ਸ਼ਹਿਰਾਂ ਦੇ ਝੁੱਗੀ ਝੌਪੜੀ ਵਾਲੇ ਇਲਾਕਿਆਂ ਚ ਕੋਵਿਡ-19 ਨੂੰ ਰੋਕਣ ਲਈ ਯੋਜਨਾ ਉਲੀਕੀ :ਬਲਬੀਰ ਸਿੱਧੂ
Published : Jun 18, 2020, 6:15 pm IST
Updated : Jun 18, 2020, 6:15 pm IST
SHARE ARTICLE
Balbir Sidhu
Balbir Sidhu

ਹੁਣ ਤੱਕ 2,15,000 ਤੋਂ ਵੱਧ ਨਮੂਨੇ ਲਏ ਗਏ

ਚੰਡੀਗੜ, 18 ਜੂਨ: 5 ਜ਼ਿਲਿਆਂ ਦੇ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਜਿੱਥੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇੱਕ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਉਲੀਕੀ ਗਈ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਐਸ.ਏ.ਐਸ.ਨਗਰ ਅਤੇ ਪਟਿਆਲਾ ਜ਼ਿਲਿਆਂ ਵਿੱਚ ਕੋਵਿਡ-19 ਦੇ 54 ਫੀਸਦੀ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਇਸ ਲਈ ਵਿਸ਼ੇਸ਼ ਖੇਤਰ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਜ਼ਿਲਾ ਆਫ਼ਤ ਪ੍ਰਬੰਧਨ ਕਮੇਟੀ ਦੀ ਇਕ ਸਬ-ਕਮੇਟੀ ਵਿੱਚ ਹੁਣ ਮੈਡੀਕਲ ਕਾਲਜ ਦੀ ਕਮਿਊਨਿਟੀ ਮੈਡੀਸਨ ਫੈਕਲਟੀ, ਡਬਲਯੂਐਚਓ, ਐਨਪੀਐਸਪੀ ਸਟਾਫ ਅਤੇ ਇਕ ਪ੍ਰਮੁੱਖ ਐਨਜੀਓ ਨੂੰ ਸ਼ਾਮਲ ਕੀਤਾ ਗਿਆ ਹੈ।

Balbir SidhuBalbir Sidhu

ਉਨਾਂ ਕਿਹਾ ਕਿ ਇਹ ਸਮਰਪਿਤ ਕਮੇਟੀ ਸਿਹਤ ਵਿਭਾਗ ਨਾਲ ਸਲਾਹ ਮਸ਼ਵਰੇ ਜ਼ਰੀਏ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਯੋਜਨਾਵਾਂ ਉਲੀਕਣ, ਲਾਗੂ ਕਰਨ, ਨਿਗਰਾਨੀ ਕਰਨ ਅਤੇ ਰਿਪੋਰਟਿੰਗ ਲਈ ਸ਼ਹਿਰੀ ਪ੍ਰਸ਼ਾਸਨ  ਦੀ ਸਹਾਇਤਾ ਕਰੇਗੀ। ਸਿਹਤ ਮੰਤਰੀ ਨੇ ਕਿਹਾ,“ਇਨਾਂ ਕਮੇਟੀਆਂ ਤੋਂ ਮਹੱਤਵਪੂਰਣ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡਾਇਰੈਕਟਰ, ਸਿਹਤ ਸੇਵਾਵਾਂ, ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ ਅਤੇ ਸਟੇਟ ਐਪੀਡੀਮੋਲੋਜਿਸਟ ਦੀ ਇਕ ਰਾਜ ਪੱਧਰੀ ਕਮੇਟੀ ਨਮੂਨੇ ਇਕੱਤਰ ਕਰਨ, ਟੈਸਟਿੰਗ ਅਤੇ ਰਿਪੋਰਟਿੰਗ ਸਬੰਧੀ ਅੱਗੇ ਫੈਸਲਾ ਲਏਗੀ ਤਾਂ ਜੋ ਨਮੂਨੇ ਲੈਣ ਤੋਂ ਲੈ ਕੇ ਮਰੀਜ਼ ਦੀ ਰਿਪੋਰਟ ਆਉਣ ਤੱਕ ਦੇ ਸਮੇਂ ਨੂੰ ਘਟਾਇਆ (24 ਘੰਟੇ ਤੋਂ ਘੱਟ) ਜਾ ਸਕੇ। 

Covid19Covid19

ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਖੇਤਰਾਂ ਵਿੱਚ ਘਰ ਘਰ ਨਿਗਰਾਨੀ ਮੁਹਿੰਮ ਅਤੇ ਟੈਸਟਿੰਗ ਪ੍ਰਕਿਰਿਆ ਦਾ ਰੋਜ਼ਾਨਾ ਆਧਾਰ ’ਤੇ ਜਾਇਜ਼ਾ ਲਿਆ ਜਾਵੇਗਾ। ਫਰੰਟਲਾਈਨ ਵਰਕਰਾਂ ਦੀਆਂ ਟੀਮਾਂ ਅਤੇ ਵਲੰਟੀਅਰ ਕੋਵਿਡ ਦੇ ਘੱਟ ਲੱਛਣ ਵਾਲੇ ਵਿਅਕਤੀ ਜਿਵੇਂ ਕਿ ਸਿਰ ਦਰਦ, ਸਰੀਰ ਦਾ ਟੁੱਟਣਾ, ਗਲੇ ਵਿੱਚ ਦਰਦ, ਬੁਖ਼ਾਰ ਆਦਿ ਨੂੰ ਫਲੂ ਕਾਰਨਰਾਂ ਵਿਖੇ ਡਾਕਟਰਾਂ ਤੋਂ ਸਲਾਹ ਲੈ ਕੇ ਇਲਾਜ ਕਰਾਉਣ ਲਈ ਪ੍ਰੇਰਿਤ ਕਰਨਗੇ। 

Balbir SidhuBalbir Sidhu

ਸ. ਸਿੱਧੂ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਟੈਸਟ ਲਈ 2,15,000 ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ ਅਤੇ ਨਮੂਨੇ ਲੈਣ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕਮਿਉਨਟੀ ਹੈਲਥ ਅਫਸਰ, ਰੂਰਲ ਮੈਡੀਕਲ ਅਫਸਰ ਅਤੇ ਸੈਂਪਲ ਲੈਣ ਲਈ ਯੋਗ ਸਮਝੇ ਜਾਣ ਵਾਲੇ ਤਕਨੀਕੀ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਸੰਸਥਾਵਾਂ ਸਮੇਤ ਹੈਲਥ ਵੈਲਨੈੱਸ ਸੈਂਟਰਜ਼ ਵਿਖੇ ਵਾਧੂ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਜਿੱਥੇ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਹੈਡਕੁਆਟਰ ਵਿਖੇ ਅਗਲੇਰੀ ਕਾਰਵਾਈ ਅਤੇ ਤਿਆਰੀਆਂ ਲਈ ਭੇਜੀ ਜਾਂਦੀ ਹੈ। 

COVID19 cases total cases rise to 308993COVID19 cases 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement