ਸਪੱਸ਼ਟ ਨਹੀਂ ਕਿ 'ਆਪ' ਪਾਰਟੀ ਤੋਂ ਅਸਤੀਫ਼ਾ ਜਾਂ ਵਿਧਾਇਕ ਅਹੁਦੇ ਤੋਂ
Published : Jun 18, 2021, 7:09 am IST
Updated : Jun 18, 2021, 7:10 am IST
SHARE ARTICLE
image
image

ਸਪੱਸ਼ਟ ਨਹੀਂ ਕਿ 'ਆਪ' ਪਾਰਟੀ ਤੋਂ ਅਸਤੀਫ਼ਾ ਜਾਂ ਵਿਧਾਇਕ ਅਹੁਦੇ ਤੋਂ


ਚੰਡੀਗੜ੍ਹ, 17 ਜੂਨ (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ 'ਚ 19 ਵਿਧਾਇਕਾਂ ਵਾਲੀ ਮਜ਼ਬੂਤ ਵਿਰੋਧੀ ਧਿਰ ਪਿਛਲੇ ਢਾਈ ਸਾਲਾਂ ਤੋਂ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਕੇ ਹੁਣ ਕਈ ਤਰਾਂ ਦੇ ਗੁੱਟਾਂ 'ਚ ਵੰਡੀ ਗਈ ਹੈ ਅਤੇ ਇਸ ਦੇ ਬਹੁਤੇ ਮੈਂਬਰਾਂ ਨੇ ਨੈਤਿਕਤਾ ਦੇ ਨਿਯਮਾਂ ਤੇ ਪਿਰਤਾਂ ਨੂੰ  ਛਿੱਕੇ ਟੰਗ ਕੇ ਸੱਤਾਧਾਰੀ ਕਾਂਗਰਸ ਵਿਚ ਸ਼ਮੂਲੀਅਤ ਦਾ ਐਲਾਨ ਕੀਤਾ ਹੈ | ਅਸਤੀਫ਼ੇ ਦੇ ਕੇ ਫਿਰ ਵਾਪਸ ਲੈ ਲਏ, ਅਪਣੇ ਸਿਰਾਂ ਉਪਰ 'ਅਯੋਗਤਾ' ਦੀ ਤਲਵਾਰ ਲਟਕਦੀ ਰੱਖੀ | ਹੁਣ ਸੁਖਪਾਲ ਖਹਿਰਾ, ਜਗਦੇਵ ਕਮਾਲੂ ਤੇ ਪਿਰਮਲ ਖ਼ਾਲਸਾ ਨੇ ਦੋ ਹਫ਼ਤੇ ਪਹਿਲਾਂ 3 ਜੂਨ ਨੂੰ  ਮੁੱਖ ਮੰਤਰੀ ਰਿਹਾਇਸ਼ ਨੇੜੇ ਹੈਲੀਪੈਡ ਕੋਲ ਜਾ ਕੇ ਦਿੱਲੀ ਵਾਸਤੇ ਉਡਾਨ ਭਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਐਲਾਨ ਕਰਵਾ ਲਿਆ ਕਿ 'ਆਪ' ਦੇ ਤਿੰਨ ਵਿਧਾਇਕ ਖਹਿਰਾ-ਕਮਾਲੂ-ਪਿਰਮਲ ਕਾਂਗਰਸ ਵਿਚ ਸ਼ਾਮਲ ਹੋ ਗਏ | ਮਗਰੋਂ ਸਪੀਕਰ ਵਿਧਾਨ ਸਭਾ ਨੂੰ  ਅੱਡੋ-ਅੱਡ ਅਸਤੀਫ਼ੇ ਭੇਜ ਦਿਤੇ ਅਤੇ ਇਕ ਦਿਨ  ਪਹਿਲਾਂ ਦੀ ਭਾਵ 2 ਜੂਨ ਦੀ ਤਰੀਕ ਪਾ ਦਿਤੀ |
ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਭੁਲੱਥ ਹਲਕੇ ਤੋਂ ਐਮ.ਐਲ.ਏ. ਸੁਖਪਾਲ ਖਹਿਰਾ ਨੂੰ  6 ਜੁਲਾਈ ਮੰਗਲਵਾਰ ਸਵੇਰੇ 11.30 ਵਜੇ ਅਸਤੀਫ਼ੇ ਸਬੰਧੀ ਅਪਣਾ ਪੱਖ ਸਪੱਸ਼ਟ ਕਰਨ ਲਈ ਬੁਲਾਇਆ ਹੈ | ਬਾਕੀ ਦੋਹਾਂ ਵਿਧਾਇਕ, ਮੌੜ ਜ਼ਿਲ੍ਹਾ ਬਠਿੰਡਾ ਤੋਂ ਜਗਦੇਵ ਕਮਾਲੂ ਅਤੇ ਭਦੌੜ ਜ਼ਿਲ੍ਹਾ ਬਰਨਾਲਾ ਤੋਂ ਪਿਰਮਲ ਸਿੰਘ ਨੂੰ  ਉਸੇ ਦਿਨ 12 ਵਜੇ ਤੋਂ ਸਪੀਕਰ ਸਾਹਮਣੇ ਪੇਸ਼ ਹੋਣ ਲਈ ਸੱਦਿਆ ਹੈ |
ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਅਸਤੀਫ਼ਿਆਂ ਵਾਲੀਆਂ ਚਿੱਠੀਆਂ ਤੋਂ ਸਪੱਸ਼ਟ ਨਹੀਂ ਹੈ ਕਿ ਅਸਤੀਫ਼ਾ 'ਆਪ' ਪਾਰਟੀ ਤੋਂ ਦਿਤਾ ਹੈ ਜਾਂ ਬਤੌਰ ਵਿਧਾਇਕ ਦੇ ਅਹੁਦੇ ਤੋਂ ਯਾਨੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਦਿਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸੁਖਪਾਲ ਖਹਿਰਾ, ਬਲਦੇਵ ਜੈਤੋ, ਅਮਰਜੀਤ ਸੰਦੋਆ ਤੇ ਨਾਜਰ ਸਿੰਘ ਮਾਨਸ਼ਾਹੀਆ ਵਿਰੁਧ ਪਹਿਲਾਂ ਵੀ ਢਾਈ ਸਾਲਾਂ ਤੋਂ 'ਮੈਂਬਰਸ਼ਿਪ ਦੀ ਅਯੋਗਤਾ' ਦੇ ਮਾਮਲੇ ਚੱਲ ਰਹੇ ਹਨ ਜਿਨ੍ਹਾਂ ਦੀ ਸੁਣਵਾਈ ਵੀ ਉਸੇ ਦਿਨ 6 ਜੁਲਾਈ ਨੂੰ  ਰੱਖੀ ਹੈ | ਵਿਰੋਧੀ ਧਿਰ ਦੇ ਕੁਲ 19 ਵਿਧਾਇਕਾਂ ਵਿਚੋਂ ਇਨ੍ਹਾਂ ਛੇ ਦੇ ਜਾਣ ਨਾਲ ਬਾਕੀ ਕੇਵਲ 13 ਰਹਿ ਜਾਣਗੇ |
 

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement