
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ ਵੱਲੋਂ ਅੱਜ ਅਪਣੀ ਸਾਲਾਨਾ ਮੈਗਜ਼ੀਨ ਅਗੰਮੀ ਜੋਤ 2020-21 ਰਿਲੀਜ਼ ਕੀਤੀ ਗਈ।
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ (Sri Guru Gobind Singh College Chandigarh) ਵੱਲੋਂ ਅੱਜ ਅਪਣੀ ਸਾਲਾਨਾ ਮੈਗਜ਼ੀਨ ਅਗੰਮੀ ਜੋਤ 2020-21 (Agammi Jyot) ਰਿਲੀਜ਼ ਕੀਤੀ ਗਈ। ਇਸ ਦੌਰਾਨ ਕੋਵਿਡ-19 ਪ੍ਰੋਟੋਕੋਲ ਅਤੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਿਆ ਗਿਆ।
ਇਸ ਮੌਕੇ ਸਿੱਖ ਐਜੂਕੇਸ਼ਨਲ ਸੁਸਾਇਟੀਸ. ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਆਈ.ਏ.ਐਸ, (ਸੇਵਾਮੁਕਤ); ਵਾਈਸ ਪ੍ਰੈਜ਼ੀਡੈਂਟ, (ਐਸ.ਈ.ਐਸ), ਸ. ਕੁਲਬੀਰ ਸਿੰਘ, ਚੀਫ਼ ਇੰਜੀਨੀਅਰ (ਸੇਵਾਮੁਕਤ); ਸਕੱਤਰ, (ਐਸ.ਈ.ਐਸ), ਕਰਨਲ ਜਸਮੇਰ ਸਿੰਘ ਬਾਲਾ (ਸੇਵਾਮੁਕਤ); ਜੁਆਇੰਟ ਸੈਕਟਰੀ, (ਐਸ.ਈ.ਐਸ), ਸ. ਕਰਨਦੀਪ ਸਿੰਘ ਚੀਮਾ, ਪ੍ਰਿੰਸੀਪਲ ਸਰਬਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ. ਗਿੰਨੀ ਕੰਗ ਨੇ ਸ਼ਿਰਕਤ ਕੀਤੀ।
Sri Guru Gobind Singh College Chandigarh
ਹੋਰ ਪੜ੍ਹੋ: 1000 ਬੱਸਾਂ ਦੀ ਖਰੀਦ ਵਿਚ ਘੁਟਾਲਾ! ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ
ਇਹ ਰਸਾਲਾ ਇਕ ਵਿਸ਼ੇਸ਼ ਸੰਸਕਰਣ ਹੈ ਅਤੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ (Guru Tegh Bahadur) ਦੇ 400ਵੇਂ ਜਨਮ ਦਿਵਸ ਨੂੰ ਸਮਰਪਿਤ ਹੈ। ਰਵਾਇਤੀ ਨੌਂ ਭਾਗਾਂ ਵਿਚ ਸ਼ਾਮਲ ਇਸ ਰਸਾਲੇ ਨੂੰ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਨ੍ਹਾਂ ਨੇ ਗੁਰੂ ਜੀ ਦੀ ਪ੍ਰੇਰਣਾ ਦਾ ਇਕ ਜੀਵਨ ਅਤੇ ਉਨ੍ਹਾਂ ਦੀ ਬੇਮਿਸਾਲ ਸ਼ਹਾਦਤ ਦੇ ਨਾਲ ਸੰਬੰਧਿਤ ਲੇਖਾਂ ਵਿਚ ਯੋਗਦਾਨ ਪਾਇਆ।
ਹੋਰ ਪੜ੍ਹੋ: ਅਧਿਐਨ ਦਾ ਦਾਅਵਾ: ਤੇਜ਼ੀ ਨਾਲ ਭਾਰ ਘਟਾਉਣ ਲਈ 16 ਘੰਟੇ ਭੁੱਖੇ ਰਹਿਣ ਦਾ ਤਰੀਕਾ ਅਸਰਦਾਰ ਨਹੀਂ
ਵਿਦਿਆਰਥੀਆਂ ਅਤੇ ਪਾਠਕਾਂ ਨੂੰ ਗੁਰੂ ਜੀ ਦੀ ਮਿਸਾਲੀ ਜ਼ਿੰਦਗੀ ਤੋਂ ਜਾਣੂ ਕਰਾਉਣ ਲਈ, ਇਕ ਵਿਸ਼ੇਸ਼ ਭਾਗ, ਰਸਾਲੇ ਦੀ ਵਿਆਪਕ ਪਹੁੰਚ ਲਈ ਚੁਣਿਆ ਗਿਆ ਹੈ। ਇਸ ਵਿੱਚ ਯੋਗਦਾਨ ਪਾਉਣ ਵਾਲੇ ਵਿਦਵਾਨ, ਪਰਉਪਕਾਰੀ, ਲੇਖਕ, ਸਮਾਜਸੇਵੀ ਅਤੇ ਪ੍ਰੇਰਕ ਗੁਰੂ ਜੀ ਦੇ ਜੀਵਨ ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ। ਪ੍ਰਿੰਸੀਪਲ ਸਰਬਜੀਤ ਕੌਰ ਨੇ ਹੋਰ ਮਹਿਮਾਨਾਂ ਸਮੇਤ ਇਸ ਵਿਸ਼ੇਸ਼ ਸੰਸਕਰਣ ਦੇ ਜਾਰੀ ਹੋਣ ‘ਤੇ ਸੰਪਾਦਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।