ਫ਼ਰਾਂਸ ਦੀ ਮੈਗਜ਼ੀਨ ਨੇ ਭਾਰਤ ਵਿਚ ਆਕਸੀਜਨ ਦੀ ਘਾਟ ’ਤੇ ਕਸਿਆ ਵਿਅੰਗ 
Published : May 15, 2021, 8:21 am IST
Updated : May 15, 2021, 8:21 am IST
SHARE ARTICLE
Oxygen
Oxygen

ਕਾਰਟੂਨ ’ਚ ਦਸਿਆ, ‘3.3 ਕਰੋੜ ਦੇਵੀ- ਦੇਵਤੇ ਵੀ ਆਕਸੀਜਨ ਨਹੀਂ ਬਣਾ ਪਾ ਰਹੇ’

ਨਵੀਂ ਦਿੱਲੀ/ਪੇਰਿਸ : ਫ਼ਰਾਂਸ ਦੀ ਹਫ਼ਤਾਵਾਰੀ ਕਾਰਟੂਨ ਮੈਗਜ਼ੀਨ ‘ਸ਼ਾਰਲੀ ਹੇਬਦੋ’ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ, ਉਸਨੇ ਭਾਰਤ ਵਿਚ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਅਤੇ ਆਕਸੀਜਨ ਦੀ ਘਾਟ ਬਾਰੇ ਕਾਰਟੂਨ ਰਾਹੀਂ ਵਿਅੰਗ ਕਸਿਆ ਹੈ। ਸ਼ੋਸ਼ਲ ਮੀਡੀਆ ’ਤੇ ਕੁੱਝ ਲੋਕ ਚਾਰਲੀ ਹੇਬਦੋ ਨੂੰ ਜਾਇਜ਼ ਠਹਿਰਾ ਰਹੇ ਹਨ, ਅਤੇ ਦੂਜੇ ਪਾਸੇ ਇਕ ਵਰਗ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਧਰਮ ਨਾਲ ਜੋੜਨ ਲਈ ਸਹਿਮਤ ਨਹੀਂ ਹੈ।

Cartoon mocking IndiansCartoon mocking Indians

ਦੇਸ਼ ਵਿਚ ਕੋਵਿਡ ਦੀ ਦੂਜੀ ਲਹਿਰ ਚਲ ਰਹੀ ਹੈ। ਹਰ ਰੋਜ਼ ਤਿੰਨ ਲੱਖ ਲੋਕ ਪੀੜਤ ਹੋ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਲਾਗ ਅਤੇ ਮੌਤ ਦੇ ਅੰਕੜਿਆਂ ਨੂੰ ਲੁਕਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਲੋਕ ਆਕਸੀਜਨ ਦੀ ਘਾਟ ਨਾਲ ਮਰ ਰਹੇ ਹਨ।

Delhi Covid-19 patients in home isolation can apply online to get oxygenOxygen

ਸਿਹਤ ਢਾਂਚਾ ਵਿਗੜ ਗਿਆ ਹੈ। ਮੈਗਜ਼ੀਨ ਨੇ ਇਸ ਮੁੱਦੇ ਨੂੰ ਕਾਰਟੂਨ ਦੇ ਜ਼ਰੀਏ ਦਿਖਾਇਆ ਅਤੇ ਇਸ ਨੂੰ ਕਿਤੇ ਨਾ ਕਿਤੇ ਧਾਰਮਕ ਰੰਗ ਦੇ ਦਿਤਾ। ਕਾਰਟੂਨ ਦੇ ਨਾਲ ਨਾਲ ਫ੍ਰੈਂਚ ਵਿਚ ਕੈਪਸ਼ਨ ਵੀ ਹੈ ਜਿਸ ਦਾ ਅਰਥ ਹੈ ਕਿ - ਭਾਰਤ ਵਿਚ 33 ਕਰੋੜ ਦੇਵੀ-ਦੇਵਤੇ ਹਨ, ਫਿਰ ਵੀ ਕੋਈ ਆਕਸੀਜਨ ਨਹੀਂ ਬਣਾ ਪਾ ਰਿਹਾ।      

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement