
ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ
ਪਟਿਆਲਾ: ਪਟਿਆਲਾ 'ਚ ਫੌਜੀ ਨੇ ਨਾਬਾਲਗ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿਤੀ। ਸਿਪਾਹੀ ਨੇ ਇਕੱਲੇ ਹੀ ਬੱਚੀ ਨੂੰ ਬਚਾਇਆ। ਇਸ ਸਾਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਨਹਿਰ ਵਿਚ ਛਾਲ ਮਾਰਨ ਵਾਲੇ ਸਿਪਾਹੀ ਦੀ ਪਛਾਣ ਆਰਮੀ ਹਸਪਤਾਲ ਵਿਚ ਤਾਇਨਾਤ ਕਾਂਸਟੇਬਲ ਡੀਐਨ ਕ੍ਰਿਸ਼ਨਨ ਵਜੋਂ ਹੋਈ ਹੈ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਰੀਦਕੋਟ 'ਚ 40 ਗ੍ਰਾਮ ਹੈਰੋਇਨ ਤੇ 200 ਰੁਪਏ ਦੀ ਡਰੱਗ ਮਨੀ ਨਸ਼ਾ ਤਸਕਰ ਕਾਬੂ
ਇਹ ਘਟਨਾ 16 ਜੂਨ ਨੂੰ ਬਾਅਦ ਦੁਪਹਿਰ 3.30 ਵਜੇ ਦੀ ਹੈ। ਕਾਂਸਟੇਬਲ ਡੀਐਨ ਕ੍ਰਿਸ਼ਨਨ ਯੂਨਿਟ ਦੇ ਹੋਰ ਮੁਲਾਜ਼ਮਾਂ ਨਾਲ ਰਾਸ਼ਨ ਲੈ ਕੇ ਪਟਿਆਲਾ ਤੋਂ ਸੰਗਰੂਰ ਪਰਤ ਰਹੇ ਸਨ। ਜਦੋਂ ਟਰੱਕ ਪਟਿਆਲਾ ਤੋਂ ਅੱਗੇ ਭਾਖੜਾ ਨਹਿਰ ਨੇੜੇ ਪਹੁੰਚਿਆ ਤਾਂ ਉਸ ਦੇ ਨਾਲ ਬੈਠੇ ਜਵਾਨ ਨੇ ਲੜਕੀ ਨੂੰ ਨਹਿਰ ਵਿਚ ਡੁੱਬਦੇ ਦੇਖਿਆ ਤੇ ਕਾਂਸਟੇਬਲ ਨੂੰ ਇਸ ਦੀ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਜਾਣੋ, ਬੱਚਿਆਂ ਨੂੰ ਹੱਥਾਂ ਦੀ ਸਫਾਈ ਲਈ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ
ਕਾਂਸਟੇਬਲ ਡੀਐਨ ਕ੍ਰਿਸ਼ਨਨ ਨੇ ਉਸੇ ਸਮੇਂ ਟਰੱਕ ਨੂੰ ਰੋਕਿਆ ਅਤੇ ਨਹਿਰ ਵਿਚ ਛਾਲ ਮਾਰ ਦਿਤੀ। ਕਾਂਸਟੇਬਲ ਕ੍ਰਿਸ਼ਨਨ ਨੇ ਕੁਝ ਹੀ ਮਿੰਟਾਂ 'ਚ ਡੁੱਬ ਰਹੀ ਲੜਕੀ ਦੀ ਜਾਨ ਬਚਾਈ। ਇਹ ਦੇਖ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿਤੀ ਗਈ। ਸਾਰਿਆਂ ਨੇ ਕਾਂਸਟੇਬਲ ਡੀਐਨ ਕ੍ਰਿਸ਼ਨਨ ਨੂੰ ਇਸ ਦਲੇਰੀ ਭਰੇ ਕੰਮ ਲਈ ਸਲਾਮ ਕੀਤਾ।