
ਸੈਨੇਟਾਈਜ਼ਰ ਦੀ ਵਰਤੋਂ ਬਹੁਤ ਜ਼ਿਆਦਾ ਨਾ ਕਰੋ।
ਮੁਹਾਲੀ : ਬੱਚਿਆਂ ਨੂੰ ਸਫ਼ਾਈ ਦੀਆਂ ਚੰਗੀਆਂ ਆਦਤਾਂ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਬੱਚਿਆਂ ਨੂੰ ਕੀਟਾਣੂ ਬਹੁਤ ਤੇਜ਼ੀ ਨਾਲ ਹਮਲਾ ਕਰਦੇ ਹਨ ਤੇ ਦੂਜਾ ਬੱਚੇ ਸਫ਼ਾਈ ਵਲੋਂ ਅਣਗਹਿਲੀ ਵੀ ਬਹੁਤ ਕਰਦੇ ਹਨ। ਹੱਥਾਂ ਦੀ ਸਫ਼ਾਈ ਸੱਭ ਤੋਂ ਜ਼ਰੂਰੀ ਹੈ। ਅੱਜ ਅਸੀ ਤੁਹਾਨੂੰ ਦਸਾਂਗੇ ਕਿ ਅਪਣੇ ਬੱਚਿਆਂ ਨੂੰ ਹੱਥਾਂ ਦੀ ਸਫ਼ਾਈ ਲਈ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ:
ਇਹ ਵੀ ਪੜ੍ਹੋ: ਟਿੱਪਰ ਹੇਠਾਂ ਮੋਟਰਸਾਈਕਲ ਆਉਣ ਨਾਲ ਇਕ ਦੀ ਮੌਤ ਤੇ 2 ਜ਼ਖ਼ਮੀ
ਬੱਚਿਆਂ ਨੂੰ ਸਮਝਾਉ ਕਿ ਉਹ ਹਮੇਸ਼ਾ ਅਪਣੇ ਹੱਥ ਸਾਫ਼ ਕਰਨ, ਖਾਣ ਤੋਂ ਪਹਿਲਾਂ, ਬਾਥਰੂਮ ਕਰਨ ਤੋਂ ਬਾਅਦ, ਕੁੱਤੇ, ਬਿੱਲੀ ਜਾਂ ਕਿਸੇ ਹੋਰ ਜਾਨਵਰ ਨਾਲ ਖੇਡਣ ਤੋਂ ਬਾਅਦ, ਬਾਹਰੋਂ ਖੇਡ ਕੇ ਆਉਣ ਤੋਂ ਬਾਅਦ, ਅੱਖ, ਨੱਕ ਜਾਂ ਮੂੰਹ ਛੂੰਹਣ ਤੋਂ ਪਹਿਲਾਂ, ਬੀਮਾਰ ਲੋਕਾਂ ਨਾਲ ਸੰਪਰਕ ਤੋਂ ਬਾਅਦ, ਗੰਦੇ ਕਪੜੇ ਜਾਂ ਨਿਕਰ ਉਤਾਰਣ ਤੋਂ ਬਾਅਦ। ਅਪਣੇ ਹੱਥਾਂ ਨੂੰ ਸਾਦੇ ਪਾਣੀ ਨਾਲ ਗਿੱਲੇ ਕਰੋ ਤੇ ਫਿਰ ਸਾਬਣ ਮੱਲੋ। ਸਾਬਣ ਨੂੰ ਵੀਹ ਤੋਂ ਤੀਹ ਸੈਕਿੰਡ ਤਕ ਚੰਗੀ ਤਰ੍ਹਾਂ ਉਂਗਲਾਂ, ਨਹੁੰਆਂ ਵਿਚਕਾਰ ਮਲੋ। ਇਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਵੋ। ਤੋਲੀਏ ਨਾਲ ਹੱਥ ਪੂੰਝ ਲਵੋ। ਹੱਥਾਂ ਉਤਲੇ ਕੀਟਾਣੂਆਂ ਨੂੰ ਨਸ਼ਟ ਕਰਨ ਲਈ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚੰਗੀ ਆਦਤ ਹੈ। ਜੇਕਰ ਤੁਹਾਡੇ ਕੋਲ ਪਾਣੀ ਨਹੀਂ ਤੇ ਤੁਸੀਂ ਅਪਣੇ ਹੱਥ ਕੀਟਾਣੂ ਰਹਿਤ ਕਰਨੇ ਹਨ ਤਾਂ ਇਕ ਦੋ ਬੂੰਦਾਂ ਸੈਨੇਟਾਈਜ਼ਰ ਦੀਆਂ ਹੱਥ ਉਤੇ ਪਾਉ ਤੇ ਹੱਥ ਮੱਲ ਕੇ ਸਾਫ਼ ਕਰ ਲਵੋ। ਪਰ ਧਿਆਨ ਰੱਖੋ ਕਿ ਸੈਨੇਟਾਈਜ਼ਰ ਦੀ ਵਰਤੋਂ ਬਹੁਤ ਜ਼ਿਆਦਾ ਨਾ ਕਰੋ।
ਇਹ ਵੀ ਪੜ੍ਹੋ: 12 ਸਾਲ ਦੇ ਗੇਂਦਬਾਜ਼ ਨੇ 1 ਓਵਰ 'ਚ ਲਏ 6 ਵਿਕਟ, ਲੁੱਟੀਆਂ ਤਾਰੀਫ਼ਾਂ
ਜਦ ਵੀ ਹੱਥ ਧੋਈਏ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਡ੍ਰਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਸਾਫ਼ ਤੌਲੀਏ ਜਾਂ ਰੁਮਾਲ ਦੀ ਮਦਦ ਨਾਲ ਹੱਥ ਪੂੰਝ ਲਵੋ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਚਮੜੀ ਉਤੇ ਮੌਜੂਦ ਮਰੇ ਸੈੱਲਾਂ ਕਾਰਨ ਬੀਮਾਰੀ ਫੈਲ ਸਕਦੀ ਹੈ। ਇਸ ਲਈ ਅਪਣੇ ਬੱਚਿਆਂ ਨੂੰ ਰੁਮਾਲ ਦੀ ਵਰਤੋਂ ਕਰਨਾ ਸਿਖਾਉ। ਬੱਚਿਆਂ ਨੂੰ ਨਹੁੰ ਕੱਟਣ ਦੀ ਆਦਤ ਪਾਉਣੀ ਚਾਹੀਦੀ ਹੈ। ਨਹੁੰਆਂ ਵਿਚ ਪਿਆ ਗੰਦ ਸਾਡੇ ਪੇਟ ਵਿਚ ਚਲਾ ਜਾਂਦਾ ਹੈ ਤੇ ਬੀਮਾਰੀਆਂ ਦਾ ਕਾਰਨ ਬਣਦਾ ਹੈ। ਬੱਚਿਆਂ ਨੂੰ ਸਿਖਾਉ ਕਿ ਉਹ ਅਪਣੇ ਨਹੁੰਆਂ ਨੂੰ ਛੋਟੇ ਰੱਖਣ ਤੇ ਨਹਾਉਂਦੇ ਜਾਂ ਹੱਥ ਧੋਂਦੇ ਸਮੇਂ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰਨ।