
ਪ੍ਰਧਾਨ ਮੰਤਰੀ ਨੂੰ ‘ਉੱਚਾ ਦਰ...’ ਵੇਖਣ ਲਈ ਕਹਿਣਗੇ
Punjab News: ਚੰਡੀਗੜ੍ਹ (ਸਸਸ): ਅੱਜ ਕੇਂਦਰੀ ਰਾਜ ਮੰਤਰੀ ਬਣਨ ਮਗਰੋਂ ਰਵਨੀਤ ਸਿੰਘ ਬਿੱਟੂ ਧਨਵਾਦੀ ਦੌਰੇ ਤੇ ਸਪੋਕਸਮੈਨ ਦੇ ਚੰਡੀਗੜ੍ਹ ਵਿਚ ਐਡੀਟਰਾਂ ਨੂੰ ਮਿਲਣ ਵੀ ਆਏ। ਇਸ ਮੌਕੇ ਉਨ੍ਹਾਂ ਸ. ਜੋਗਿੰਦਰ ਸਿੰਘ ਬਾਨੀ ਸੰਪਾਦਕ ਤੇ ਬੀਬੀ ਜਗਜੀਤ ਕੌਰ ਮੈਨੇਜਿੰਗ ਡਾਇਰੈਕਟਰ ਦਾ ਖ਼ਾਸ ਧਨਵਾਦ ਕੀਤਾ। ਉਹ ਪਿੱਛੇ ਜਹੇ ‘ਉੱਚਾ ਦਰ ਬਾਬੇ ਨਾਨਕ ਦਾ’ ਵੀ ਵੇਖ ਗਏ ਸਨ ਤੇ ਬਹੁਤ ਖ਼ੁਸ਼ ਹੋਏ ਸਨ। ਅੱਜ ਉਨ੍ਹਾਂ ਦਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਥੇ ਲਿਆਉੁਣਗੇ ਤੇ ਦਸਣਗੇ ਕਿ ਇਕ ਅਖ਼ਬਾਰ ਤੇ ਉਸ ਦੇ ਪਾਠਕਾਂ ਨੇ ਕਿੰਨਾ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਇਹ ਵੀ ਦ੍ਰਿੜ ਕੀਤਾ ਕਿ ਉਹ ਕਿਸਾਨਾਂ ਤੇ ਸਿੱਖ ਬੰਦੀਆਂ ਸਮੇਤ ਸਾਰੇ ਉਨ੍ਹਾਂ ਮਸਲਿਆਂ ਬਾਰੇ ਪੰਜਾਬ ਅਤੇ ਦਿੱਲੀ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਰਹਿਣਗੇ ਤੇ ਲੜਾਈ ਦੇ ਮਾਹੌਲ ਨੂੰ ਦੋਸਤੀ ਤੇ ਮਿੱਤਰਤਾ ਦੀ ਫ਼ਿਜ਼ਾ ਵਿਚ ਬਦਲ ਵਿਖਾਉਣਗੇ।