
ਰਾਜ ਵਿੱਦਿਅਕ ਖ਼ੋਜ ਅਤੇ ਸਿਖਲਾਈ ਸੰਸਥਾ, ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ...
ਐੱਸ.ਏ.ਐੱਸ.ਨਗਰ: ਰਾਜ ਵਿੱਦਿਅਕ ਖ਼ੋਜ ਅਤੇ ਸਿਖਲਾਈ ਸੰਸਥਾ, ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ 11ਵੀਂ ਅਤੇ 12ਵੀਂ ਜਮਾਤਾਂ ਦੇ ਹਿਊਮੈਨਟੀਜ਼ ਵਿਸ਼ੇ ਦੇ ਸਟੇਟ ਰਿਸੋਰਸ ਪਰਸਨਜ਼ ਦੀ ਮੁੱਖ ਦਫ਼ਤਰ ਦੇ ਕਾਂਨਫਰੰਸ ਹਾਲ ਵਿੱਚ ਇੱਕ ਰੋਜ਼ਾ ਸਟੇਟ ਪੱਧਰੀ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਰਕਸ਼ਾਪ ਵਿੱਚ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ,ਇਤਿਹਾਸ ਅਤੇ ਭੂਗੋਲ ਵਿਸ਼ੇ ਦੇ 50 ਸਟੇਟ ਰਿਸੋਰਸ ਪਰਸਨਜ਼ ਨੇ ਭਾਗ ਲਿਆ।
trained State Resource Persons
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਵਰਕਸ਼ਾਪ ਦਾ ਉਦੇਸ਼ ਇਹਨਾਂ ਵਿਸ਼ਿਆ ਦੀ ਸਿੱਖਣ-ਸਿਖਾਉਣ ਪ੍ਰਕ੍ਰਿਆ ਨੂੰ ਕਿਰਿਆਵਾਂ ਅਧਾਰਿਤ ਬਣਾਉਣਾ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਇਹਨਾਂ ਵਿਸ਼ਿਆਂ ਦੇ ਸਿੱਖਣ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਹਨਾਂ ਵਿਸ਼ਿਆਂ ਦੇ ਮਡਿਊਲ ਤੇ ਪਾਵਰ ਪੁਆਇੰਟ ਪੇਸ਼ਕਾਰੀ ਲਈ ਤਿਆਰ ਕੀਤੇ ਗਏ। ਇਹ ਸਟੇਟ ਰਿਸੋਰਸ ਪਰਸਨਜ਼ ਇਹਨਾਂ ਵਿਸ਼ਿਆਂ ਨਾਲ ਸਬੰਧਤ 2641 ਲੈਕਚਰਾਰਾਂ ਦੇ ਅਧਿਆਪਨ ਨੂੰ ਕਿਰਿਆਵਾਂ ਅਧਾਰਿਤ ਕਰਨ ਲਈ ਉਹਨਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ।
trained State Resource Persons
ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਦਾ ਸਮਾਜ ਵਿੱਚ ਵਿਸ਼ੇਸ਼ ਸਥਾਨ ਹੈ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਵਿਦਿਆਰਥੀਆਂ ਦਾ ਰੋਲ ਮਾਡਲ ਹੈ। ਇਸ ਲਈ ਚੰਗੇ ਸਮਾਜ ਦੀ ਸਿਰਜਣਾ ਲਈ ਅਧਿਆਪਕ ਉਸਾਰੂ ਭੂਮਿਕਾ ਨਿਭਾਉਂਦਾ ਹੈ।
ਉਹਨਾਂ ਨੇ ਸਾਰੇ ਰਿਸੋਰਸ ਪਰਸਨਜ਼ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਵਧ ਚੜ੍ਹ ਕੇ ਇਮਾਨਦਾਰੀ ਨਾਲ ਵਿਭਾਗ ਵੱਲੋਂ ਸੌਂਪਿਆ ਕਾਰਜ ਪੂਰਾ ਕਰਨ ਤਾਂ ਕਿ ਅੱਛੇ ਵਿਦਿਆਰਥੀ ਪੈਦਾ ਕੀਤੇ ਜਾ ਸਕਣ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਿੰਦੂ ਗੁਲਾਟੀ ਨੇ ਦੱਸਿਆ ਕਿ ਇਹ ਸਿਖਲਾਈ ਇਹਨਾਂ ਵਿਸ਼ਿਆਂ ਲਈ ਬਹੁਤ ਹੀ ਉਪਯੋਗੀ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਹਨਾਂ ਵਧੀਆ ਤੇ ਆਕਰਸ਼ਕ ਵਿਧੀਆਂ ਰਾਹੀਂ ਇਹਨਾਂ ਵਿਸ਼ਿਆਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਣਗੇ।