
ਅਪਾਹਜ ਦੀ ਸਹਾਇਤਾ ਕਰਕੇ ਕੀਤਾ ਸ਼ਲਾਘਾਯੋਗ ਕੰਮ
ਅੰਮ੍ਰਿਤਸਰ: ਜਿਸ ਦੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੁੰਦਾ ਹੈ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਦ ਵੀ ਕਿਸੇ ਨੂੰ ਮਦਦ ਦੀ ਲੋੜ ਪੈਂਦੀ ਏ ਪ੍ਰਮਾਤਮਾ ਕਿਸੇ ਨਾ ਕਿਸੇ ਨੂੰ ਫਰਿਸ਼ਤੇ ਦੇ ਰੂਪ ਵਿੱਚ ਪਹੁੰਚ ਹੀ ਜਾਂਦਾ ਹੈ। ਇੰਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ ਇਸ ਵੀਰ ਨੇ ਕਾਇਮ ਕੀਤੀ ਹੈ। ਦੱਸ ਦਈਏ ਇਹ ਗੱਲ ਅੰਮ੍ਰਿਤਸਰ ਦੇ ਬਤਾਲਾ ਦੀ ਹੈ ਜਿਥੇ ਗੋਬਿੰਦ ਸਿੰਘ ਨਾਂ ਦੇ ਵਿਅਕਤੀ ਦੀਆ ਕਰੰਟ ਲਗਨ ਕਰ ਕੇ ਬਾਂਹਾ ਕੱਟੀਆ ਗਈਆ ਸਨ।
Amritsar
ਜਦ ਉਸ ਦੇ ਗਰੀਬ ਪਰਿਵਾਰ ਨੂੰ ਸਹਾਇਤਾ ਦੀ ਸਭ ਤੋਂ ਜਿਆਦਾ ਜਰੂਰਤ ਸੀ ਤਾਂ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਸਤਿੰਦਰ ਗਿੱਲ ਵੀਰ ਪਰਿਵਾਰ ਦੀ ਮਦਦ ਲਈ ਪਹੁੰਚ ਗਿਆ ਜਿਸ ਨੇ ਜਿਥੇ ਪਰਿਵਾਰ ਦੀ ਮਦਦ ਉਥੇ ਹੀ ਹਰ ਮਹੀਨੇ ਰਾਸ਼ਨ ਤੇ ਲੋੜੀਦਾ ਸਮਾਨ ਦੇਣ ਦਾ ਵਾਅਦਾ ਕੀਤਾ। ਉਹਨਾਂ ਦਸਿਆ ਕਿ ਲੋਕਾਂ ਦੀ ਮਦਦ ਨਾਲ ਹੀ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਹੈ।
Amritsar
ਦੱਸ ਦਈਏ ਕਿ ਪ੍ਰਮਾਤਮਾ ਵੀ ਸਾਡੇ ਤੋਂ ਉਦੋ ਹੀ ਖੁੱਸ਼ ਹੁੰਦਾ ਹੈ। ਜਦ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਸਹਾਇਤਾ ਕਰਦੇ ਹਾਂ। ਇਸ ਵੀਰ ਵੱਲੋ ਕੀਤਾ ਇਹ ਕੰਮ ਸ਼ਲਾਘਾ ਯੋਗ ਹੈ। ਅਜਿਹੇ ਵੀਰ ਹੀ ਸਾਡੇ ਵਿੱਚ ਗਰੀਬਾਂ ਦੀ ਸਹਾਇਤਾ ਕਰਨ ਦਾ ਜੋਸ਼ ਪੈਦਾ ਕਰਦੇ ਹਨ। ਦਸ ਦਈਏ ਕਿ ਪੰਜਾਬ ਪੁਲਿਸ ਅਕਸਰ ਹੀ ਆਪਣੇ ਸਖਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਪੰਜਾਬ ਪੁਲਿਸ ਦੇ ਕਾਂਸਟੇਬਲ ਪੀਪੀ ਗੋਲਡੀ ਲੋਕਾਂ ਦੀ ਮਦਦ ਵੀ ਕਰਦੇ ਹਨ।
Amritsar
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਸਾਡੇ ਸਮਾਜ ਦੀ ਤਰਾਸਦੀ ਨੂੰ ਸਾਫ ਬਿਆਨ ਕਰਦੀ ਸੀ ਤੇ ਵੀਡੀਓ ਮੋਗਾ ਤੋਂ ਮਖੂ ਨੂੰ ਜਾਂਦੇ ਹਾਈਵੇਅ ਦੀ ਦੱਸੀ ਗਈ ਸੀ ਜਿੱਥੇ ਸੜਕ 'ਤੇ ਕੜਕਦੀ ਧੁੱਪ ਵਿਚ ਇੱਕ ਨੌਜਵਾਨ ਦੌਰਾ ਪੈਣ ਨਾਲ ਡਿਗ ਜਾਂਦਾ ਹੈ। ਆਲੇ ਦੁਆਲੇ ਸੈਂਕੇੜੇ ਦੀ ਮਾਤਾਰਾ ਵਿਚ ਗੱਡੀਆਂ ਗੁਜ਼ਰਦੀਆਂ ਨੇ ਪਰ ਕੋਈ ਵੀ ਇਸ ਸ਼ਖਸ ਨੂੰ ਚੁੱਕਣ ਦੀ ਜ਼ੁਅਰਤ ਨਹੀਂ ਕਰਦਾ।
Amritsar
ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਮੁਲਾਜ਼ਮ ਪੀ ਪੀ ਗੋਲਡੀ ਆਪਣੀ ਟੀਮ ਨਾਲ ਪਹੁੰਚ ਇਸ ਸ਼ਖਸ ਨੂੰ ਚੁਕਦੇ ਹਨ। ਪੀਪੀ ਗੋਲਡੀ ਉਸ ਨੂੰ ਪਾਣੀ ਪਿਲਾਉਂਦੇ ਹਨ ਤੇ ਉਸ ਦਾ ਹਾਲ ਚਾਲ ਪੁੱਛਦੇ ਹਨ ਕਿ ਘਟਨਾ ਕਿਵੇਂ ਵਾਪਰੀ। ਇਸ ਤੋਂ ਇਹੀ ਸਿੱਧ ਹੁੰਦਾ ਹੈ ਲੋਕਾਂ ਵਿਚ ਇਨਸਾਨੀਅਤ ਬਿਲਕੁੱਲ ਹੀ ਮਰ ਚੁੱਕੀ ਹੈ।
Amritsar
ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਵੀ ਜੇ ਕੋਈ ਸੜਕ ਤੇ ਡਿੱਗਿਆ ਹੋਇਆ ਮਿਲਦਾ ਹੈ ਤਾਂ ਉਸ ਦਾ ਹਾਲ-ਚਾਲ ਪੁੱਛੋ, ਉਸ ਨੂੰ ਪਾਣੀ ਪਿਲਾਓ ਤੇ ਉਸ ਬਾਰੇ ਜਾਣਕਾਰੀ ਲੈ ਕੇ ਉਸ ਨੂੰ ਉਸ ਦੇ ਘਰ ਛੱਡਣ ਦੀ ਕੋਸ਼ਿਸ਼ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।