
ਟਰਨੈਸ਼ਨਲ ਸਿੱਖ ਕੌਸਲ ਟਰੱਸਟ ਨਵੀ ਦਿਲੀ ਦੀ ਪ੍ਰਧਾਨ ਸਿੱਖ ਬੀਬੀ ਤਰਵਿੰਦਰ ਕੌਰ ਖ਼ਾਲਸਾ ਨੇ
ਅੰਮਿ੍ਰਤਸਰ 17 ਜੁਲਾਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਇੰਟਰਨੈਸ਼ਨਲ ਸਿੱਖ ਕੌਸਲ ਟਰੱਸਟ ਨਵੀ ਦਿਲੀ ਦੀ ਪ੍ਰਧਾਨ ਸਿੱਖ ਬੀਬੀ ਤਰਵਿੰਦਰ ਕੌਰ ਖ਼ਾਲਸਾ ਨੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਦਾ ਸਾਧ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋ ਛੇਕਣ ਲਈ ਯਾਦ ਪੱਤਰ ਦਿਤਾ ਹੈ। ਸਿੱਖ ਬੀਬੀ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖੀ ਸਿਧਾਤਾਂ ਦਾ ਘਾਣ ਕੀਤਾ ਹੈ। ਉਸ ਨੇ ਪੰਥ ਚੋ ਛੇਕੇ ਸੌਦਾ ਸਾਧ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਦੀ ਪੁਸ਼ਾਕ ਦਿਤੀ ਅਤੇ ਉਕਤ ਦੋਸ਼ੀ ਨੇ ਗੁਰੂ ਜੀ ਦਾ ਸਵਾਨ ਰਚਿਆ ਜੋ ਸਿੱਖ ਕੌਮ ਲਈ ਅਸਿਹ ਹੈ।
Bibi Tarwinder Kaur
ਇਹੋ ਜੇਹੇ ਸਿੱਖ ਪੰਥ ਦੇ ਦੋਖੀ ਹਨ। ਮੀਡੀਆ ਨਾਲ ਗੱਲ ਕਰਦਿਆਂ ਬੀਬੀ ਤਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਬਾਦਲ ਪਰਵਾਰ ਬਹਿਬਲ ਕਲਾਂ ਗੋਲੀ ਕਾਂਡ ਸੌਦਾ ਸਾਧ ਨੂੰ ਜਥੇਦਾਰਾਂ ਤੋ ਮੁਆਫ਼ੀ ਮੰਗਵਾਉਣ ਲਈ ਗੁਨਾਹਗਾਰ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਬਹੁਤ ਸੂਝਵਾਨ ਹਨ ਅਤੇ ਉਹ ਕੀਤੀ ਗਈ ਸ਼ਿਕਾਇਤ ’ਤੇ ਪੜਤਾਲ ਕਰਨਗੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਛੇਕਣਗੇ। ਉਨ੍ਹਾਂ ਕਿਹਾ ਕਿ ਅਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਸੀ ਸਿੱਖ ਕੌਮ ਦੇ ਸੁਪਰੀਮ ਕੋਰਟ ’ਚ ਆਏ ਹਾਂ। ਨਿਰਪੱਖ ਜਾਂਚ ਪੜਤਾਲ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਰਨੀ ਹੈ।