ਸਰਕਾਰੀ ਗਵਾਰਪੁਣੇ ਦਾ ਸਿਖਰ ਹੈ ਕੋਰੋਨਾ ਰੋਕੂ ਮੁਹਿੰਮ 'ਚ ਅਧਿਆਪਕਾਂ ਦੀਆਂ ਚੈੱਕ-ਪੋਸਟਾਂ ਤੇ ਡਿਊਟੀਆਂ
Published : Jul 18, 2020, 6:05 pm IST
Updated : Jul 18, 2020, 6:05 pm IST
SHARE ARTICLE
Harpal Singh Cheema
Harpal Singh Cheema

ਅਧਿਆਪਕ ਵਰਗ ਨੂੰ ਸਿਰਫ਼ ਪੜਾਈ ਤੱਕ ਸੀਮਤ ਕਿਉਂ ਨਹੀਂ ਰੱਖਦੀ ਸਰਕਾਰ-ਪ੍ਰਿੰਸੀਪਲ ਬੁੱਧ ਰਾਮ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਕੋਰੋਨਾ ਦੇ ਮੱਦੇਨਜ਼ਰ ਸਰਹੱਦੀ ਚੈੱਕ ਪੋਸਟਾਂ ਅਤੇ ਏਅਰਪੋਰਟਾਂ ਨੇੜੇ ਲਗਾਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਇਸ ਸਰਕਾਰੀ ਗਵਾਰਪੁਣੇ ਦਾ ਸਿਖਰ ਕਿਹਾ ਹੈ।

Harpal Singh CheemaHarpal Singh Cheema

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈਂਦੇ ਹੋਏ 'ਰਾਸ਼ਟਰ ਨਿਰਮਾਤਾ' ਮੰਨੇ ਜਾਂਦੇ ਅਧਿਆਪਕ ਵਰਗ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ।


Arvind KejriwalArvind Kejriwal

ਅਤੇ ਅਧਿਆਪਕ ਵਰਗ ਨੂੰ ਉਨ੍ਹਾਂ ਦੀ ਡਿਊਟੀ ਮੁਤਾਬਿਕ ਸਕੂਲਾਂ 'ਚ ਪੜਾਉਣ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਰਫ਼ ਸਿੱਖਿਆ ਹੀ ਪੰਜਾਬ ਅਤੇ ਦੇਸ਼ 'ਚੋਂ ਗ਼ਰੀਬੀ ਦਾ ਹਨੇਰਾ ਦੂਰ ਕਰ ਸਕਦੀ ਹੈ, ਪਰੰਤੂ ਸਾਡੀਆਂ ਰਿਵਾਇਤੀ ਦਲਾਂ ਦੀਆਂ ਸਰਕਾਰਾਂ ਨੇ ਜਾਣ-ਬੁਝ ਕੇ ਸਰਕਾਰੀ ਸਕੂਲ ਸਿੱਖਿਆ ਨੂੰ ਲੀਹੋਂ ਉਤਾਰ ਰੱਖਿਆ ਹੈ।

Harpal Singh Cheema Harpal Singh Cheema

ਇਹੋ ਕਾਰਨ ਹੈ ਕਿ ਪਹਿਲੋਂ-ਪਹਿਲ ਮਰਦਮਸ਼ੁਮਾਰੀ (ਜਨਗਣਨਾ) ਲਈ ਵਾਧੂ ਡਿਊਟੀ ਤੋਂ ਸ਼ੁਰੂ ਕਰਕੇ ਅੱਜ ਵੋਟਰ ਸੂਚੀਆਂ ਬਣਾਉਣ ਅਤੇ ਸੋਧਣ ਦਾ ਕੰਮ ਵੀ ਅਧਿਆਪਕਾਂ ਕੋਲੋਂ ਲਿਆ ਜਾ ਰਿਹਾ ਹੈ। '

TeacherTeacher

ਸਵੱਛ ਭਾਰਤ' ਮੁਹਿੰਮ ਦੌਰਾਨ ਖੁੱਲ੍ਹੇ 'ਚ ਪਖਾਨਾ ਜਾਣ ਵਾਲਿਆਂ ਦੀ ਨਿਗਰਾਨੀ ਵੀ ਅਧਿਆਪਕਾਂ ਕੋਲੋਂ, ਨਜਾਇਜ਼ ਸ਼ਰਾਬ ਫੜਨ ਲਈ ਸ਼ਰਾਬ ਫ਼ੈਕਟਰੀਆਂ ਦੇ ਬਾਹਰ ਟਰੱਕ ਗਿਣਨ ਦੀ ਡਿਊਟੀ ਵੀ ਅਧਿਆਪਕਾਂ ਕੋਲੋਂ, ਨਜਾਇਜ ਮਾਈਨਿੰਗ ਰੋਕਣ ਲਈ ਰਾਤ ਦੇ ਨਾਕਿਆਂ 'ਤੇ ਡਿਊਟੀਆਂ ਵੀ ਸਰਕਾਰੀ ਅਧਿਆਪਕਾਂ ਕੋਲੋਂ ਅਤੇ ਹੁਣ ਏਅਰਪੋਰਟਾਂ।

TeacherTeacher

ਅਤੇ ਪੰਜਾਬ-ਹਰਿਆਣਾ ਸਰਹੱਦੀ ਚੈੱਕ-ਪੋਸਟਾਂ ਉੱਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਵਾ-ਐਪ ਡਾਊਨਲੋਡ ਕਰਾਉਣ ਅਤੇ ਗਿਣਤੀ ਕਰਨ ਦੀ ਡਿਊਟੀ ਵੀ ਸਰਕਾਰੀ ਅਧਿਆਪਕਾਂ ਕੋਲੋਂ ਲਈਆਂ ਜਾਣਾ ਬੇਹੱਦ ਮੰਦਭਾਗੇ ਫ਼ੈਸਲੇ ਹਨ, ਜੋ ਨਵੀਂ ਪੀੜੀ ਦੀ ਕੀਮਤ 'ਤੇ ਲਏ ਜਾ ਰਹੇ ਹਨ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇੱਕ ਪਾਸੇ ਸਰਕਾਰੀ ਅਧਿਆਪਕ ਆਨਲਾਈਨ ਪ੍ਰੀਖਿਆਵਾਂ ਲੈਣ 'ਚ ਬੇਹੱਦ ਰੁੱਝੇ ਹੋਏ ਹਨ, ਦੂਜੇ ਪਾਸੇ ਕੋਰੋਨਾ ਰੋਕੂ ਮੁਹਿੰਮ 'ਚ ਅਧਿਆਪਕਾਂ ਨੂੰ ਮੂਹਰਲੀ ਕਤਾਰ 'ਚ ਖੜ੍ਹਾ ਕਰਨਾ ਨਾ ਕੇਵਲ ਸਰਕਾਰ ਦੇ ਤੁਗ਼ਲਕੀ ਫ਼ੈਸਲਿਆਂ ਦੀ ਪੋਲ ਖੋਲ੍ਹਦਾ ਹੈ, ਸਗੋਂ ਬਿਨਾਂ ਟਰੇਨਿੰਗ ਅਤੇ ਬੀਮਾ ਕਵਰ ਦਿੱਤੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੇ ਖ਼ਤਰੇ ਵੱਲ ਧੱਕਿਆ ਜਾ ਰਿਹਾ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਸਰਕਾਰ ਆਪਣੇ ਸਰਕਾਰੀ ਅਧਿਆਪਕਾਂ ਨੂੰ ਉੱਚ ਪੱਧਰੀ ਟਰੇਨਿੰਗ ਲਈ ਸਿੰਗਾਪੁਰ ਅਤੇ ਆਕਸਫੋਰਡ ਭੇਜਦੀ ਹੈ, ਦੂਜੇ ਪਾਸੇ ਕੈਪਟਨ ਸਰਕਾਰ ਆਪਣੇ ਅਧਿਆਪਕਾਂ ਨੂੰ ਖੱਜਲ-ਖ਼ੁਆਰ ਕਰਨ ਲਈ ਨਿੱਤ ਨਵੇਂ ਫ਼ਰਮਾਨ ਜਾਰੀ ਕਰਦੀ ਹੈ। 'ਆਪ' ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਦੀਆਂ ਕੋਰੋਨਾ ਰੋਕੂ ਮੁਹਿੰਮ 'ਚ ਲਗਾਈਆਂ ਡਿਊਟੀਆਂ ਤੁਰੰਤ ਵਾਪਸ ਲਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement