
ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2019 ਵਾਸਤੇ ਆਨਲਾਈਨ ਅਪਲਾਈ ਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2019 ਵਾਸਤੇ ਆਨਲਾਈਨ ਅਪਲਾਈ ਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ।
Teacher
ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ (ਸੈ.ਸਿ.) ਸੀ੍ਰ ਸੁਖਜੀਤ ਪਾਲ ਸਿੰਘ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਅਧਿਆਪਕਾਂ ਨੂੰ http://mhrd.gov.in ਅਤੇ http://nationalawardstoteachers.mhrd.gov.in 'ਤੇ 11 ਜੁਲਾਈ 2020 ਤੱਕ ਰਜਿਸਟਰੇਸ਼ਨ ਕਰਨ ਲਈ ਆਖਿਆ ਹੈ।
Teacher and students
ਬੁਲਾਰੇ ਅਨੁਸਾਰ ਇਸ ਅਵਾਰਡ ਦੇ ਮੁਲੰਕਣ ਲਈ ਹਰ ਜ਼ਿਲ੍ਹੇ ਵਿੱਚ ਜ਼ਿਲਾ ਚੋਣ ਕਮੇਟੀ ਬਣਾਈ ਜਾਵੇਗੀ। ਜ਼ਿਲ੍ਹਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੂਬਾਈ ਚੋਣ ਕਮੇਟੀ ਨੂੰ 21 ਜੁਲਾਈ 2020 ਤੱਕ ਭੇਜੇਗੀ।
Teacher
ਇਸ ਦੇ ਨਾਲ ਹੀ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦਾ ਵਿਜੀਲੈਂਸ ਕਲੀਅਰੈਂਸ ਵਿਵਹਾਰ ਤੇ ਆਚਰਣ ਸਰਟੀਫਿਕੇਟੇ ਵੀ ਦੇਣਾ ਹੋਵੇਗਾ। ਇਹ ਐਮ. ਐਚ.ਆਰ.ਡੀ. ਦੀ ਸੋਧੀ ਗਾਈਡ ਲਾਈਨ ਅਨੁਸਾਰ ਆਨ ਲਾਈਨ ਪੋਰਟਲ ਤੋਂ ਪ੍ਰਿੰਟ ਆਊਟ ਕੀਤਾ ਜਾਵੇਗਾ ਅਤੇ ਉਸ ਸਰਟੀਫਿਕੇਟ 'ਤੇ ਸਮੂਹ ਮੈਂਬਰਾਂ ਵੱਲੋਂ ਹਸਤਾਖਰ ਕਰਨ ਤੋਂ ਬਾਅਦ ਮੁੜ ਪੋਰਟਲ 'ਤੇ ਅੱਪ ਲੋਰਡ ਕੀਤਾ ਜਾਵੇਗਾ।
ਸੂਬਾਈ ਚੋਣ ਕਮੇਟੀ ਦੇ ਚੇਅਰਪਰਸਨ ਸਕੱਤਰ ਸਿੱਖਿਆ ਹੋਣਗੇ। ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ.ਸੀ.ਈ.ਆਰ.ਟੀ. (ਮੈਂਬਰ) ਅਤੇ ਸੂਬਾਈ ਐਮ.ਆਈ.ਐਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ। ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 31 ਜੁਲਾਈ 2020 ਤੱਕ ਭੇਜੇਗੀ।