
ਉਹਨਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਵੱਲ ਵੀ ਕੋਈ ਖਾਸ...
ਚੰਡੀਗੜ੍ਹ: ਸਕੂਲੀ ਫ਼ੀਸਾਂ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਕੂਲ ਦੀਆਂ ਫ਼ੀਸਾਂ ਦੇ ਰੇੜਕੇ ਵਿਚ ਮਾਪੇ ਪਿਸਦੇ ਨਜ਼ਰ ਆ ਰਹੇ ਹਨ ਕਿਉਂ ਕਿ ਸਰਕਾਰ ਦਾ ਕਹਿਣਾ ਹੈ ਉਹ ਮਾਪਿਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕਰਦੇ ਹਨ ਪਰ ਜੇ ਸਕੂਲਾਂ ਦੀ ਮਨਮਾਨੀ ਦੀ ਗੱਲ ਕੀਤੀ ਜਾਵੇ ਤਾਂ ਪੂਰੀਆਂ ਫ਼ੀਸਾਂ ਵਸੂਲੀਆਂ ਜਾ ਰਹੀਆਂ ਹਨ। ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ।
Parents
ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਤੇ ਬੋਝ ਬਹੁਤ ਵੱਧ ਗਿਆ ਹੈ ਕਿਉਂ ਕਿ ਉਹ ਅਪਣੇ ਕੰਮ ਵਿਚ ਵੀ ਧਿਆਨ ਦਿੰਦੇ ਹਨ ਤੇ ਉਹਨਾਂ ਨੂੰ ਅਪਣੇ ਬੱਚਿਆਂ ਦੀ ਪੜ੍ਹਾਈ ਦਾ ਵੀ ਫਿਕਰ ਪੈ ਗਿਆ ਹੈ। ਬੱਚਿਆਂ ਲਈ ਨਵੇਂ ਫੋਨ ਖਰੀਦਣੇ ਪੈ ਰਹੇ ਹਨ।
Parents
ਜਿਹਨਾਂ ਬੱਚਿਆਂ ਦੀ ਫ਼ੀਸ ਦਾ ਭੁਗਤਾਨ ਨਹੀਂ ਹੋਇਆ ਉਹਨਾਂ ਨੂੰ ਅਧਿਆਪਕਾਂ ਵੱਲੋਂ ਬੋਲਿਆ ਜਾਂਦਾ ਹੈ ਕਿ ਉਹਨਾਂ ਦੀ ਫ਼ੀਸ ਕਲੀਅਰ ਨਹੀਂ ਹੈ ਇਸ ਲਈ ਉਸ ਨੂੰ ਪੜ੍ਹਾਇਆ ਨਹੀਂ ਜਾਵੇਗਾ। ਮਾਪਿਆਂ ਨੇ ਅਧਿਆਪਕਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਧਿਆਪਕ ਸਿਰਫ 2 ਘੰਟਿਆਂ ਦੀ ਪੜ੍ਹਾਈ ਲਈ ਪੂਰੀ ਫ਼ੀਸ ਦੀ ਮੰਗ ਕਰਦੇ ਹਨ।
Parents
ਉਹਨਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਵੱਲ ਵੀ ਕੋਈ ਖਾਸ ਧਿਆਨ ਨਹੀਂ ਹੈ, ਕਿਉਂ ਕਿ ਬੱਚਿਆਂ ਦੇ ਜਿੰਨੇ ਵਿਸ਼ੇ ਹੁੰਦੇ ਹਨ ਉਹਨਾਂ ਤੇ ਉਹ ਚੰਗੀ ਤਰ੍ਹਾਂ ਧਿਆਨ ਨਹੀਂ ਦਿੰਦੇ ਤੇ ਸਾਰੇ ਵਿਸ਼ੇ ਇਕੱਠੇ ਪੜ੍ਹਾਏ ਜਾਂਦੇ ਹਨ। ਇਸ ਨਾਲ ਵੱਡੇ ਬੱਚਿਆਂ ਨੂੰ ਸਮਝ ਆ ਜਾਂਦੀ ਪਰ ਛੋਟੇ ਬੱਚਿਆਂ ਲਈ ਤਾਂ ਮੋਬਾਇਲ ਫੋਨ ਇਕ ਖੇਡ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਜੇ ਕਿਸੇ ਬੱਚੇ ਦੇ ਮਾਪਿਆਂ ਵੱਲੋਂ ਫੀਸ ਨਹੀਂ ਦਿੱਤੀ ਜਾ ਰਹੀ ਤਾਂ ਉਸ ਨੂੰ ਪੜ੍ਹਾਇਆ ਵੀ ਨਹੀਂ ਜਾ ਰਿਹਾ।
Parents
ਉੱਥੇ ਹੀ ਹੋਰ ਵਿਅਕਤੀ ਨੇ ਦਸਿਆ ਕਿ ਉਸ ਦੀਆਂ ਦੋ ਬੇਟੀਆਂ ਨੂੰ ਵਟਸਐਪ ਗਰੁੱਪ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਹਨਾਂ ਨੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ 50 ਫ਼ੀ ਸਦੀ ਫ਼ੀਸ ਲੈ ਲੈਣ ਕਿਉਂ ਕਿ ਬੱਚਿਆਂ ਦੀ ਪੂਰੀ ਤਰ੍ਹਾਂ ਪੜ੍ਹਾਈ ਨਹੀਂ ਹੁੰਦੀ। ਉਹਨਾਂ ਦੇ ਬੱਚਿਆਂ ਦੀ ਹਾਲਤ ਹੁਣ ਤਰਸਯੋਗ ਹੋ ਚੁੱਕੀ ਹੈ ਤੇ ਉਹਨਾਂ ਤੇ ਬੋਝ ਵੀ ਵਧ ਗਿਆ ਹੈ। ਮਾਪਿਆਂ ਨੂੰ ਅਧਿਆਪਕਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਬੱਚਿਆਂ ਦੀ ਸਾਰੀ ਫ਼ੀਸ ਦਾ ਭੁਗਤਾਨ ਕਰਨ ਨਹੀਂ ਤਾਂ ਉਹ ਬੱਚਿਆਂ ਨੂੰ ਗਰੁੱਪ ਵਿਚੋਂ ਕੱਢ ਦੇਣਗੇ।
Parents
ਇਸ ਬਾਬਤ ਮਾਪਿਆਂ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ ਜਿਸ ਵਿਚ ਦੋ ਗੱਲਾਂ ਤਾਂ ਅਧਿਆਪਕਾਂ ਨੇ ਮੰਨ ਲਈਆਂ ਹਨ। ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਦੀ ਕਲਾਸ ਨਾ ਰੁਕੇ ਇਸ ਲ਼ਈ ਉਹ ਰਿਕਾਰਡਿੰਗ ਕਰਨਗੇ ਅਤੇ ਇਕ ਕਲਾਸ ਵਿਚ 35 ਤੋਂ ਵਧ ਬੱਚੇ ਐਡ ਨਹੀਂ ਕੀਤੇ ਜਾਣਗੇ। ਪਰ ਫ਼ੀਸ ਨੂੰ ਲੈ ਕੇ ਅਧਿਆਪਕਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਦੋ ਮਹੀਨਿਆਂ ਦੀ ਫ਼ੀਸ ਕਿਸੇ ਵੀ ਹਾਲਤ ਵਿਚ ਜਮ੍ਹਾਂ ਕਰਵਾਉਣੀ ਪੈਣੀ ਹੈ ਤੇ ਜੇ ਉਹ ਨਹੀਂ ਕਰਵਾਉਂਦੇ ਤਾਂ ਵੀਰਵਾਰ ਨੂੰ ਦੁਬਾਰਾ ਬੱਚਿਆਂ ਨੂੰ ਗਰੁੱਪ ਵਿਚੋਂ ਕੱਢ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।