
400 ਹੋਰ ਪਾਜ਼ੇਟਿਵ ਮਾਮਲੇ ਆਏ, ਇਲਾਜ ਅਧੀਨ 61 ਮਰੀਜ਼ਾਂ ਦੀ ਹਾਲਤ ਗੰਭੀਰ
ਚੰਡੀਗੜ੍ਹ, 17ਜੁਲਾਈ (ਗੁਰਉਪਦੇਸ਼ ਭੁਲੱਰ):ਪੰਜਾਬ ’ਚ ਕੋਰੋਨਾ ਵਇਰਸ ਨਾਲ ਮੌਤਾਂ ਤੇ ਨਵੇਂ ਪਾਜ਼ੇਟਿਵ ਮਾਮਲੇ ਆਉਣ ਦੀ ਰਫ਼ਤਾਰ ਤੇਜ਼ੀ ਫੜ ਰਹੀ ਹੈ। ਪਿਛਲੇ ਬੀਤੇ 24 ਘੰਟੇ ਦੌਰਾਨ ਕੋਰੋਨਾ ਨੇ ਸੂਬੇ ’ਚ ਇਕੋ ਦਿਨ 9 ਹੋਰ ਜਾਨਾਂ ਲੈ ਲਈਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ 9 ਮੌਤਾਂ ਹੋਈਆਂ ਸਨ। ਇਸ ਤਰ੍ਹਾਂ 2 ਦਿਨਾਂ ਅੰਦਰ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਦਿਨ ਦਿਨ ਅੰਦਰ ਹੀ 400 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਦੇ ਆਏ ਹਨ। ਸੂਬੇ ’ਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 9500 ਦੇ ਨੇੜੇ ਪਹੁੰਚ ਗਿਆ ਹੈ।
File Photo
67 ਮਰੀਜ਼ ਠੀਕ ਹੋਏ ਹਨ। ਇਸ ਸਮੇਂ 2830 ਕੋਰੋਨਾ ਪੀੜਤ ਇਲਾਜ ਅਧੀਨ ਹਨ, ਜਿਨ੍ਹਾਂ ’ਚੋਂ 68 ਦੀ ਹਾਲਤ ਗੰਭੀਰ ਹੈ। ਇਨ੍ਹਾਂ ’ਚੋਂ 61 ਆਕਸੀਜ਼ਨ ਅਤੇ 7 ਵੈਂਟੀਲੇਟਰ ’ਤੇ ਹਨ। ਹੁਣ ਤਕ ਹੋਈਆਂ ਮੌਤਾਂ ਦੀ ਕੁੱਲ ਗਣਤੀ 242 ਤਕ ਪਹੁੰਚ ਗਈ ਹੈ। ਅੱਜ ਹੋਈਆਂ ਮੌਤਾਂ ’ਚੋਂ 2 ਮਾਮਲੇ ਪਟਿਆਲਾ, 2 ਲੁਧਿਆਣਾ ਅਤੇ ਇਕ-ਇਕ ਫ਼ਿਰੋਜ਼ਪੁਰ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨਤਾਰਨ ਤੇ ਅਮਿ੍ਰੰਤਸਰ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੌਤਾਂ ’ਚ ਇਕ ਮੌਤ ਲੁਧਿਆਣਾ ਦੇ ਰਾਏਕੋਟ ਖ਼ੇਤਰ ’ਚ ਕਾਂਗਰਸੀ ਸਰਪੰਚ ਤੇ ਬਲਾਕ ਪ੍ਰਧਾਨ ਦੀ ਹੋਈ ਹੈ।
ਇਸ ਮਸੇਂ ਸਭ ਤੋਂ ਵੱਧ ਮੌਤਾਂ ਜ਼ਿਲ੍ਹਾ ਅਮ੍ਰਿੰਤਸਰ ’ਚ 60 ਹੋਈਆਂ ਹਨ। ਉਸ ਤੋਂ ਬਾਅਦ ਲੁਧਿਆਣਾ ’ਚ ਮੌਤਾਂ ਦੀ ਗਿਣਤੀ 41, ਜਲੰਧਰ ’ਚ 33, ਸੰਗਰੂਰ ’ਚ 21 ਤੇ ਪਟਿਆਲਾ ’ਚ 15 ਹੈ। ਲੁਧਿਆਣਾ ’ਚ ਦਰਜ ਹੋਏ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸਭ ਤੋਂ ਵੱਧ 1700 ਹੈ। ਇਸ ਤੋਂ ਬਾਅਦ ਜਲੰਧਰ 1560, ਅਮਿ੍ਰੰਤਸਰ 1194 ਹੈ।