‘ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰੋ’ ਦੇ ਨਾਹਰਿਆਂ ਨਾਲ ਫਿਰ ਗੂੰਜਿਆ ਬਰਗਾੜੀ
Published : Jul 18, 2020, 9:34 am IST
Updated : Jul 18, 2020, 9:34 am IST
SHARE ARTICLE
Bargari Morcha
Bargari Morcha

ਮੋਦੀ ਦਾ ਪੁਤਲਾ ਫੂਕ ਕੇ ਕੱਢੀ ਭੜਾਸ, ਇਨਸਾਫ਼ ਦੀ ਕੀਤੀ ਮੰਗ

ਕੋਟਕਪੂਰਾ, 17 ਜੁਲਾਈ (ਗੁਰਿੰਦਰ ਸਿੰਘ): ਗਰਮ ਖਿਆਲੀ ਜਥੇਬੰਦੀਆਂ ਦੇ ਆਗੂਆਂ ਨੇ ਬਰਗਾੜੀ ਦੀਆਂ ਗਲੀਆਂ ਅਤੇ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਰੋਸ ਮਾਰਚ ਕਰਨ ਮੌਕੇ ਕੇਂਦਰ ਅਤੇ ਪੰਜਾਬ ਸਰਕਾਰਾਂ ਸਮੇਤ ਸੌਦਾ ਸਾਧ, ਬਾਦਲਾਂ ਅਤੇ ਸੀਬੀਆਈ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਸੁਖਬੀਰ ਬਾਦਲ, ਸੁਮੇਧ ਸੈਣੀ, ਸੌਦਾ ਸਾਧ ਅਤੇ ਕਸੂਰਵਾਰ ਡੇਰਾ ਪੇ੍ਰਮੀਆਂ ਵਿਰੁਧ ਬਿਨਾਂ ਦੇਰੀ ਬਣਦੀ ਕਾਰਵਾਈ ਕੀਤੀ ਜਾਵੇ। ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਵੱਖ ਵੱਖ ਸਿੱਖ ਸੰਸਥਾਵਾਂ,

 

ਪੰਥਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨਾਲ ਸਬੰਧਤ ਗਰਮਖਿਆਲੀ ਆਗੂਆਂ ਨੇ ਮੀਟਿੰਗ ਕੀਤੀ ਅਤੇ ਉਪਰੰਤ ਰੋਸ ਮਾਰਚ ਕਰਨ ਤੋਂ ਬਾਅਦ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਅਪਣੇ ਸੰਬੋਧਨ ਦੌਰਾਨ ਜਸਕਰਨ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਲਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਬੇਅਦਬੀ ਕਾਂਡ ਦੀ ਘਟਨਾ ਵਾਪਰਣ ਤੋਂ ਪਹਿਲਾਂ ਹੀ ਬਾਦਲ ਸਰਕਾਰ ਨੂੰ ਸੂਚਿਤ ਕਰ ਦਿਤਾ ਸੀ ਕਿ ਪਾਵਨ ਸਰੂਪ ਚੋਰੀ ਕਰਨ ’ਚ ਡੇਰਾ ਪੇ੍ਰਮੀਆਂ ਦਾ ਹੱਥ ਹੈ। ਪਰ ਬਾਦਲਾਂ ਨੇ ਡੇਰਾ ਪੇ੍ਰਮੀਆਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਉਲਟਾ ਸਾਨੂੰ ਹੀ ਜੇਲਾਂ ਵਿਚ ਸੁੱਟ ਦਿਤਾ।

File Photo File Photo

ਉਨ੍ਹਾਂ ਆਖਿਆ ਕਿ ਪੰਥਦਰਦੀਆਂ ਨੂੰ ਇਨਸਾਫ਼ ਲੈਣ ਲਈ ਮੋਰਚੇ ਲਾਉਣੇ ਪਏ। ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸਆਈਟੀ ਵਲੋਂ ਸੱਚਾਈ ਉਜਾਗਰ ਕਰਨ ਦੇ ਬਾਵਜੂਦ ਵੀ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ।    ਉਨ੍ਹਾਂ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ‘ਮੋਦੀ ਦਾ ਤੋਤਾ’ ਆਖਦਿਆਂ ਦੋਸ਼ ਲਾਇਆ ਕਿ ਨਰਿੰਦਰ ਮੋਦੀ, ਸੀਬੀਆਈ ਰਾਹੀਂ ਬਾਦਲਾਂ ਅਤੇ ਸੋਦਾ ਸਾਧ ਨੂੰ ਬਚਾਉਣ ਲਈ ਯਤਨਸ਼ੀਲ ਹੈ।

ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਆਖਿਆ ਕਿ ਜੇਕਰ 20 ਜੁਲਾਈ ਨੂੰ ਅਦਾਲਤ ਨੇ ਜਾਂਚ ਕਰਨ ਦੀ ਜ਼ਿੰਮੇਵਾਰੀ ਸੀਬੀਆਈ ਹਵਾਲੇ ਕਰ ਦਿਤੀ ਤਾਂ ਉਹ 21 ਜੁਲਾਈ ਨੂੰ ਸੰਘਰਸ਼ ਦਾ ਐਲਾਨ ਕਰਦਿਆਂ ਅਗਲੇ ਪੋ੍ਰਗਰਾਮ ਦੀ ਰੂਪਰੇਖਾ ਤਿਆਰ  ਕਰਨਗੇ। ਉਂਜ ਉਨ੍ਹਾਂ ਨੂੰ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀਆਂ ਜਾਂਚ ਟੀਮਾਂ ਵਲੋਂ ਕੀਤੀ ਜਾ ਰਹੀ ਪੜਤਾਲ ’ਤੇ ਪੂਰਨ ਭਰੋਸਾ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement