Chandigarh News: ਸੈਕਟਰ-8 ’ਚ ਕਰੰਟ ਲੱਗਣ ਕਾਰਨ ਈ.ਡੀ. ਦੇ ਡਿਪਟੀ ਡਾਇਰੈਕਟਰ ਦੇ 17 ਸਾਲਾ ਪੁੱਤਰ ਦੀ ਮੌਤ
Published : Jul 18, 2024, 2:09 pm IST
Updated : Jul 18, 2024, 2:09 pm IST
SHARE ARTICLE
Chandigarh News: ED due to electrocution in Sector-8. The death of the 17-year-old son of the deputy director
Chandigarh News: ED due to electrocution in Sector-8. The death of the 17-year-old son of the deputy director

Chandigarh News: ਸੈਕਟਰ-3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Chandigarh News: ਚੰਡੀਗੜ੍ਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਦੇ 17 ਸਾਲਾ ਪੁੱਤਰ ਦੀ ਬਿਜਲੀ ਦੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦੇ ਸਮੇਂ ਨੌਜਵਾਨ ਸੈਕਟਰ-8 ਵਿੱਚ ਸੀ।

ਪੜ੍ਹੋ ਇਹ ਖ਼ਬਰ :   America News: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਅਮਰੀਕੀ ਪੁਲਿਸ ਮੁਲਾਜ਼ਮ ਬਰਖਾਸਤ

ਨੌਜਵਾਨ ਜਿੰਮ ਵਿੱਚ ਕਸਰਤ ਕਰਨ ਤੋਂ ਬਾਅਦ ਸੜਕ ਉੱਤੇ ਖੜੀ ਕਾਰ ਕੋਲ ਜਾ ਰਿਹਾ ਸੀ। ਉਹ ਸ਼ਾਰਟਕੱਟ ਰਾਹੀਂ ਗਰਿੱਲ ਟੱਪ ਕੇ ਆਉਣ ਲੱਗਾ ਇਸੀ ਦੌਰਾਨ ਉਸ ਦਾ ਚਿਹਰਾ ਟਰਾਂਸਫਾਰਮਰ ਨਾਲ ਟਕਰਾ ਗਿਆ। 

ਪੜ੍ਹੋ ਇਹ ਖ਼ਬਰ :  Shivaji Maharaj Wagh Nakh: ਛਤਰਪਤੀ ਸ਼ਿਵਾਜੀ ਮਹਾਰਾਜ ਦਾ 'ਬਾਘ ਨਖ', ਜਿਸ ਨੇ ਅਫ਼ਜ਼ਲ ਦੀ ਛਾਤੀ ਨੂੰ ਪਾੜ ਦਿੱਤਾ, ਲੰਡਨ ਤੋਂ ਆਇਆ ਮੁੰਬਈ

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ-7 ਦੇ ਰਹਿਣ ਵਾਲੇ ਮਯੰਕ ਵਜੋਂ ਹੋਈ ਹੈ। ਮਯੰਕ 12ਵੀਂ ਜਮਾਤ 'ਚ ਪੜ੍ਹਦਾ ਸੀ। ਉਸ ਦੇ ਪਿਤਾ ਮੰਗਲ ਸਿੰਘ ਚੰਡੀਗੜ੍ਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ। ਸੈਕਟਰ-3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੈਕਟਰ-8 ਦੇ ਸ਼ੋਅਰੂਮਾਂ ਦੇ ਪਿੱਛੇ ਲੋਕਾਂ ਨੇ ਨਾਜਾਇਜ਼ ਸ਼ਾਰਟਕੱਟ ਰਸਤਾ ਬਣਾ ਲਿਆ ਹੈ। ਉੱਥੋਂ ਲੋਹੇ ਦੀ ਗਰਿੱਲ ਕੱਟੀ ਗਈ ਹੈ। ਕੁਝ ਲੋਕਾਂ ਨੇ ਰਸਤਾ ਰੋਕਣ ਲਈ ਤਾਰ ਬੰਨ੍ਹੀ ਹੋਈ ਹੈ ਪਰ ਜ਼ਿਆਦਾਤਰ ਲੋਕ ਲੋਹੇ ਦੀ ਗਰਿੱਲ ਉਪਰੋਂ ਛਾਲ ਮਾਰ ਕੇ ਲੰਘ ਜਾਂਦੇ ਹਨ। 

ਪੜ੍ਹੋ ਇਹ ਖ਼ਬਰ :   Puja Khedkar: IAS ਪੂਜਾ ਖੇਡਕਰ ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਪੁਲਿਸ ਹਿਰਾਸਤ 'ਚ ਮਾਂ ਮਨੋਰਮਾ; ਇਹ ਹਨ ਦੋਸ਼

ਸੈਕਟਰ 8 ਦੇ ਸ਼ੋਅਰੂਮਾਂ ਦੇ ਪਿੱਛੇ ਪਾਰਕਿੰਗ ਹੈ ਪਰ ਜ਼ਿਆਦਾਤਰ ਲੋਕ ਪਾਰਕਿੰਗ ਫੀਸ ਬਚਾਉਣ ਲਈ ਸੜਕ 'ਤੇ ਹੀ ਗੱਡੀਆਂ ਪਾਰਕ ਕਰ ਦਿੰਦੇ ਹਨ। ਕਾਰ ਪਾਰਕ ਕਰਨ ਤੋਂ ਬਾਅਦ ਲੋਕ ਲੋਹੇ ਦੀ ਗਰਿੱਲ ਟੱਪ ਕੇ ਸ਼ੋਅਰੂਮਾਂ 'ਚ ਦਾਖ਼ਲ ਹੋ ਜਾਂਦੇ ਹਨ। ਕਾਰ ਚਾਲਕਾਂ ਨੇ ਆਉਣ-ਜਾਣ ਲਈ ਸ਼ਾਰਟਕੱਟ ਰਸਤੇ ਬਣਾ ਲਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਯੰਕ ਬੁੱਧਵਾਰ ਸ਼ਾਮ ਨੂੰ ਸੈਕਟਰ-8 ਸਥਿਤ ਜਿਮ 'ਚ ਕਸਰਤ ਕਰਨ ਗਿਆ ਸੀ। ਉਸ ਨੇ ਕਾਰ ਸੈਕਟਰ 8 ਸਥਿਤ ਮਕਾਨ ਨੰਬਰ 1086 ਅਤੇ 1088 ਨੇੜੇ ਸ਼ੋਅਰੂਮ ਦੇ ਪਿੱਛੇ ਖੜ੍ਹੀ ਕਰ ਦਿੱਤੀ। ਕਰੀਬ 7.30 ਵਜੇ ਉਹ ਜਿਮ ਤੋਂ ਬਾਹਰ ਨਿਕਲ ਕੇ ਲੋਹੇ ਦੀ ਗਰਿੱਲ 'ਤੇ ਚੜ੍ਹ ਕੇ ਸ਼ਾਰਟ ਕੱਟ ਲੈ ਕੇ ਸ਼ੋਅਰੂਮ ਦੇ ਪਿੱਛੇ ਕਾਰ ਕੋਲ ਪਹੁੰਚਿਆ ਤਾਂ ਅਚਾਨਕ ਉਹ ਆਪਣਾ ਸੰਤੁਲਨ ਗੁਆ ​ਬੈਠਾ। ਉਸ ਦਾ ਚਿਹਰਾ ਟਰਾਂਸਫਾਰਮਰ ਨੂੰ ਛੂਹ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।

(For more Punjabi news apart from  ED due to electrocution in Sector-8. The death of the 17-year-old son of the deputy director, stay tuned to Rozana Spokesman)

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement