
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਿੰਡ ਪੀਰ ਅਹਿਮਦ ਖਾਂ ਦੇ ਲੋਕਾਂ ਨੇ ਸਰਕਾਰ ਅਤੇ ਰੇਲਵੇ ਵਿਭਾਗ ਵਿਰੁੱਧ ਅਪਣਾ ਗੁੱਸਾ ਕੱਢਿਆ ਹੈ।
ਫਿਰੋਜ਼ਪੁਰ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਿੰਡ ਪੀਰ ਅਹਿਮਦ ਖਾਂ ਦੇ ਲੋਕਾਂ ਨੇ ਸਰਕਾਰ ਅਤੇ ਰੇਲਵੇ ਵਿਭਾਗ ਵਿਰੁੱਧ ਅਪਣਾ ਗੁੱਸਾ ਕੱਢਿਆ ਹੈ। ਲੋਕਾਂ ਵੱਲੋਂ ਸਰਕਾਰ ਅਤੇ ਰੇਲਵੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਇਸ ਪਿੰਡ ਤੋਂ ਆਉਣ ਵਾਲਾ ਰਸਤਾ ਜੋ ਕਿ ਰੇਲਵੇ ਲਾਈਨ ਦੇ ਉਪਰੋਂ ਪਾਰ ਕਰਨਾ ਪੈਂਦਾ ਹੈ, ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ferozpur protest
ਇਸ ਦੇ ਚਲਦਿਆਂ ਪਿੰਡ ਵਾਸੀਆਂ ਨੇ ਰੇਲਵੇ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਿਰਫ਼ ਇੰਨਾ ਹੀ ਨਹੀਂ ਰਾਸਤਾ ਨਾ ਮਿਲਣ ਦੇ ਚਲਦਿਆਂ ਗੁੱਸੇ ਵਿਚ ਆਏ ਇਹਨਾਂ ਲੋਕਾਂ ਨੇ ਡੀਸੀ ਦੇ ਘਰ ਦੇ ਬਾਹਰ ਪਹੁੰਚ ਕੇ ਵੀ ਨਾਅਰੇਬਾਜ਼ੀ ਕੀਤੀ ਅਤੇ ਰਾਸਤਾ ਖੋਲਣ ਦੀ ਮੰਗ ਕੀਤੀ। ਇਸ ਤੋਂ ਬਾਅਦ ਡੀਸੀ ਨੇ ਰੇਲਵੇ ਵਿਭਾਗ ਨਾਲ ਗੱਲ ਕਰਨ ਦਾ ਭਰੋਸਾ ਜਤਾਇਆ। ਡੀਸੀ ਨੇ ਇਸ ਰਾਸਤੇ ਨੂੰ ਖੋਲਣ ਲਈ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਡੀਸੀ ਵੱਲੋਂ ਕੀਤਾ ਗਿਆ ਇਹ ਵਾਅਦਾ ਕਦੋਂ ਤੱਕ ਪੂਰਾ ਹੋਵੇਗਾ।
ਦੇਖੋ ਵੀਡੀਓ: