1911 ਤੋਂ ਚੱਲ ਰਹੀ ਪਾਣੀ ਨਾਲ ਇਹ ਚੱਕੀ, ਚੱਕੀ ਚਲਾਉਣ ਵਾਲੇ ਨੇ ਦੱਸੇ ਦੁੱਖ
Published : Aug 18, 2020, 4:56 pm IST
Updated : Aug 18, 2020, 5:41 pm IST
SHARE ARTICLE
Mill Since 1911 Mill Operator Old Mill Punjab Amritsar
Mill Since 1911 Mill Operator Old Mill Punjab Amritsar

ਇਹਨਾਂ ਚੱਕੀਆਂ ਤੇ ਕਣਕ ਪੀਸ ਕੇ ਉਸ ਤੋਂ ਆਟਾ...

ਅੰਮ੍ਰਿਤਸਰ: ਪਿੰਡ ਰਾਣੇਵਾਲੀ ਵਿਚ ਇਕ ਇਤਿਹਾਸਿਕ ਇਮਾਰਤ ਬਣੀ ਹੋਈ ਹੈ। ਜਦੋਂ ਭਾਰਤ ਤੇ ਬ੍ਰਿਟਿਸ਼ ਰਾਜ ਸਥਾਪਿਤ ਸੀ ਤਾਂ ਉਹਨਾਂ ਨੇ ਇਸ ਇਮਾਰਤ ਦਾ ਨਿਰਮਾਣ ਕੀਤਾ ਸੀ। ਇਸ ਇਮਾਰਤ ਦੀ ਖੂਬੀ ਇਹ ਹੈ ਕਿ ਇਸ ਵਿਚ ਪਣ-ਚੱਕੀਆਂ ਸਥਾਪਿਤ ਕੀਤੀਆਂ ਗਈਆਂ ਸਨ ਜੋ ਕਿ ਪਾਣੀ ਨਾਲ ਚਲਦੀਆਂ ਹਨ। ਇਹ ਪਣ-ਚੱਕੀ ਲਾਹੌਰ ਬ੍ਰਾਂਚ ਨਹਿਰ ਅੰਮ੍ਰਿਤਸਰ ਵਿਚ ਸਥਿਤ ਹੈ।

Peyara SinghPiara Singh

ਇਹਨਾਂ ਚੱਕੀਆਂ ਤੇ ਕਣਕ ਪੀਸ ਕੇ ਉਸ ਤੋਂ ਆਟਾ ਤਿਆਰ ਕੀਤਾ ਜਾਂਦਾ ਸੀ। ਜਦੋਂ ਤਕ ਨਹਿਰ ਦਾ ਪਾਣੀ ਚਲਦਾ ਰਹਿੰਦਾ ਹੈ ਤਾਂ ਇਹ ਚੱਕੀਆਂ ਚਲਦੀਆਂ ਰਹਿੰਦੀਆਂ ਹਨ ਤੇ ਜਦੋਂ ਪਾਣੀ ਬੰਦ ਹੋ ਜਾਂਦਾ ਹੈ ਤਾਂ ਚੱਕੀਆਂ ਵੀ ਬੰਦ ਹੋ ਜਾਂਦੀਆਂ ਹਨ। ਇਹਨਾਂ ਚੱਕੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਚੱਕੀਆਂ ਤੋਂ ਤਿਆਰ ਕੀਤਾ ਆਟਾ ਮਨੁੱਖੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ।

Peyara SinghPiara Singh

ਇਸ ਚੱਕੀ ਨੂੰ ਪਿਆਰਾ ਸਿੰਘ 11 ਸਾਲ ਤੋਂ ਚਲਾ ਰਹੇ ਹਨ ਇਸ ਤੋਂ ਪਹਿਲਾਂ ਉਹਨਾਂ ਦੇ ਵਡ-ਵਡੇਰਿਆਂ ਨੇ ਇਸ ਚੱਕੀ ਦਾ ਕੰਮ ਸੰਭਾਲਿਆ ਹੋਇਆ ਸੀ। ਆਟੇ ਤੋਂ ਇਲਾਵਾ ਇਸ ਚੱਕੀ ਤੇ ਪਸ਼ੂਆਂ ਲਈ ਦਲੀਆ ਵੀ ਪੀਸਿਆ ਜਾਂਦਾ ਹੈ, ਵੇਸਣ, ਦਾਲਾਂ ਵੀ ਪੀਸੀਆਂ ਜਾ ਸਕਦੀਆਂ ਹਨ। ਜਿਹੜੇ ਲੋਕ ਇਸ ਚੱਕੀ ਦਾ ਆਟਾ ਖਾਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਚੱਕੀ ਦਾ ਆਟਾ ਉਹਨਾਂ ਲਈ ਬਹੁਤ ਹੀ ਲਾਹੇਵੰਦ ਹੈ।

MillMill

ਹੋਰ ਵੀ ਕਈ ਪਿੰਡਾਂ ਦੇ ਲੋਕ ਇੱਥੇ ਆਟਾ ਪਿਸਵਾਉਣ ਆਉਂਦੇ ਹਨ। ਪਿਆਰਾ ਸਿੰਘ ਨੇ 2011 ਵਿਚ ਚੱਕੀ ਦਾ ਕੰਮ ਸਾਂਭਿਆ ਸੀ ਤੇ ਉਹਨਾਂ ਨੇ ਹੀ ਇਸ ਦੀ ਇਮਾਰਤ ਦੀ ਮੁਰੰਮਤ ਕਰਵਾਈ ਸੀ ਤੇ ਚੱਕੀਆਂ ਦਾ ਕੰਮ ਵੀ ਸੁਚਾਰੂ ਕਰਵਾਇਆ ਸੀ। ਪਿਆਰਾ ਸਿੰਘ ਨੇ ਪ੍ਰਸ਼ਾਸ਼ਨ ਨੂੰ ਵੀ ਗੁਹਾਰ ਲਗਾਈ ਸੀ ਕਿ ਇਮਾਰਤ ਦੀ ਹਾਲਤ ਖਸਤਾ ਹੋ ਰਹੀ ਹੈ ਤੇ ਇਸ ਦੀ ਮੁਰੰਮਤ ਕਰਵਾਈ ਜਾਵੇ ਪਰ ਉਹਨਾਂ ਦੀ ਗੱਲ ਵੱਲ ਕਿਸੇ ਵੀ ਅਧਿਕਾਰੀ ਨੇ ਗੌਰ ਨਹੀਂ ਕੀਤੀ।

WaterWater

ਬਿਜਲੀ ਦਾ ਤਾਂ ਕੋਈ ਖਰਚ ਨਹੀਂ ਹੈ ਪਰ ਪਾਣੀ ਦੇ ਬਿਲ ਦਾ ਖਰਚ ਜ਼ਰੂਰ ਹੁੰਦਾ ਹੈ, ਪਾਣੀ ਦਾ ਬਿਲ 3700 ਰੁਪਏ ਹੈ ਜੋ ਕਿ ਉਹਨਾਂ ਨੂੰ ਹਰ ਮਹੀਨੇ ਦੇਣਾ ਪੈਂਦਾ ਹੈ। ਉੱਥੇ ਪਹੁੰਚੇ ਗਾਹਕਾਂ ਨੇ ਦਸਿਆ ਕਿ ਇਸ ਚੱਕੀ ਦਾ ਆਟਾ ਬਹੁਤ ਹੀ ਹੌਲੀ ਪੀਸਿਆ ਜਾਂਦਾ ਹੈ ਜਿਸ ਕਾਰਨ ਇਹ ਸੜਦਾ ਨਹੀਂ ਤੇ ਬਾਰੀਕ ਵੀ ਪੀਸਦਾ ਹੈ।

Peyara SinghPiara Singh

ਗਾਹਕਾਂ ਨੇ ਦਸਿਆ ਕਿ ਇਸ ਦਾ ਆਟਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਤੇ ਇਹ ਹੈ ਵੀ ਪੁਰਾਤਨ ਸਮੇਂ ਦੀ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਇਤਿਹਾਸਿਕ ਤੇ ਸਿਹਤ ਲਈ ਲਾਹੇਵੰਦ ਚੀਜ਼ਾਂ ਦੀ ਸਾਂਭ-ਸੰਭਾਲ ਕਰੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚੇ ਰਹਿਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement