ਕਰੋਨਾ ਟੈਸਟਾਂ ਸਬੰਧੀ ਪੀਜੀਆਈ ਦਾ ਵੱਡਾ ਫ਼ੈਸਲਾ, ਮਹੀਨੇ ਲਈ ਸਾਢੇ ਅੱਠ ਕਰੋੜ ਰੁਪਏ ਦਾ ਬਜਟ ਮਨਜ਼ੂਰ!
Published : Aug 18, 2020, 5:24 pm IST
Updated : Aug 18, 2020, 5:24 pm IST
SHARE ARTICLE
Corona Test
Corona Test

ਰੋਜ਼ਾਨਾ ਹੁੰਦੇ ਟੈਸਟਾਂ ਦੀ ਗਿਣਤੀ ਵਧਾਉਣ ਦੀ ਕਵਾਇਤ ਸ਼ੁਰੂ

ਚੰਡੀਗੜ੍ਹ : ਕਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਪੀਜੀਆਈ ਨੇ ਕਰੋਨਾ ਟੈਸਟਿੰਗ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਪੀਜੀਆਈ 'ਚ ਹੁਣ ਕਰੋਨਾ ਟੈਸਟਾਂ ਲਈ ਮਹੀਨੇ ਦੇ ਸਾਢੇ 8 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸੇ ਤਰ੍ਹਾਂ ਕੋਰੋਨਾ ਟੈਸਟਾਂ ਲਈ ਲੋੜੀਂਦੀਆਂ ਕਿੱਟਾਂ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ।

Chandigarh PGIChandigarh PGI

ਗੁਆਢੀ ਸੂਬਿਆਂ ਦੀ ਪੀਜੀਆਈ 'ਤੇ ਨਿਰਭਰਤਾ ਨੂੰ ਵੇਖਦਿਆਂ ਬੀਤੇ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਵੀ ਪੀਜੀਆਈ ਨੂੰ ਕਿੱਟਾਂ ਸਮੇਤ ਹੋਰ ਉਤਪਾਦ ਖੁਦ ਦੇ ਬਜਟ 'ਚੋਂ ਖ਼ਰੀਦਣ ਲਈ ਕਿਹਾ ਸੀ। ਗੁਆਢੀ ਰਾਜਾਂ ਦੇ ਕਰੋਨਾ ਟੈਸਟਾਂ 'ਚ ਦੇਰੀ 'ਤੇ ਸਵਾਲ ਉਠਾਉਂਦਿਆਂ ਮੰਤਰਾਲੇ ਨੇ ਪੀਜੀਆਈ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਰੋਨਾ ਸੈਪਲਿੰਗ ਦੀ ਉਸ ਸਿਰ ਜ਼ਿੰਮੇਵਾਰੀ ਵੀ ਯਾਦ ਕਰਵਾਈ ਸੀ।

Corona Test Corona Test

ਸੂਤਰਾਂ ਮੁਤਾਬਕ ਪੀਜੀਆਈ ਨੇ ਹੁਣ ਕੋਰੋਨਾ ਟੈਸਟਿੰਗ ਲਈ ਮਹੀਨੇ ਦੀਆਂ 50 ਹਜ਼ਾਰ ਕਿੱਟਾਂ ਖੁਦ ਖਰੀਦਣ ਦਾ ਫ਼ੈਸਲਾ ਕੀਤਾ ਹੈ। ਚੰਡੀਗੜ੍ਹ 'ਚ ਹੁਣ ਤਕ 21,563 ਟੈਸਟ ਕੀਤੇ ਜਾ ਚੁੱਕੇ ਹਨ। ਜਦਕਿ ਪੀਜੀਆਈ 'ਚ ਹੁਣ ਤਕ 52000 ਤੋਂ ਵਧੇਰੇ ਕਰੋਨਾ ਟੈਸਟ ਹੋ ਚੁੱਕੇ ਹਨ।

Corona Test Corona Test

ਇਨ੍ਹਾਂ 'ਚ ਅੱਧੇ ਤੋਂ ਵੱਧ ਟੈਸਟ ਪੰਜਾਬ 'ਚੋਂ ਆਏ ਸੈਪਲਾਂ ਦੇ ਕੀਤੇ ਗਏ ਹਨ ਜਦਕਿ ਬਾਕੀ 'ਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਖੰਡ ਆਦਿ ਤੋਂ ਆਏ ਸੈਂਪਲ ਸ਼ਾਮਲ ਹਨ। ਚੰਡੀਗੜ੍ਹ 'ਚ ਇਸ ਵਕਤ ਆਰ.ਟੀ.ਪੀ.ਸੀ.ਆਰ. ਦੇ ਨਾਲ ਨਾਲ ਜੀਨ ਐਕਸਪਰਟ ਅਤੇ ਐਂਟੀਜਨ ਟੈਸਟ ਵੀ ਕੀਤੇ ਜਾ ਰਹੇ ਹਨ।

corona testcorona test

ਪੀਜੀਆਈ 'ਚ ਇਕ ਦਿਨ ਦੇ 2000 ਹਜ਼ਾਰ ਟੈਸਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਐਚ.ਓ.ਡੀ.,ਪੈਰਾਸਾਈਟੀਲੋਜੀ ਵਿਭਾਗ ਦੇ ਪ੍ਰੋ. ਰਾਕੇਸ਼ ਸਹਿਗਲ ਮੁਤਾਬਕ ਕਰੋਨਾ ਟੈਸਟਿੰਗ ਵਧਾਉਣ ਲਈ ਪੈਰਾਸਾਈਟੀਲੋਜੀ ਅਤੇ ਮੈਡੀਕਲ ਮਾਈਕ੍ਰੋਬਾਇਓਲੋਜੀ ਵਿਭਾਗ ਦੀਆਂ ਲੇਬਾਰਟੀਆਂ ਸੈਪਲਿੰਗ, ਟੈਸਟਿੰਗ ਅਤੇ ਰਿਪੋਰਟਿੰਗ ਦਾ ਕੰਮ ਤੇਜ਼ੀ ਨਾਲ ਕਰ ਰਹੀਆਂ ਹਨ। ਇੱਥੇ ਇਕ ਦਿਨ ਦੇ 400 ਦੇ ਕਰੀਬ ਟੈਸਟ ਹੋ ਰਹੇ ਹਨ। ਜੀਨ ਐਕਸਪਰਟ ਮਸ਼ੀਨ ਲਈ ਇਕ ਹਜ਼ਾਰ ਕਾਰਟੇਜ ਖ਼ਰੀਦਣ ਦੀ ਤਿਆਰੀ ਹੈ। ਪੀਜੀਆਈ 'ਚ ਫ਼ਿਲਹਾਲ ਦਿਨ 'ਚ 1200 ਦੇ ਕਰੀਬ ਟੈਸਟ ਹੋ ਰਹੇ ਹਨ ਜੋ ਛੇਤੀ ਹੀ 2000 ਤਕ ਪਹੁੰਚ ਜਾਣ ਦੀ ਉਮੀਦ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement