ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਵਲੋਂ ਪੁਲਿਸ ਨੂੰ  ਰਿਸ਼ਵਤ ਦੀ ਕੋਸ਼ਿਸ਼ ਨੇ ਦੇਸ਼ ਨਿਕਾਲਾ ਦਿਵਾਇਆ
Published : Aug 18, 2021, 6:34 am IST
Updated : Aug 18, 2021, 6:34 am IST
SHARE ARTICLE
image
image

ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਵਲੋਂ ਪੁਲਿਸ ਨੂੰ  ਰਿਸ਼ਵਤ ਦੀ ਕੋਸ਼ਿਸ਼ ਨੇ ਦੇਸ਼ ਨਿਕਾਲਾ ਦਿਵਾਇਆ

ਗੁਰਦਵਾਰੇ ਦੇ ਪ੍ਰਧਾਨ ਦੀ ਚਿੱਠੀ ਵੀ ਲਾਈ ਪਰ...ਅਗਲੇ ਕਿਥੇ ਮੰਨਦੇ ਨੇ

ਆਕਲੈਂਡ, 17 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) : ਪੂਰੀ ਦੁਨੀਆਂ ਵਿਚ ਨਿਊਜ਼ੀਲੈਂਡ ਅਤੇ ਡੈਨਮਾਰਕ ਇਸ ਵੇਲੇ ਘੱਟ ਤੋਂ ਘੱਟ ਭਿ੍ਸ਼ਟ ਦੇਸ਼ਾਂ ਦੀ ਦਰਜਾਬੰਦੀ ਵਿਚ ਪਹਿਲੇ ਨੰਬਰ ਉਤੇ ਹਨ ਜਦਕਿ ਭਾਰਤ ਇਸ ਵੇਲੇ 86ਵੇਂ ਨੰਬਰ ਉਤੇ ਹੈ | ਭਿ੍ਸ਼ਟਾਚਾਰ ਕਿਵੇਂ ਘੱਟ ਹੋਵੇ? ਇਹ ਹਰ ਇਕ ਦੇਸ਼ ਦੇ ਨਾਗਰਿਕਾਂ, ਅਫ਼ਸਰਾਂ ਅਤੇ ਸਰਕਾਰਾਂ ਉਤੇ ਨਿਰਭਰ ਕਰਦਾ ਹੈ | ਨਿਊਜ਼ੀਲੈਂਡ ਦੇ ਪੁਲਿਸ ਅਫ਼ਸਰ ਨੇ ਰਿਸ਼ਵਤ ਨਾ ਲੈ ਕੇ ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ | 
ਅੰਮਿ੍ਤਸਰ ਜ਼ਿਲ੍ਹੇ ਦਾ 27 ਸਾਲਾ ਇਕ ਪੰਜਾਬੀ ਜਿਸ ਦਾ ਨਾਂਅ ਗੁਰਵਿੰਦਰ ਸਿੰਘ ਹੈ, ਅਗੱਸਤ 2014 ਵਿਚ ਇਥੇ ਉਚ ਸਿਖਿਆ ਲੈਣ ਆਇਆ ਸੀ | ਵਧੀਆ ਪੜ੍ਹਾਈ ਕੀਤੀ, ਕੰਮਕਾਰ ਕੀਤਾ ਪਰ ਮਈ 2019 ਵਿਚ ਇਕ ਵਾਰ ਪੁਲਿਸ ਨੇ ਉਸ ਨੂੰ  ਨਿਰਧਾਰਤ ਮਾਤਰਾ ਤੋਂ ਦੁਗਣੀ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਹਾਲਤ ਵਿਚ ਫੜ ਲਿਆ | ਇਸ ਨੌਜਵਾਨ ਨੇ ਪੁਲਿਸ ਅਫ਼ਸਰ ਨੂੰ  ਮੌਕੇ 'ਤੇ ਹੀ 200 ਡਾਲਰ ਦੀ ਪੇਸ਼ਕਸ਼ ਕਰ ਦਿਤੀ ਸੀ ਅਤੇ ਕਿਹਾ ਸੀ ਕਿ ਉਹ ਅਗਲੀ ਕਾਰਵਾਈ ਨਾ ਕਰੇ | ਪਰ ਇਮਾਨਦਾਰ ਪੁਲਿਸ ਅਫ਼ਸਰ ਨੇ ਉਸ ਦੀ ਪੇਸ਼ਕਸ਼ ਠੁਕਰਾਈ ਹੀ ਨਹੀਂ, ਸਗੋਂ ਉਸ ਨੂੰ  ਆਧਾਰ ਬਣਾ ਕੇ ਅਗਲੀ ਕਾਰਵਾਈ 'ਡਰੰਕ ਡਰਾਈਵਿੰਗ' ਦੇ ਨਾਲ ਹੀ ਪਾ ਦਿਤੀ | ਅਕਤੂਬਰ-ਨਵੰਬਰ 2019 ਵਿਚ ਇਹ ਨੌਜਵਾਨ ਭਾਰਤ ਆ ਗਿਆ | ਉਸ ਨੇ ਮਾਰਚ 2020 ਵਿਚ ਇਕ ਕੀਵੀ ਫ਼ਰੂਟ ਠੇਕੇਦਾਰ ਕੋਲ ਕੰਮ ਕੀਤਾ ਅਤੇ ਜ਼ਰੂਰੀ ਕੰਮ ਦਾ ਵੀਜ਼ਾ ਵੀ ਪ੍ਰਾਪਤ ਕੀਤਾ | ਹੌਲੀ-ਹੌਲੀ ਹੁਣ ਅਦਾਲਤੀ ਚੱਕਰ ਵਿਚ ਪੈ ਗਿਆ ਅਤੇ 3 ਫ਼ਰਵਰੀ 2021 ਨੂੰ  ਇਹ ਨੌਜਵਾਨ ਦੋਸ਼ੀ ਸਾਬਤ ਹੋ ਗਿਆ | ਉਸ ਨੂੰ  6 ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ, 170 ਡਾਲਰ ਹਰਜਾਨਾ ਅਤੇ 6 ਮਹੀਨੇ ਲਈ ਡਰਾਈਵਿੰਗ ਲਾਇਸੰਸ ਰੱਦ ਕਰ ਦਿਤਾ ਗਿਆ | 25 ਫ਼ਰਵਰੀ ਨੂੰ  ਇਸ ਨੂੰ  'ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟਿ੍ਬਿਊਨਲ' ਵਲੋਂ ਦੇਸ਼ ਨਿਕਾਲੇ ਦਾ ਹੁਕਮ 

ਦੇ ਦਿਤਾ ਗਿਆ | ਇਨਸਾਨੀਅਤ ਦੇ ਸੰਦਰਭ ਵਿਚ ਇਸ ਨੌਜਵਾਨ ਨੇ ਅਪਣਾ ਸਕਾਰਾਤਮਕ ਪੱਖ ਪੇਸ਼ ਕਰਦਿਆਂ ਦੇਸ਼ ਨਿਕਾਲੇ ਨੂੰ  ਵਾਪਸ ਲੈਣ ਦੀ ਬਹੁਤ ਅਪੀਲ ਕੀਤੀ | ਅਪਣੇ ਰੁਜ਼ਗਾਰ ਦਾਤਾ ਦੀ ਚਿੱਠੀ ਲਾਈ, ਮਿੱਤਰਾਂ-ਦੋਸਤਾਂ ਦੀ ਚਿੱਠੀ ਲਾਈ, ਅੰਮਿ੍ਤਸਰ ਸਮੇਤ ਭਾਰਤ ਵਿਚ ਫੈਲੇ ਕਰੋਨਾ ਕਾਰਨ ਨੌਕਰੀ ਨਾ ਮਿਲਣ ਦਾ ਵਾਸਤਾ ਪਾਇਆ, ਅਪਣੇ ਪ੍ਰਵਾਰ ਨੂੰ  ਪੈਸੇ ਭੇਜਣ ਦੀ ਉਦਾਹਰਣ ਦੇ ਕੇ ਉਨ੍ਹਾਂ ਲਈ ਕੰਮ ਕਰਨ ਦਾ ਵਾਸਤਾ ਪਾਇਆ, ਇਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚਿੱਠੀ ਵੀ ਲਗਾਈ ਕਿ ਉਹ ਇਥੇ ਕਾਫ਼ੀ ਸੇਵਾ ਕਰਦਾ ਹੈ, ਪਰ ਸਾਰੇ ਪੱਖਾਂ ਨੂੰ  ਵੇਖਦਿਆਂ ਆਖ਼ਰ ਫ਼ੈਸਲਾ ਹੋਇਆ ਕਿ ਦਿਤੇ ਸਾਰੇ ਕਾਰਨ ਇਮੀਗ੍ਰੇਸ਼ਨ ਦੇ ਮਾਪਦੰਢਾਂ ਉਤੇ ਖਰੇ ਨਹੀਂ ਉਤਰਦੇ | ਇਥੋਂ ਤਕ ਕਿ ਇਮੀਗ੍ਰੇਸ਼ਨ/ਟਿ੍ਬਿਊਨਿਲ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੇ ਸਿਹਤ ਅੰਕੜੇ ਪੇਸ਼ ਕਰ ਦਿਤੇ ਗਏ ਕਿ ਉਥੇ ਤਾਂ ਕੋਰੋਨਾ ਹੁਣ ਕਾਫ਼ੀ ਘੱਟ ਗਿਆ ਹੈ | ਇਹ ਵੀ ਕਿਹਾ ਗਿਆ ਕਿ ਹੁਣ ਤੇਰੇ ਕੋਲ ਉਚ ਪੜ੍ਹਾਈ ਅਤੇ ਤਜਰਬਾ ਹੈ ਜੋ ਕਿ ਨੌਕਰੀ ਮਿਲਣ ਵਿਚ ਸਹਾਈ ਹੋ ਸਕਦਾ ਹੈ? 11 ਜੂਨ ਨੂੰ  ਹੋਏ ਫ਼ੈਸਲੇ ਮੁਤਾਬਕ ਇਸ ਨੌਜਵਾਨ ਨੂੰ  ਅਦਾਲਤ ਨੇ ਤਿੰਨ ਮਹੀਨੇ ਦਾ ਵਰਕ ਵੀਜ਼ਾ ਲਾ ਕੇ ਇਹ ਸਮਾਂ ਦਿਤਾ ਹੈ ਕਿ ਉਹ ਵਾਪਸ ਵਤਨ ਪਰਤਣ ਤੋਂ ਪਹਿਲਾਂ ਅਪਣੇ ਸਾਰੇ ਕੰਮ ਨਿਪਟਾ ਲਵੇ | ਉਸ ਦੀ ਇਨਸਾਨੀਅਤ ਦੇ ਨਾਤੇ, ਇਕ ਵਧੀਆ ਕਾਮੇ ਅਤੇ ਚੰਗੇ ਕਿਰਦਾਰ ਵਾਲੇ ਵਿਅਕਤੀ ਦੀ ਅਪੀਲ ਬੀਤੇ ਦਿਨੀਂ ਸਫ਼ਲ ਨਾ ਹੋ ਸਕੀ ਜਿਸ ਕਰ ਕੇ ਇਸ ਨੌਜਵਾਨ ਨੂੰ  ਵਾਪਸ ਪਰਤਣਾ ਪੈ ਸਕਦਾ ਹੈ | ਅੰਤ ਆਮ ਵਿਅਕਤੀ ਤਾਂ ਇਹੀ ਕਰੇਗਾ ਕਿ 'ਨਾ ਬਈ ਬੱਲਿਆ...ਇਥੇ ਨਹੀਂ ਚਲਦੀ ਰਿਸ਼ਵਤ?'

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement