
ਗੱਡੀ ’ਚ ਸਵਾਰ ਛੁੱਟੀ ਆਏ ਤਿੰਨ ਫ਼ੌਜੀਆਂ ਵਿਚੋਂ ਦੋ ਰੁੜ੍ਹੇ
ਪਟਿਆਲਾ (ਅਵਤਾਰ ਸਿੰਘ ਗਿੱਲ) : ਪਟਿਆਲਾ ਦੇ ਨਾਭਾ ਰੋਡ ’ਤੇ ਪੈਂਦੀ ਭਾਖੜਾ ਨਹਿਰ ਦੇ ਪੁਲ੍ਹ ’ਤੇ ਇਕ ਦਰਦਨਾਕ ਹਾਦਸਾ ਉਦੋਂ ਵਾਪਰ ਗਿਆ, ਜਦੋਂ ਫ਼ੌਜ ਤੋਂ ਛੁੱਟੀ ਆਏ ਫ਼ੌਜੀ ਕਾਰ ਵਿਚ ਸਵਾਰ ਹੋ ਕੇ ਪਟਿਆਲਾ ਵਲ ਨੂੰ ਆ ਰਹੇ ਸੀ ਅਤੇ ਅਚਾਨਕ ਹੀ ਸਪੀਡ ਬ੍ਰੇਕਰ (The Centro car fell into the canal due to imbalance) ਤੋਂ ਸੰਤੁਲਨ ਵਿਗੜਨ ਕਾਰਨ ਕਾਰ ਸਿੱਧੀ ਭਾਖੜਾ ਨਹਿਰ (Bhakra canal) ਵਿਚ ਜਾ ਡਿੱਗੀ।
Bhakra canal
ਹਾਦਸੇ ਦੌਰਾਨ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਫੁਰਤੀ ਵਿਖਾਉਂਦਿਆਂ ਗੱਡੀ ਵਿਚੋਂ ਛਾਲ ਲਗਾ ਦਿਤੀ, ਜਦਕਿ ਅੱਗੇ ਬੈਠੇ 2 ਨੌਜਵਾਨਾਂ ਸਮੇਤ ਕਾਰ ਭਾਖੜਾ ਵਿਚ ਰੁੜ ਗਏ। ਇਸ ਸਮੇਂ ਪਟਿਆਲਾ ਦੇ ਕਰੀਬਨ 45 ਗੋਤਾਖੋਰ ਜੋ ਅਲੱਗ-ਅਲੱਗ ਥਾਂ ਭਾਖੜਾ ’ਤੇ ਅਕਸਰ ਤਾਇਨਾਤ ਰਹਿੰਦੇ ਹਨ, ਇਕੱਠੇ ਇਥੇ ਪਹੁੰਚੇ ਅਤੇ ਨਾਲ ਹੀ ਗੱਡੀ ਦੀ ਭਾਲ (The Centro car fell into the canal due to imbalance) ਸ਼ੁਰੂ ਕਰ ਦਿਤੀ। ਲਗਭਗ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗੋਤਾਖੋਰ ਰੁੜ ਗਈ ਕਾਰ ਨੂੰ ਲੱਭਣ ਵਿਚ ਸਫ਼ਲ ਹੋ ਗਏ, ਜਿਸ ਨੂੰ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਰਹ ਕੱਢ ਲਿਆ ਗਿਆ ਪਰ ਦੋ ਨੌਜਵਾਨਾਂ ਦਾ ਕੁੱਝ ਅਤਾ-ਪਤਾ ਨਹੀਂ ਲੱਗਾ। ਗੋਤਾਖੋਰ ਟੀਮਾਂ ਲਗਾਤਾਰ ਗੋਤੇ ਲਗਾਉਂਦੀਆਂ ਰਹੀਆਂ, ਜਿਸ ਤੋਂ ਬਾਅਦ ਇਕ ਨੌਜਵਾਨ ਦੀ ਲਾਸ਼ ਨੂੰ ਵੀ ਬਾਹਰ ਕੱਢ ਲਿਆ ਗਿਆ।
ਹੋਰ ਪੜ੍ਹੋ: ਕਿਸਾਨ ਮੋਰਚੇ ਵਲੋਂ 26 ਤੇ 27 ਅਗੱਸਤ ਨੂੰ ਸੱਦੀ ਗਈ ਸਾਰੇ ਰਾਜਾਂ ਦੀ ਕਨਵੈਨਸ਼ਨ
Bhakra canal
ਥਾਣਾ ਸਿਵਲ ਲਾਇਨ ਮੁਖੀ ਗੁਰਪ੍ਰੀਤ ਭਿੰਡਰ ਨੇ ਦਸਿਆ ਕਿ ਇਹ ਨੌਜਵਾਨ ਫ਼ੌਜ ਤੋਂ ਛੁੱਟੀ ਆਏ ਹੋਏ ਸੀ ਜੋ ਕਿ ਕਾਰ ਦਾ ਸੰਤੁਲਨ ਵਿਗੜਨ ਕਾਰਨ ਨਹਿਰ ਵਿਚ ਜਾ ਡਿੱਗੇ, ਜਿਸ ਵਿਚੋਂ ਇਕ ਨੌਜਵਾਨ ਦਾ ਨਾਮ ਕਮਲਜੀਤ ਦਸਿਆ ਜਾ ਰਿਹਾ ਹੈ ਕਾਰ ਨਹਿਰ ਵਿਚ ਡਿੱਗਣ (The Centro car fell into the canal due to imbalance) ਤੋਂ ਪਹਿਲਾਂ ਹੀ ਬਾਹਰ ਕੁੱਦ ਗਿਆ ਅਤੇ ਦੂਜੇ ਦੋ ਨੌਜਵਾਨ ਮਨਪ੍ਰੀਤ ਅਤੇ ਮਨਮੀਤ ਦੀ ਲਾਸ਼ ਦੀ ਭਾਲ ਕਰਨ ’ਤੇ ਮਨਮੀਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਪਰ ਮਨਪ੍ਰੀਤ ਦੀ ਤਲਾਸ਼ ਅਜੇ ਵੀ ਜਾਰੀ ਹੈ ਅਤੇ ਇਨ੍ਹਾਂ ਦੇ ਪਰਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਮਨਮੀਤ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭੇਜ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਜਿਨ੍ਹਾਂ ‘ਸੱਭ’ ਦਾ ਸਾਥ, ਵਿਕਾਸ, ਵਿਸ਼ਵਾਸ, ਪ੍ਰਯਾਸ ਭਾਰਤ ਨੂੰ ਅੱਗੇ ਲੈ ਜਾਏਗਾ
The Centro car fell into the canal due to imbalance