
ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਫਾਜ਼ਿਲਕਾ: ਫਾਜ਼ਿਲਕਾ ਜ਼ਿਲ੍ਹੇ ਵਿਚ ਜਿਥੇ ਹੜ੍ਹਾਂ ਕਾਰਨ ਪ੍ਰੇਸ਼ਾਨ ਹੋਏ ਗਰੀਬ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ, ਉਥੇ ਹੁਣ ਉਨ੍ਹਾਂ ਦੇ ਪਸ਼ੂ ਵੀ ਸ਼ੱਕੀ ਹਾਲਾਤਾਂ ਵਿਚ ਮਰ ਰਹੇ ਹਨ। ਇਸ ਕਾਰਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨ ਕਾਫੀ ਪ੍ਰੇਸ਼ਾਨ ਹਨ। ਪਿੰਡ ਤੇਜਾ ਰੁਹੇਲਾ 'ਚ ਵੀਰਵਾਰ ਨੂੰ ਇਕ ਮੱਝ ਅਤੇ ਉਸ ਦੇ ਕੱਟੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸ ਕਾਰਨ ਦੁਖੀ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਬੋਹਰ ਵਿਚ ਵੱਡੀ ਲਾਪਰਵਾਹੀ, ਸੀਵੇਰਜ ਦੇ ਮੈਨਹੋਲ ਵਿਚ ਡਿੱਗਿਆ ਮਾਸੂਮ, ਘਟਨਾ CCTV ਵਿਚ ਕੈਦ
ਜਾਣਕਾਰੀ ਦਿੰਦਿਆਂ ਪਿੰਡ ਤੇਜਾ ਰੁਹੇਲਾ ਦੇ ਕਿਸਾਨ ਜੰਗੀਰ ਸਿੰਘ ਅਤੇ ਉਸ ਦੇ ਪੁੱਤਰ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਇਕ ਪਾਸੇ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਾਰਨ ਉਹ ਆਪਣੇ ਖਾਣ-ਪੀਣ ਲਈ ਚਿੰਤਤ ਹਨ। ਦੂਜੇ ਪਾਸੇ ਪਸ਼ੂਆਂ ਲਈ ਹਰਾ ਚਾਰਾ ਵੀ ਨਹੀਂ ਬਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਫਸਲ ਡੁੱਬ ਗਈ ਹੈ। ਹੁਣ ਪਸ਼ੂ ਹੀ ਉਨ੍ਹਾਂ ਦੇ ਪਾਲਣ-ਪੋਸ਼ਣ ਦਾ ਇਕੋ ਇਕ ਸਹਾਰਾ ਸਨ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ 'ਚ ਭਾਰਤੀ ਫੌਜ ਨੇ ਵੱਡੀ ਮਾਤਰਾ ਵਿਚ ਹਥਿਆਰਾਂ ਸਮੇਤ ਗੋਲਾ-ਬਾਰੂਦ ਕੀਤਾ ਬਰਾਮਦ
ਉਸ ਦੇ ਕੱਟੇ ਦੀ ਬੀਤੀ ਸਵੇਰੇ ਅਚਾਨਕ ਮੌਤ ਹੋ ਗਈ। 2-3 ਘੰਟਿਆਂ ਵਿਚ ਹੀ ਉਸ ਦੀ ਮੱਝ ਵੀ ਮਰ ਗਈ। ਕਿਸਾਨ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਚਿੰਤਤ ਹੈ ਕਿ ਹਰ ਪਾਸਿਓਂ ਪਾਣੀ ਆਉਣ ਕਾਰਨ ਪਾਣੀ ਵਿਚ ਜ਼ਹਿਰੀਲੇ ਜੀਵ ਵਧ ਗਏ ਹਨ। ਮੱਝ ਅਤੇ ਕਟਰੂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਡੰਗ ਲਿਆ ਹੋਵੇਗਾ। ਇਸ ਤੋਂ ਪਹਿਲਾਂ ਵੀ ਕਈ ਕਿਸਾਨਾਂ ਦੇ ਪਸ਼ੂ ਇਸ ਤਰ੍ਹਾਂ ਮਰ ਚੁੱਕੇ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।