
1 ਮਿੰਟ 7 ਸਕਿੰਟ ਤਕ 261 ਕਿਲੋ ਹਰਕੂਲਸ ਪਿਲਰਾਂ ਨੂੰ ਫੜ ਕੇ ਤੋੜਿਆ ਅਪਣਾ ਹੀ ਰਿਕਾਰਡ
"Steel Man" Wispy Kharadi Sets 17th Guinness World Record at Attari-Wagah Border Latest News in Punjabi ਅੰਮ੍ਰਿਤਸਰ : ਭਾਰਤ ਦੇ "ਸਟੀਲ ਮੈਨ" ਵਿਸਪੀ ਖਰਾੜੀ ਨੇ ਐਤਵਾਰ ਸ਼ਾਮ 4 ਵਜੇ ਅਟਾਰੀ-ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦੌਰਾਨ ਅਪਣਾ 17ਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ।
ਦੱਸ ਦਈਏ ਕਿ ਵਿਸਪੀ ਨੇ ਅਪਣਾ ਵਿਸ਼ੇਸ਼ ਸਟੰਟ "ਹਰਕੂਲਸ ਪਿਲਰਸ ਹੋਲਡ" ਪੇਸ਼ ਕੀਤਾ। ਉਨ੍ਹਾਂ ਅਪਣੇ ਹੱਥਾਂ ਵਿਚ 261 ਕਿਲੋਗ੍ਰਾਮ ਹਰਕੂਲਸ ਪਿਲਰਾਂ ਨੂੰ ਇਕ ਮਿੰਟ ਸੱਤ ਸਕਿੰਟਾਂ ਲਈ ਫੜਿਆ। ਇਸ ਨਾਲ ਉਸ ਦਾ ਪਿਛਲਾ ਵਿਸ਼ਵ ਰਿਕਾਰਡ ਟੁੱਟ ਗਿਆ।
ਵਿਸਪੀ ਨੇ ਕਿਹਾ ਕਿ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਜੈਨੇਟਿਕਸ ਦੁਨੀਆਂ ਵਿਚ ਸੱਭ ਤੋਂ ਮਜ਼ਬੂਤ ਹੈ। ਸਾਡੇ ਯੋਧੇ ਵਿਰਾਸਤ, ਅਨੁਸ਼ਾਸਨ ਅਤੇ ਅਟੱਲ ਇੱਛਾ ਸ਼ਕਤੀ ਤੋਂ ਪੈਦਾ ਹੋਏ ਹਨ। ਵਿਸਪੀ ਨੇ ਸਰਹੱਦ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੀ ਸਲਾਮ ਕੀਤਾ।
(For more news apart "Steel Man" Wispy Kharadi Sets 17th Guinness World Record at Attari-Wagah Border Latest News in Punjabi from stay tuned to Rozana Spokesman.)