ਚਾਰ ਮਹੀਨੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਮੀਡੀਆ ਨੂੰ ਮਿਲੇ
Published : Sep 18, 2019, 9:11 am IST
Updated : Sep 18, 2019, 9:11 am IST
SHARE ARTICLE
Sunil Jakhar  , Asha Kumari
Sunil Jakhar , Asha Kumari

ਬਾਬੇ ਨਾਨਕ ਦੇ 550ਵੇਂ ਪੁਰਬ ਲਈ ਸਰਕਾਰ ਵਖਰਾ ਸਮਾਰੋਹ ਕਰੇਗੀ

ਚੰਡੀਗੜ੍ਹ, 17 ਸਤੰਬਰ (ਜੀ.ਸੀ. ਭਾਰਦਵਾਜ): ਕਾਂਗਰਸ ਹਾਈ ਕਮਾਂਡ ਦੀ ਮੁੜ ਪ੍ਰਧਾਨ ਬਣੀ ਬੀਬੀ ਸੋਨੀਆ ਗਾਂਧੀ ਵਲੋਂ ਚਾਰ ਮਹੀਨੇ ਬਾਅਦ ਪੰਜਾਬ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਨਾ ਮਨਜੂਰ ਕਰ ਕੇ ਉਸ ਨੂੰ ਫਿਰ ਤੋਂ ਜੋਸ਼ ਨਾਲ ਕੰਮ ਕਰਨ ਨੂੰ ਕਹਿਣ ਨਾਲ ਪੰਜਾਬ ਕਾਂਗਰਸ ਭਵਨ ਤੇ ਸਮੁੱਚੀ ਪਾਰਟੀ ਵਿਚ ਨਵੀਂ ਜਾਨ ਤੇ ਰੂਹ ਵਾਪਸ ਆ ਗਈ ਹੈ। ਅੱਜ ਇਥੇ ਕਾਂਗਰਸ ਭਵਨ ਵਿਚ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਸਮੇਤ ਜ਼ਿਲ੍ਹਾ ਪ੍ਰਧਾਨਾਂ ਅਤੇ ਕੈਬਨਿਟ ਮੰਤਰੀਆਂ ਨਾਲ ਢਾਈ ਘੰਟੇ ਤੋਂ ਵੱਧ ਚਾਰਚਾ ਦੌਰਾਨ ਸੁਨੀਲ ਜਾਖੜ ਨੇ ਨਵੀਂ ਮੈਂਬਰਸ਼ਿੱਪ ਨੂੰ ਹੁਲਾਰਾ ਦੇਣ ਅਤੇ ਪਾਰਟੀ ਵਰਕਰਾਂ ਨੂੰ ਟ੍ਰੇਨਿੰਗ ਦੇਣ ਉਤੇ ਜ਼ੋਰ ਦਿਤਾ।

Sunil JakharSunil Jakhar

ਬਾਅਦ ਵਿਚ ਖਚਾ-ਖਚਾ ਭਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਪੰਜਾਬ ਦੀ ਪਾਰਟੀ ਇੰਨਚਰਾਜ ਆਸ਼ਾ ਕੁਮਾਰੀ ਦੀ ਹਾਜ਼ਰੀ ਵਿਚ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਮੁਲਕ ਦੀ ਆਰਥਕ ਵਿਵਸਥਾ ਡਾਵਾਂ ਡੋਲ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੇ ਵੱਖੋ-ਵੱਖਰੇ ਧਾਰਮਕ ਸਮਾਗਮ ਕਰਾਉਣ ਅਤੇ ਵੱਧ ਰਹੇ ਟਕਰਾਅ ਬਾਰੇ ਪਾਰਟੀ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਠੀਕ ਸਟੈਂਡ ਲੈ ਰਹੇ ਹਨ। ਸੁਨੀਲ ਜਾਖੜ ਨੇ ਸਪਸ਼ਟ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੇਵਲ ਗੁਰਦਵਰਿਆਂ ਦੇ ਅੰਦਰ ਹੀ ਧਾਰਮਕ ਸਮਾਗਮ ਕਰਾਵੇ ਅਤੇ ਬਾਹਰ ਵਾਲੇ ਸਮਾਰੋਹ ਪੰਜਾਬ ਸਰਕਾਰ ਹੀ ਕਰਾਏਗੀ।

Asha KumariAsha Kumari

ਇਹ ਪੁੱਛੇ ਜਾਣ ਉਤੇ ਕਿ 1999 ਵਿਚ ਖ਼ਾਲਾਸਾ ਪੰਥ ਦੀ ਸਾਜਨਾ ਦੀ ਤ੍ਰੈ-ਸ਼ਤਾਬਦੀ ਮੌਕੇ 2004 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ 400 ਸਾਲਾ ਸਥਾਪਨਾ ਮੌਕੇ ਅਤੇ ਤਿੰਨ ਸਾਲ ਪਹਿਲਾਂ ਦਸਮ ਪਾਤਸ਼ਾਹ ਦੇ 350 ਸਾਲਾ ਜਨਮ ਸ਼ਤਾਬਦੀ ਮੌਕੇ ਹਮੇਸ਼ਾ ਸ਼੍ਰੋਮਣੀ ਕਮੇਟੀ ਹੀ ਧਾਰਮਕ ਤੌਰ ਉਤੇ ਮੁਹਰੀ ਰਹੀ ਅਤੇ ਅਹਿਮ ਭੂਮਿਕਾ ਨਿਭਾਉਂਦੀ ਆਈ ਹੈ, ਦੇ ਜੁਆਬ ਵਿਚ, ਤੈਸ਼ ਵਿਚ ਆਏ, ਸੁਨੀਲ ਜਾਖੜ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਹੋਰ ਥਾਂਵਾਂ ਉਤੇ ਵੀ ਅੱਡ ਪ੍ਰੋਗਰਾਮ ਰੱਖ ਕੇ ਠੀਕ ਹੀ ਕਰਨਾ ਹੈ।

ਇਹ ਪੁੱਛੇ ਜਾਣ ਉਤੇ ਕਿ ਸਿੱਖ ਸ਼ਰਧਾਲੂਆਂ ਅੰਦਰ ਵਿਸ਼ਵ ਭਰ ਵਿਚ ਇਸ ਟਕਰਾਅ ਦੀ ਵਧਦੀ ਹਾਲਤ ਦਾ ਗ਼ਲਤ ਸੁਨੇਹਾ ਜਾ ਰਿਹਾ ਹੈ, ਦੇ ਜੁਆਬ ਵਿਚ ਪਾਰਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਦੋ ਵਜ਼ੀਰਾਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੂੰ ਸ਼੍ਰੋਮਣੀ ਕਮੇਟੀ ਦੀ ਬੈਠਕ ਵਾਸਤੇ ਨਾਮਜ਼ਦ ਕਰ ਕੇ ਮੇਲ-ਜੋਲ ਤੇ ਆਪਸੀ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement