
ਉਂਝ ਤਾਂ ਸੁਨੀਲ ਗਰੋਵਰ ਦੀ ਕਾਮੇਡੀ ਦੇ ਸਾਰੇ ਦੀਵਾਨੇ ਹਨ ਪਰ ਫ਼ਿਲਮ 'ਭਾਰਤ' ਵਿਚ ਉਨ੍ਹਾਂ ਦੇ ਕਿਰਦਾਰ ਨੂੰ ਖਾਸਾ ਸਰਹਾਇਆ ਜਾ ਰਿਹਾ ਹੈ।
ਮੁੰਬਈ : ਉਂਝ ਤਾਂ ਸੁਨੀਲ ਗਰੋਵਰ ਦੀ ਕਾਮੇਡੀ ਦੇ ਸਾਰੇ ਦੀਵਾਨੇ ਹਨ ਪਰ ਫ਼ਿਲਮ 'ਭਾਰਤ' ਵਿਚ ਉਨ੍ਹਾਂ ਦੇ ਕਿਰਦਾਰ ਨੂੰ ਖਾਸਾ ਸਰਹਾਇਆ ਜਾ ਰਿਹਾ ਹੈ। ਉਥੇ ਹੀ ਆਏ ਦਿਨ ਲੋਕ ਸੁਨੀਲ ਅਤੇ ਕਪਿਲ ਸ਼ਰਮਾ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖਣ ਦੇ ਕੰਮੈਂਟਸ ਵੀ ਕਰਦੇ ਰਹਿੰਦੇ ਹਨ। ਅਜਿਹੇ ਵਿਚ ਖਬਰਾਂ ਆ ਰਹੀ ਹਨ ਕਿ ਸੁਨੀਲ ਗਰੋਵਰ ਦੁਬਾਰਾ ਤੋਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ ਕਰ ਸਕਦੇ ਹਨ। ਇਸ ਬਾਰੇ ਵਿਚ ਜਦੋਂ ਕਪਿਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਫਿਲਹਾਲ ਸੁਨੀਲ ਆਪਣੇ ਪ੍ਰੋਜੈਕਟਸ ਵਿਚ ਬਿਜ਼ੀ ਹਨ।
Sunil Grover and Kapil Sharma
ਜਿਵੇਂ ਹੀ ਫਰੀ ਹੋਣਗੇ ਉਹ ਸ਼ੋਅ ਜੁਆਇਨ ਕਰ ਲੈਣਗੇ। ਮੀਡੀਆ ਰਿਪੋਰਟਸ ਦੇ ਮੁਤਾਬਕ ਜਲਦ ਹੀ ਦਰਸ਼ਕਾਂ ਨੂੰ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਦੀ ਜੋੜੀ ਫਿਰ ਤੋਂ ਦੇਖਣ ਨੂੰ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਸੁਨਿਲ ਜਲਦ ਹੀ ਕਪਿਲ ਦੇ ਸ਼ੋਅ ਵਿਚ ਵਾਪਸੀ ਕਰਨ ਵਾਲੇ ਹਨ। ਦੱਸ ਦਈਏ ਕਿ ਸੁਨੀਲ ਅਤੇ ਕਪਿਲ ਦੀ ਜੋੜੀ ਨੂੰ ਦਰਸ਼ਕ ਖਾਸਾ ਪਸੰਦ ਕਰਦੇ ਸਨ। ਸੁਨੀਲ ਕਪਿਲ ਦੇ ਸ਼ੋਅ ਵਿਚ ਸੰਤੋਸ਼ ਭਾਬੀ ਅਤੇ ਡਾ.ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾ ਰਹੇ ਸਨ।
Sunil Grover and Kapil Sharma
ਉਨ੍ਹਾਂ ਦੇ ਇਸ ਕਿਰਦਾਰ ਨੇ ਦਰਸ਼ਕਾਂ ਨੂੰ ਵੀ ਖੂਬ ਹਸਾਇਆ। ਇਸ ਤੋਂ ਬਾਅਦ ਸਾਲ 2016 ਵਿਚ ਸੁਨੀਲ ਅਤੇ ਕਪਿਲ ਅਲੱਗ ਹੋ ਗਏ। ਇਸ ਤੋਂ ਬਾਅਦ ਇਹ ਜੋੜੀ ਇਕੱਠੀ ਨਹੀਂ ਦਿਖਾਈ ਦਿੱਤੀ। ਕਈ ਫ਼ਿਲਮੀ ਸਿਤਾਰਿਆਂ ਨੇ ਦੋਵਾਂ ਨੂੰ ਫਿਰ ਤੋਂ ਇਕੱਠੇ ਆਉਣ ਦਾ ਸੁਝਾਅ ਵੀ ਦਿੱਤਾ ਪਰ ਦੋਵੇਂ ਇਕੱਠੇ ਨਹੀਂ ਆਏ। ਉਥੇ ਹੀ ਸੁਨੀਲ ਵੀ ਫ਼ਿਲਮ ਭਾਰਤ ਦੀ ਸ਼ੂਟਿੰਗ ਵਿਚ ਬਿਜੀ ਹੋ ਗਏ।
Sunil Grover and Kapil Sharma
ਹੁਣ ਖਬਰਾਂ ਆ ਰਹੀ ਹਨ ਕਿ ਜਲਦ ਹੀ ਦੋਵੇਂ ਇਕੱਠੇ ਨਜ਼ਰ ਆਉਣਗੇ। ਇਸ ਬਾਰੇ ਵਿਚ ਕਪਿਲ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਸੁਨੀਲ ਅਤੇ ਉਹ ਕਾਫ਼ੀ ਚੰਗੇ ਦੋਸਤ ਹਨ। ਜਲਦ ਹੀ ਨਾਲ ਨਜ਼ਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪ੍ਰੋਜੈਕਟਸ ਵਿਚ ਕਾਫ਼ੀ ਬਿਜੀ ਹਨ। ਫ੍ਰੀ ਹੁੰਦੇ ਹੀ ਉਹ ਸ਼ੋਅ ਜੁਆਇਨ ਕਰਨਗੇ। ਉਥੇ ਹੀ ਇਸ ਬਾਰੇ ਵਿਚ ਸੁਨੀਲ ਗਰੋਵਰ ਤੋਂ ਵੀ ਕਈ ਵਾਰ ਪੁੱਛਿਆ ਗਿਆ ਹੈ ਪਰ ਹੁਣ ਤੱਕ ਉਨ੍ਹਾਂ ਨੇ ਇਸ ਬਾਰੇ ਵਿਚ ਕੁਝ ਵੀ ਨਹੀਂ ਕਿਹਾ।