ਮੋਦੀ ਸਰਕਾਰ ਦਾ ਘੱਟ ਗਿਣਤੀਆਂ 'ਤੇ ਤਸ਼ੱਦਦ ਤੇ ਵਿਤਕਰਾ ਲਗਾਤਾਰ ਜਾਰੀ : ਰਣਜੀਤ ਸਿੰਘ ਬ੍ਰਹਮਪੁਰਾ
Published : Sep 18, 2021, 7:05 am IST
Updated : Sep 18, 2021, 7:05 am IST
SHARE ARTICLE
IMAGE
IMAGE

ਮੋਦੀ ਸਰਕਾਰ ਦਾ ਘੱਟ ਗਿਣਤੀਆਂ 'ਤੇ ਤਸ਼ੱਦਦ ਤੇ ਵਿਤਕਰਾ ਲਗਾਤਾਰ ਜਾਰੀ : ਰਣਜੀਤ ਸਿੰਘ ਬ੍ਰਹਮਪੁਰਾ

ਜਿਵੇ ਸੁਖਬੀਰ ਦੀਆਂ ਰੈਲੀਆਂ ਦਾ ਹਸ਼ਰ ਹੋਇਆ, ਉਹ ਸੱਤਾ 'ਚ ਆਉਣਾ ਭੁੱਲ ਜਾਵੇ

ਅੰਮਿ੍ਤਸਰ, 17 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਰ ਐਸ ਐਸ ਦੇ ਇਸ਼ਾਰਿਆਂ 'ਤੇ ਚੱਲ ਰਹੀ ਮੋਦੀ ਸਰਕਾਰ ਵਿਰੁਧ ਦੋਸ਼ ਲਾਇਆ ਕਿ ਉਹ ਘੱਟ ਗਿਣਤੀਆਂ 'ਤੇ ਤਸ਼ੱਦਦ ਅਤੇ ਘੋਰ ਵਿਤਕਰਾ ਕਰ ਰਹੀ ਹੈ, ਜਿਸ ਦੀ ਮਿਸਾਲ ਕਿਸਾਨ ਅੰਦੋਲਨ ਅਤੇ ਸਿੱਖ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਣ-ਬੁੱਝ ਕੇ ਨਾ ਕਰਵਾਉਣਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀਆਂ ਘੱਟ ਗਿਣਤੀਆਂ ਅਪਣੇ ਆਪ ਨੂੰ  ਅਸੁਰੱਖਿਅਤ ਸਮਝ ਰਹੀਆਂ ਹਨ | ਕਿਸਾਨ ਅੰਦੋਲਨ ਨੇ ਅੰਨਦਾਤਾ ਰੋਲ ਦਿਤਾ ਹੈ | ਦੇਸ਼ ਨੂੰ  ਅਨਾਜ ਖਵਾਉਣ ਵਾਲਾ ਕਿਸਾਨ ਦਿਨ-ਰਾਤ ਕਰੀਬ ਇਕ ਸਾਲ ਤੋਂ ਸੜਕਾਂ 'ਤੇ ਰੁਲ ਰਿਹਾ ਹੈ | ਕਿਸਾਨੀ ਘੋਲ ਦੌਰਾਨ ਕਰੀਬ 760 ਕਿਸਾਨਾਂ-ਮਜ਼ਦੂਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਪਰ ਬੇਹਦ ਅਫ਼ਸੋਸ ਹੈ ਕਿ ਮੋਦੀ ਸਰਕਾਰ ਨੇ ਇਕ ਵੀ ਲਫ਼ਜ਼ ਹਮਦਰਦੀ ਭਰਿਆ ਅੰਨਦਾਤੇ ਲਈ ਨਹੀਂ ਕਿਹਾ | ਇਸ ਮੌਕੇ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ, ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲਣ ਉਪਰੰਤ ਕਿਹਾ ਕਿ ਬਾਦਲ ਟੱਬਰ ਸਿਰੇ ਦਾ ਮੌਕਾਪ੍ਰਸਤ ਹੈ ਜੋ ਕਿਸਾਨ ਰੋਹ ਨੂੰ  ਭਾਂਪਦਿਆਂ ਹੀ ਹੁਣ ਸੰਸਦ ਵਲੋ ਮਾਰਚ ਕਰਨ ਦੇ ਡਰਾਮੇ ਕਰ ਰਿਹਾ ਹੈ ਜਦ ਕਿ ਸਾਰੇ ਪੁਆੜੇ ਦੀ ਜੜ੍ਹ ਬਾਦਲ ਪ੍ਰਵਾਰ ਹੀ ਹੈ, ਜਿਨ੍ਹਾਂ ਨੇ ਪਹਿਲਾਂ ਕਾਲੇ ਖੇਤੀ ਕਾਨੂੰਨਾਂ ਦੀ ਰੱਜ ਕੇ ਹਮਾਇਤ ਕੀਤੀ ਸੀ | 
  ਜਿਸ ਤਰਾਂ ਸੁਖਬੀਰ ਦੀਆਂ ਰੈਲੀਆਂ ਦਾ ਹਸ਼ਰ ਪੰਜਾਬ 'ਚ ਹੋਇਆ ਹੈ, ਉਹ ਸੱਤਾ 'ਚ ਆਉਣਾ ਭੁੱਲ ਜਾਵੇ |  ਬਹੁਤ ਮੰਦਭਾਗਾ ਹੈ ਕਿ ਪ੍ਰਬੰਧਾਂ ਦੀ ਘਾਟ ਕਾਰਨ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸ਼ਰਮਸਾਰ ਬੇਅਦਬੀ ਹੋਈ, ਜਿਸ ਲਈ ਬਾਦਲ ਦੋਸ਼ੀ ਹਨ ਜੋ ਸਿੱਖ ਸੰਸਥਾਵਾਂ 'ਤੇ ਕਾਬਜ਼ ਹੋਣ ਕਾਰਨ, ਅਨਾੜੀ ਵਿਅਕਤੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ ਕੀਤੀ ਹੈ, ਜਿਸ ਦੇ ਉਹ ਕਾਬਲ ਨਹੀ ਹਨ | 
ਕੈਪਸ਼ਨ—ਏ ਐਸ ਆਰ ਬਹੋੜੂ— 17— 1— ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ  | 

SHARE ARTICLE

ਏਜੰਸੀ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement