PGSC ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
Published : Sep 18, 2021, 3:43 pm IST
Updated : Sep 18, 2021, 3:43 pm IST
SHARE ARTICLE
PGSC Chairman submits memorandum to Governor for declaring cow as National Animal
PGSC Chairman submits memorandum to Governor for declaring cow as National Animal

ਸਾਰੇ ਸੂਬਿਆਂ ਵਿੱਚ ਗਊ ਹੱਤਿਆ 'ਤੇ ਪੂਰਣ ਪਾਬੰਦੀ ਅਤੇ ਇਕਸਾਰ ਕਾਨੂੰਨ ਦੀ ਮੰਗ

ਚੰਡੀਗੜ੍ਹ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਸਿਫ਼ਾਰਿਸ਼ ਕਰਨ ਲਈ ਮੰਗ ਪੱਤਰ ਸੌਂਪਿਆ। ਰਾਜ ਭਵਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਅਸੀਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਭਾਰਤੀ ਸੰਵਿਧਾਨ ਦੇ ਚੈਪਟਰ 4 ਦੇ ਆਰਟੀਕਲ 48 ਵਿੱਚ ਸੋਧ ਕਰਕੇ ਗਊ ਹੱਤਿਆ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਅਤੇ ਇਸ ਸਬੰਧੀ ਸਾਰੇ ਸੂਬਿਆਂ ਵਿੱਚ ਇਕਸਾਰ ਕਾਨੂੰਨ ਬਣਾਇਆ ਜਾਵੇ।

Banwarilal PurohitBanwarilal Purohit

ਹੋਰ ਪੜ੍ਹੋ: ਸੋਨੀਆ ਗਾਂਧੀ ਨੂੰ ਬੋਲੇ ਕੈਪਟਨ, 'ਜੇ ਮੈਨੂੰ CM ਅਹੁਦੇ ਤੋਂ ਹਟਾਇਆ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ'

ਮੰਗ ਪੱਤਰ ਰਾਹੀਂ ਗਊ ਹੱਤਿਆ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਨ ਅਤੇ ਗਊਵੰਸ਼ ਦੀ ਸੁਰੱਖਿਆ ਪ੍ਰਤੀ ਸਖ਼ਤ ਕਦਮ ਚੁੱਕਣ ਤੋਂ ਇਲਾਵਾ ਸਰਕਾਰੀ ਗਊਸ਼ਾਲਾਵਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਮੰਗ ਵੀ ਕੀਤੀ ਗਈ। ਚੇਅਰਮੈਨ ਨੇ ਕਿਹਾ ਕਿ ਸੁਖਾਵੇਂ ਮਾਹੌਲ ਵਿੱਚ ਹੋਏ ਵਿਚਾਰ-ਵਟਾਂਦਰੇ ਦੌਰਾਨ ਰਾਜਪਾਲ ਨੂੰ ਅਪੀਲ ਕੀਤੀ ਗਈ ਕਿ ਉਹ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਸਿਫ਼ਾਰਿਸ਼ ਕਰਨ ਅਤੇ ਰਾਜਪਾਲ ਨੇ ਵੀ ਇਸ ਸਬੰਧੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

CowsCows

ਹੋਰ ਪੜ੍ਹੋ: ਇਨਕਮ ਟੈਕਸ ਵਿਭਾਗ ਦਾ ਦਾਅਵਾ- ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ

ਚੇਅਰਮੈਨ ਨੇ ਰਾਜਪਾਲ ਨੂੰ ਦੱਸਿਆ ਕਿ ਗਾਂ ਭਾਰਤੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਨਾਤਨ ਧਰਮ ਦੀ ਅਧਿਆਤਮਕ ਆਸਥਾ ਦਰਸਾਉਂਦੀ ਹੈ ਪਰ ਕੂੜਾ ਖਾਣ ਕੇ ਜਿਊਣ ਲਈ ਮਜਬੂਰ ਹੈ। ਇਸ ਤੋਂ ਇਲਾਵਾ ਭੂ-ਮਾਫ਼ੀਆ ਨੇ ਦੇਸ਼ ਵਿੱਚ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਗਾਵਾਂ ਨੂੰ ਪੱਕੇ ਤੌਰ 'ਤੇ ਆਸਰਾ ਨਹੀਂ ਦਿੱਤਾ ਜਾ ਰਿਹਾ।

ਹੋਰ ਪੜ੍ਹੋ: ਅਟਾਰੀ ਬਾਰਡਰ 'ਤੇ ਅੱਜ ਤੋਂ ਰੀਟਰੀਟ ਸੈਰੇਮਨੀ ਦੇਖ ਸਕਣਗੇ ਸੈਲਾਨੀ, 300 ਲੋਕਾਂ ਨੂੰ ਮਿਲੇਗੀ ਮਨਜ਼ੂਰੀ

ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਰੋਜ਼ ਗਊਵੰਸ਼ ਅਤੇ ਲੋਕਾਂ 'ਚ ਟਕਰਾਅ ਦੀ ਸਥਿਤੀ ਬਣਦੀ ਹੈ ਅਤੇ ਸੜਕ ਹਾਦਸੇ ਹੁੰਦੇ ਹਨ। ਇਸੇ ਤਰ੍ਹਾਂ ਦੇਸ਼ ਵਿੱਚ ਹਰ ਰੋਜ਼ ਗਾਵਾਂ ਦੀ ਬੇਰਹਿਮੀ ਨਾਲ ਹੱਤਿਆ ਹੋ ਰਹੀ ਹੈ ਪਰ ਸਖ਼ਤ ਕਾਨੂੰਨ ਦੀ ਘਾਟ ਕਾਰਨ ਗਊ ਤਸਕਰ ਅਤੇ ਕਾਤਲ ਆਸਾਨੀ ਨਾਲ ਬਚ ਜਾਂਦੇ ਹਨ। ਵਫ਼ਦ ਵਿੱਚ ਦੰਡੀ ਸਵਾਮੀ ਗਊਧਾਮ ਲੁਧਿਆਣਾ ਦੇ ਟਰੱਸਟੀ  ਰਮੇਸ਼ ਚੰਦਰ ਗਰਗ ਅਤੇ ਓ.ਐਸ.ਡੀ. ਡਾ. ਦੀਪਕ ਘਈ ਵੀ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement