CLP ਮੀਟਿੰਗ ਤੋਂ ਪਹਿਲਾਂ ਪਰਗਟ ਸਿੰਘ ਦਾ ਬਿਆਨ, ਅੰਦਰੂਨੀ ਨੀਤੀਆਂ ’ਤੇ ਚਰਚਾ ਲਈ ਬੁਲਾਈ ਗਈ ਬੈਠਕ’
Published : Sep 18, 2021, 12:28 pm IST
Updated : Sep 18, 2021, 12:33 pm IST
SHARE ARTICLE
Punjab Congress general secretary Pargat Singh on today's CLP meet
Punjab Congress general secretary Pargat Singh on today's CLP meet

ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਕਿ ਇਹ ਬੈਠਕ ਪਾਰਟੀ ਦੀਆਂ ਅੰਦਰੂਨੀ ਨੀਤੀਆਂ ’ਤੇ ਚਰਚਾ ਲਈ ਬੁਲਾਈ ਗਈ ਹੈ।

ਚੰਡੀਗੜ੍ਹ: ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ (MLA Pargat Singh) ਨੇ ਕਿਹਾ ਕਿ ਇਹ ਬੈਠਕ ਪਾਰਟੀ ਦੀਆਂ ਅੰਦਰੂਨੀ ਨੀਤੀਆਂ ’ਤੇ ਚਰਚਾ ਲਈ ਬੁਲਾਈ ਗਈ ਹੈ। ਉਹਨਾਂ ਕਿਹਾ ਕਿ ਪਾਰਟੀ ਦੀਆਂ ਕੁਝ ਅੰਦਰੂਨੀ ਨੀਤੀਆਂ ਹਨ ਅਤੇ ਇਸ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਬੁਲਾਈ ਗਈ ਹੈ|

MLA Pargat SinghMLA Pargat Singh

ਹੋਰ ਪੜ੍ਹੋ: ਅਟਾਰੀ ਬਾਰਡਰ 'ਤੇ ਅੱਜ ਤੋਂ ਰੀਟਰੀਟ ਸੈਰੇਮਨੀ ਦੇਖ ਸਕਣਗੇ ਸੈਲਾਨੀ, 300 ਲੋਕਾਂ ਨੂੰ ਮਿਲੇਗੀ ਮਨਜ਼ੂਰੀ

ਉਹਨਾਂ ਕਿਹਾ ਕਿ ਹਰ ਕਿਸੇ ਦਾ ਅਪਣਾ ਨਜ਼ਰੀਆ ਹੁੰਦਾ ਹੈ ਅਤੇ ਇਸ ਨੂੰ ਵਿਧਾਇਕ ਦਲ ਦੀ ਮੀਟਿੰਗ (Legislative Party Meeting) ਵਿਚ ਸੁਣਿਆ ਜਾਣਾ ਚਾਹੀਦਾ ਹੈ | ਇਸ ਵਿਚ ਕੀ ਪਰੇਸ਼ਾਨੀ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਸਵਿਕਾਰ ਕੀਤਾ ਹੈ ਕਿ ਪੰਜਾਬ ਦੇ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖੀ ਸੀ।

Ajay MakenAjay Maken

ਹੋਰ ਪੜ੍ਹੋ: ਕਾਬੁਲ ਡਰੋਨ ਹਮਲੇ ਨੂੰ ਅਮਰੀਕਾ ਨੇ ਦੱਸਿਆ ਵੱਡੀ ਭੁੱਲ, ਹਮਲੇ ਵਿਚ ਮਾਰੇ ਗਏ ਨਿਰਦੋਸ਼ ਲੋਕ

ਕੋਈ ਗੜਬੜ ਨਹੀਂ ਹੈ, ਸਭ ਕੁਝ ਠੀਕ ਹੈ- ਅਬਜ਼ਰਵਰ ਅਜੈ ਮਾਕਨ

ਵਿਧਾਇਕ ਦਲ ਦੀ ਮੀਟਿੰਗ ਲਈ ਹਰੀਸ਼ ਰਾਵਤ ਤੋਂ ਇਲਾਵਾ ਹਾਈਕਮਾਨ ਵਲੋਂ ਦੋ ਵਿਸ਼ੇਸ਼ ਅਬਜ਼ਰਵਰ ਵੀ ਭੇਜੇ ਜਾ ਰਹੇ ਹਨ| ਮੀਡੀਆ ਨਾਲ ਗੱਲ ਕਰਦਿਆਂ ਅਜੈ ਮਾਕਨ (Ajay Maken) ਨੇ ਦੱਸਿਆ ਉਹਨਾਂ ਨੂੰ ਨਹੀਂ ਪਤਾ ਕਿ ਇਸ ਬੈਠਕ ਵਿਚ ਕੌਣ-ਕੌਣ ਹਿੱਸਾ ਲੈ ਰਿਹਾ ਹੈ| ਉਹਨਾਂ ਦੱਸਿਆ ਕਿ ਇਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੈ ਅਤੇ ਕੋਈ ਗੜਬੜ ਨਹੀਂ ਹੈ, ਸਭ ਕੁਝ ਠੀਕ ਹੈ|

Captain Amarinder Singh Captain Amarinder Singh

ਹੋਰ ਪੜ੍ਹੋ: ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁਹੰਮਦ ਮੁਸਤਫਾ ਦਾ ਬਿਆਨ, ਕਿਹਾ ਚੰਗਾ ਆਗੂ ਚੁਣਨ ਦਾ ਮੌਕਾ

ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦਾ ਅਸਤੀਫਾ ਮੰਗਿਆ ਹੈ ਅਤੇ ਅੱਜ ਸ਼ਾਮੀਂ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਵਿਚ ਨਵਾਂ ਆਗੂ ਚੁਣਨ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ ਕਈ ਆਗੂਆਂ ਨੇ ਇਸ ਦਾ ਖੰਡਨ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement