ਨਗਰ ਨਿਗਮ ਚੋਣ : ਲੁਧਿਆਣਾ 'ਚ ਨਹੀਂ ਵਧੇਗੀ ਵਾਰਡਾਂ ਦੀ ਗਿਣਤੀ, ਰਹੇਗਾ ਇਕ ਹੀ ਮੇਅਰ
Published : Sep 18, 2022, 3:41 pm IST
Updated : Sep 18, 2022, 3:41 pm IST
SHARE ARTICLE
Municipal Corporation Election
Municipal Corporation Election

ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਨੇ ਜਾਰੀ ਕੀਤਾ ਨੋਟੀਫਿਕੇਸ਼ਨ

 

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣ ਲਈ ਵਾਰਡਾਂ ਦੀ ਗਿਣਤੀ 95 ਤੋਂ ਨਹੀਂ ਵਧੇਗੀ ਅਤੇ ਇਕ ਹੀ ਮੇਅਰ ਰਹੇਗਾ। ਨਵੇਂ ਸਿਰੇ ਤੋਂ ਕਰਵਾਈ ਜਾ ਰਹੀ ਵਾਰਡਬੰਦੀ ਨੂੰ ਲੈ ਕੇ ਭਾਵੇਂ ਹੀ ਹੁਣ ਵਾਰਡਾਂ ਦੀ ਬਾਊਂਡਰੀ ਕਲੀਅਰ ਨਹੀਂ ਹੋਈ ਹੈ ਪਰ ਇਹ ਜ਼ਰੂਰ ਸਾਫ਼ ਹੋ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਦੇ ਹਵਾਲੇ ਤੋਂ ਜਾਰੀ ਕਰ ਦਿੱਤਾ ਗਿਆ ਹੈ। 

ਸਰਕਾਰ ਵਲੋਂ ਐੱਸ. ਸੀ. ਅਤੇ ਬੀ. ਸੀ. ਕੈਟਾਗਿਰੀ 2.31 ਲੱਖ ਤੋਂ ਜ਼ਿਆਦਾ ਦੀ ਆਬਾਦੀ ਦੇ ਹਿਸਾਬ ਨਾਲ 16 ਵਾਰਡ ਰਿਜ਼ਰਵ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 14 ਵਾਰਡ ਐੱਸ. ਸੀ. ਕੈਟਾਗਿਰੀ ਲਈ ਹਨ, ਜਿਨ੍ਹਾਂ ਵਿਚੋਂ ਅੱਧੀਆਂ ਔਰਤਾਂ ਦੇ ਹਿੱਸਿਆਂ ’ਚ ਆਉਣਗੇ, ਜਦੋਂਕਿ ਬੀ. ਸੀ. ਕੈਟਾਗਿਰੀ ਲਈ 2 ਵਾਰਡ ਹੋਣਗੇ।

ਭਾਵੇਂ ਹੀ ਸਰਕਾਰ ਵੱਲੋਂ ਨਗਰ ਨਿਗਮ ਚੋਣ ਲਈ ਵਾਰਡਾਂ ਦੀ ਗਿਣਤੀ ਅਤੇ ਰਿਜ਼ਰਵੇਸ਼ਨ ਫਿਕਸ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵਾਰਡਾਂ ਦੀ ਬਾਊਂਡਰੀ ਫਾਈਨਲ ਹੋਣਾ ਬਾਕੀ ਹੈ, ਜਿਸ ਲਈ ਡੋਰ-ਟੂ-ਡੋਰ ਸਰਵੇ 'ਚ ਸਾਹਮਣੇ ਆਉਣ ਵਾਲੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇਗਾ, ਭਾਵੇਂ ਕਿ ਹੁਣ ਹਲਕਾ ਸੈਂਟਰਲ ਅਤੇ ਆਤਮ ਨਗਰ ਵਿਚ ਇਹ ਕੰਮ 50 ਫ਼ੀਸਦੀ ਵੀ ਨਹੀਂ ਹੋਇਆ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦਾ ਫ਼ੈਸਲਾ ਨਾ ਹੋਣ ਦੀ ਵਜ੍ਹਾ ਨਾਲ ਇਹ ਰਫ਼ਤਾਰ ਹੋਰ ਹੌਲੀ ਹੋ ਗਈ ਹੈ।
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement