
ਪ੍ਰੋਫੈਸਰ ਨੂੰ ਕਿਹਾ ਗਿਆ ਹੈ ਕਿ ਜਿੰਨਾ ਸਮਾਂ ਜਾਂਚ ਚੱਲ ਰਹੀ ਹੈ ਉਨਾ ਸਮਾਂ ਪ੍ਰੋਫੈਸਰ ਯੂਨੀਵਰਸਿਟੀ ਵਿਚ ਨਹੀਂ ਆਵੇਗਾ।
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਚ ਮ੍ਰਿਤਕ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿਚ ਹੁਣ ਨਵੀਂ ਅਪਡੇਟ ਇਹ ਸਾਹਮਣੇ ਆਈ ਹੈ ਕਿ ਜਾਂਚ ਲਈ ਬਣਾਈ ਗਈ ਟੀਮ ਨੂੰ ਪੂਰੇ ਮਾਮਲੇ ਦੀ ਜਾਂਚ ਲਈ 21 ਦਿਨ ਦਿੱਤੇ ਗਏ ਹਨ ਤੇ ਓਧਰ 21 ਦਿਨਾਂ ਲਈ ਪ੍ਰੋ ਸੁਰਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰੋਫੈਸਰ ਨੂੰ ਕਿਹਾ ਗਿਆ ਹੈ ਕਿ ਜਿੰਨਾ ਸਮਾਂ ਜਾਂਚ ਚੱਲ ਰਹੀ ਹੈ ਉਨਾ ਸਮਾਂ ਪ੍ਰੋਫੈਸਰ ਯੂਨੀਵਰਸਿਟੀ ਵਿਚ ਨਹੀਂ ਆਵੇਗਾ।
ਜਾਂਚ ਟੀਮ 'ਚ ਜੱਜ ਸਵਿੰਦਰ ਸਿੰਘ ਤੇ ਮਹਿਲਾ ਕਮਿਸ਼ਨ ਦੀ ਮੈਡਮ ਡਾ.ਹਰਸ਼ਵਿੰਦਰ ਕੌਰ ਸ਼ਾਮਲ ਹਨ। ਜਿਹੜੇ ਨੌਜਵਾਨ ਮੁੰਡੇ ਕੁੜੀਆਂ 'ਤੇ ਪੁਲਿਸ ਨੇ ਧਾਰਾ 308 ਤਹਿਤ ਮਾਰਕੁੱਟ ਕਰਨ ਦਾ ਮਾਮਲਾ ਦਰਜ ਕੀਤਾ ਹੈ, ਉਹ ਰੱਦ ਕੀਤੇ ਜਾ ਰਹੇ ਹਨ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਕੌਰ ਦੇ ਭਰਾ ਨੂੰ ਸਰਕਾਰੀ ਨੌਕਰੀ ਵੀ ਦਿਤੀ ਜਾਵੇਗੀ। ਫਿਲਹਾਲ ਦੀ ਘੜੀ ਧਰਨਾ 21 ਦਿਨ ਲਈ ਚੁੱਕ ਲਿਆ ਗਿਆ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਫਿਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਵੇਗਾ।