Jalandhar News : 3 ਰੁਪਏ ਸਸਤੀ ਬਿਜਲੀ ਦੀ ਸਹੂਲਤ ਵਾਪਸ ਲੈਣ ਦੇ ਬਾਵਜੂਦ ਪਾਵਰਕਾਮ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਮਿਲੇਗੀ ਰਾਹਤ 

By : BALJINDERK

Published : Sep 18, 2024, 10:46 am IST
Updated : Sep 18, 2024, 10:46 am IST
SHARE ARTICLE
file photo
file photo

Jalandhar News : ਮੁਫ਼ਤ ਬਿਜਲੀ ਲੈਣ ਲਈ ਵਧੇਗੀ ਘਰੇਲੂ ਬਿਜਲੀ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ

Jalandhar News : ਸੂਬਾ ਸਰਕਾਰ ਨੇ ਜੁਲਾਈ 2022 ਤੋਂ ਲਾਗੂ ਕੀਤੀ ਗਈ ਮੁਫ਼ਤ ਬਿਜਲੀ ਸਕੀਮ ਦੀ ਲਗਾਤਾਰ ਵਧ ਰਹੀ ਸਬਸਿਡੀ ਦੇ ਖ਼ਰਚੇ ਤੋਂ ਬਚਣ ਲਈ ਚਾਹੇ ਚੰਨੀ ਸਰਕਾਰ ਵਲੋਂ 7 ਕਿੱਲੋਵਾਟ ਤੱਕ ਦੇ ਘਰੇਲੂ ਕੁਨੈਕਸ਼ਨ ਵਾਲੇ ਖਪਤਕਾਰਾਂ ਨੂੰ ਦਿੱਤੀ ਜਾਂਦੀ 3 ਰੁਪਏ ਪ੍ਰਤੀ ਸਸਤੀ ਬਿਜਲੀ ਦੀ ਸਹੂਲਤ ਬੀਤੇ ਦਿਨੀਂ ਵਾਪਸ ਲੈ ਕੇ 1500 ਕਰੋੜ ਰੁਪਏ ਸਾਲਾਨਾ ਬਚਾਉਣ ਦਾ ਫ਼ੈਸਲਾ ਲਾਗੂ ਕਰ ਦਿੱਤਾ ਸੀ ਪਰ ਆਉਣ ਵਾਲੇ ਸਮੇਂ ਵਿਚ ਇਹ ਬਚਾਈ ਗਈ ਰਕਮ ਵੀ ਹੋਰ ਜ਼ਿਆਦਾ ਸਬਸਿਡੀ ਦੀ ਭੇਟ ਚੜ੍ਹਦੀ ਨਜ਼ਰ ਆਏਗੀ।  ਕਿਉਂਕਿ ਜਿਨ੍ਹਾਂ ਲੋਕਾਂ ਦੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਗਈ ਹੈ ਤੇ ਉਨ੍ਹਾ ਲਈ ਹੁਣ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਹੋਣ ਨਾਲ ਉਨ੍ਹਾਂ ਦਾ ਪ੍ਰਤੀ ਬਿੱਲ 1500 ਰੁਪਏ ਤੱਕ ਜਿਆਦਾ ਆਵੇਗਾ ਤਾਂ ਉਹ ਇਸ ਨੁਕਸਾਨ ਤੋਂ ਬਚਣ ਲਈ ਮੁਫਤ ਬਿਜਲੀ ਜੁਲਾਈ 2022 ਨੂੰ ਮੁਫ਼ਤ ਬਿਜਲੀ ਸਕੀਮ ਲਾਗੂ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਘਰੇਲੂ ਬਿਜਲੀ ਕੁਨੈਕਸ਼ਨ ਲੈਣ ਵਾਲਿਆਂ ਦਾ ਹੜ੍ਹ ਆ ਗਿਆ ਸੀ। ਜਿਹੜੇ ਕੁਨੈਕਸ਼ਨਾਂ ਦੀ ਗਿਣਤੀ ਪਹਿਲੀ 73 ਲੱਖ ਤੋਂ ਜ਼ਿਆਦਾ ਸੀ ਅਤੇ ਸਕੀਮ ਲਾਗੂ ਹੋਣ ਨਾਲ ਦੋ ਸਾਲਾਂ ਵਿਚ ਹੀ 6 ਲੱਖ ਤੋਂ ਜ਼ਿਆਦਾ ਘਰੇਲੂ ਕੁਨੈਕਸ਼ਨ ਹੀ 6 ਲੱਖ ਤੋਂ ਜ਼ਿਆਦਾ ਨਵੇਂ ਘਰੇਲੂ ਬਿਜਲੀ ਕੁਨੈਕਸ਼ਨ ਲਗਾਏ ਗਏ।  
ਇਹ ਗਿਣਤੀ ਅਜੇ ਵੀ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਹੈ। ਸੂਬੇ ਵਿਚ ਦੋ ਮਹੀਨੇ ਵਿਚ 600 ਤੋਂ ਘੱਟ ਬਿਜਲੀ ਯੂਨਿਟ ਰੱਖਣ ਲਈ ਇਕ ਘਰ ਵਿਚ ਹੀ ਇਕ ਤੋਂ ਜ਼ਿਆਦਾ ਮੀਟਰ ਲਗਵਾਏ ਗਏ ਹਨ। ਸੂਬਾ ਸਰਕਾਰ ਨੇ ਬੇਸ਼ੱਕ 3 ਰੁਪਏ ਸਸਤੀ ਬਿਜਲੀ ਦੀ ਸਹੂਲਤ ਨੂੰ ਵਾਪਸ ਲੈ ਕੇ ਸਾਲਾਨਾ 1500 ਕਰੋੜ ਬਚਾਉਣ ਦਾ ਸੁਪਨਾ ਦੇਖਿਆ ਸੀ, ਪਰ ਦੂਜੇ ਪਾਸੇ ਮੁਫ਼ਤ ਬਿਜਲੀ ਸਹੂਲਤ ਲੈਣ ਲਈ ਕੁਨੈਕਸ਼ਨਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਜਾਵੇਗਾ। ਇਹ ਸਹੂਲਤ ਵਾਪਸ ਲੈਣ ਨਾਲ ਇਸ ਵਰਗ ਦੇ ਘਰੇਲੂ ਖਪਤਕਾਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। 
ਸੂਬੇ ਵਿਚ ਮੁਫ਼ਤ ਬਿਜਲੀ ਦੀ ਪਿਰਤ ਪਾਈ ਗਈ ਹੈ, ਉਸ ਨਾਲ ਬਿਜਲੀ ਸਬਸਿਡੀ ਵੀ 8000 ਕਰੋੜ ਤੋਂ ਜ਼ਿਆਦਾ ਟੱਪ ਗਈ ਹੈ ਤੇ ਜਿੱਥੇ ਸਾਲ 2024-25 ਵਿਚ ਮੁਫ਼ਤ ਸਕੀਮਾਂ ਲਈ ਬਿਜਲੀ ਸਬਸਿਡੀ 22000 ਕਰੋੜ ਰੁਪਏ ਦੇ ਕਰੀਬ ਰੱਖੀ ਗਈ ਸੀ, ਉਹ ਬਿਜਲੀ ਸਬਸਿਡੀ ਇਸ ਕਰਕੇ ਵੀ ਵਧ ਜਾਵੇਗੀ ਕਿਉਂਕਿ ਇਸ ਸਾਲ ਮੁਫ਼ਤ ' ਵਾਲੇ ਕੁਨੈਕਸ਼ਨਾਂ ਦੀ ਗਿਣਤੀ ਵਿਚ ਵਾਧਾ ਹੋਣ ਅਤੇ ਜ਼ਿਆਦਾ ਗਰਮੀ ਪੈਣ ਨਾਲ ਬਿਜਲੀ ਦੀ ਜ਼ਿਆਦਾ ਮੰਗ ਕਰਕੇ ਸਬਸਿਡੀ 24000 ਕਰੋੜ ਤੋਂ ਟੱਪਣ ਜਾ ਰਹੀ ਹੈ ਜਿਸ ਦੀ ਅਦਾਇਗੀ ਕਰਨ ਲਈ ਸੂਬਾ ਸਰਕਾਰ ਦਾ ਬਜਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਲਗਾਤਾਰ ਸਬਸਿਡੀ ਦਾ ਬੋਝ ਵਧਣ ਨਾਲ ਸਨਅਤਕਾਰਾਂ ਦਿੱਤੀ ਜਾਂਦੀ ਸਬਸਿਡੀ 'ਤੇ ਵੀ ਖ਼ਤਰਾ ਮੰਡਰਾਉਣ ਲੱਗ ਪਿਆ ਹੈ ਜਦਕਿ ਸੂਬੇ ਦੀ ਅਰਥਵਿਵਸਥਾ ਨੂੰ ਬਚਾਈ ਰੱਖਣ ਲਈ ਖੇਤੀ ਖੇਤਰ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ 'ਤੇ ਵੀ ਕੁੱਝ ਵਰਗਾਂ ’ਤੇ ਅੱਖਾਂ ਟੇਢੀਆਂ ਕੀਤੀਆਂ ਜਾ ਰਹੀਆਂ ਹਨ।

(For more news apart from  PowerCom will not get relief for long time despite withdrawing Rs 3 cheap electricity facility News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement