
Moga News: ਮ੍ਰਿਤਕ ਦੀ ਪਹਿਚਾਣ ਧਰਮਪ੍ਰੀਤ ਵਜੋਂ ਹੋਈ ਹੈ
Moga Murder News: ਪਿੰਡ ਮਹੇਸਰੀ ਵਿਚ ਇਕ ਵਿਅਕਤੀ ਨੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਇਕ ਨੌਜਵਾਨ ਦਾ ਸ਼ਰੇਆਮ ਤੇਜ਼ਥਾਰ ਹਥਿਆਰ ਨਾਲ ਕਤਲ ਕਰ ਦਿਤਾ। ਮ੍ਰਿਤਕ ਦੀ ਪਹਿਚਾਣ ਧਰਮਪ੍ਰੀਤ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਅਪਣੇ ਕੰਮ ਤੋਂ ਵਾਪਸ ਅਪਣੇ ਘਰ ਜਾ ਰਿਹਾ ਸੀ। ਪੁਲਿਸ ਨੇ ਕੀਤਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਕਾਤਲ ਦੀ ਪਹਿਚਾਣ ਜਸਕਰਨ ਸਿੰਘ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਧਰਮਪ੍ਰੀਤ ਦੇ ਗੁਆਂਢ ਵਿਚ ਹੀ ਰਹਿੰਦਾ ਸੀ ਅਤੇ ਜਸਕਰਨ ਮ੍ਰਿਤਕ ਧਰਮਪ੍ਰੀਤ ’ਤੇ ਸ਼ੱਕ ਕਰਦਾ ਸੀ ਕਿ ਧਰਮਪ੍ਰੀਤ ਦੇ ਉਸ ਦੀ ਪਤਨੀ ਨਾਲ ਗ਼ਲਤ ਸਬੰਧ ਹਨ।
ਜਦੋਂ ਅਪਣੇ ਘਰ ਤੋਂ ਧਰਮਪ੍ਰੀਤ ਸੜਕ ਵਲ ਆ ਰਿਹਾ ਸੀ ਤਾਂ ਜਸਕਰਨ ਸਿੰਘ ਨੇ ਗੰਡਾਸੀ ਨਾਲ ਵਾਰ ਕਰ ਕੇ ਧਰਮਪ੍ਰੀਤ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿਤਾ ਹੈ ਅਤੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਮੋਗਾ ਤੋਂ ਦਵਿੰਦਰ ਔਲਖ ਦੀ ਰਿਪੋਰਟ
"(For more news apart from “Moga Murder News , ” stay tuned to Rozana Spokesman.)