
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ਦੇ ਸੰਦੇਸ਼ ਦੀ ਭਾਵਨਾ ਦੇ ਅਨੁਸਾਰ ਭਾਰਤੀ..
ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ਦੇ ਸੰਦੇਸ਼ ਦੀ ਭਾਵਨਾ ਦੇ ਅਨੁਸਾਰ ਭਾਰਤੀ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਬੁਰਾਈਆਂ ਦੇ ਵਿਰੁੱਧ ਲੋਕਾਂ ਨੂੰ ਇਕਜੁੱਟ ਹੋ ਕੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿਤਾ ਹੈ। ਦੇਸ਼ ਭਰ ਵਿੱਚ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਦੁਸਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਮੌਕੇ ਲੋਕਾਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਮੌਜੂਦਾ ਸਿਆਸੀ, ਸੱਭਿਆਚਾਰਕ ਅਤੇ ਸਮਾਜਿਕ ਵਾਤਾਵਰਨ ਦੀਆਂ ਚੁਣੌਤੀਆਂ ਵਿਚ ਇਨਾਂ ਤਿਉਹਾਰਾਂ ਦੀ ਲਗਾਤਾਰ ਪ੍ਰਾਸੰਗਕਤਾ ਬਣੇ ਰਹਿਣ ਦੀ ਮਹੱਤਤਾ ਦਾ ਜ਼ਿਕਰ ਕੀਤਾ।
Durga Pooja
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਰਤਮਾਨ ਸਮੇਂ ਦੇਸ਼ ਵੱਖ-ਵੱਖ ਚੁਣੌਤੀਆਂ ਦੇ ਚੌਰਾਹੇ 'ਤੇ ਖੜਾ ਹੈ। ਇਨਾਂ ਸਥਿਤੀਆਂ ਵਿਚ ਸਾਰੇ ਲੋਕਾਂ ਨੂੰ ਇਨਾਂ ਮਹੱਤਵਪੂਰਨ ਧਾਰਮਿਕ ਉਤਸਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਇਕਜੁੱਟ ਹੋ ਕੇ ਇਨਾਂ ਸੱਮਸਿਆਂਵਾਂ ਵਿਰੁੱਧ ਲੜਾਈ ਕੀਤੀ ਜਾ ਸਕੇ।
'ਮੀ ਟੂ ਮੁਹਿੰਮ' ਦੇ ਹਵਾਲੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਵੀ ਦੁਰਗਾ ਦੀ ਭੌਂ 'ਤੇ ਪ੍ਰਵਾਨ ਯੋਗ ਨਹੀਂ ਹਨ ਜੋ ਕਿ ਭਾਰਤੀਰਤਾਂ ਅਤੇ ਮਹਿਲਾਤਵ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਦੁਰਗਾ ਪੂਜਾ ਦਾ ਤਿਉਹਾਰ ਸਾਨੂੰ ਇਸ ਸ਼ਕਤੀ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ।
ਉਨਾਂ ਕਿਹਾ ਕਿ ਮਹਿਲਾ ਸ਼ਕਤੀ ਦੇਸ਼ ਦੀ ਪ੍ਰਗਤੀ ਦੀ ਕੁੰਜੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰਾ ਅਤੇ ਦੁਰਗਾ ਪੂਜਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਜੋ ਕਿ ਭਾਰਤੀ ਵਿਸ਼ਵਾਸਾ ਅਤੇ ਭਾਵਨਾ ਦੇ ਕੇਂਦਰ ਵਿਚ ਹੈ।