ਇਲਾਹਾਬਾਦ ਦੇ ਦੁਰਗਾ ਪੰਡਾਲ ਵਿਚ ਹੋਇਆ ਕਤਲ, ‘ਹਿਸ਼ਟਰੀਸ਼ੀਟਰ’ ਨੂੰ ਗੋਲੀਆਂ ਮਾਰ ਕੇ ਹੋਏ ਫ਼ਰਾਰ
Published : Oct 17, 2018, 12:08 pm IST
Updated : Oct 17, 2018, 12:09 pm IST
SHARE ARTICLE
Allahbad Murder Case
Allahbad Murder Case

ਇਲਾਹਾਬਾਦ ਦੇ ਇਕ ਦੁਰਗਾ ਪੂਜਾ ਪੰਡਾਲ ‘ਚ ਮੰਗਲਵਾਲ ਰਾਤ ਨੂੰ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਹੈ...

ਇਲਾਹਾਬਾਦ (ਪੀਟੀਆਈ) :  ਇਲਾਹਾਬਾਦ ਦੇ ਇਕ ਦੁਰਗਾ ਪੂਜਾ ਪੰਡਾਲ ‘ਚ ਮੰਗਲਵਾਲ ਰਾਤ ਨੂੰ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਇਹ ਦੁਰਗਾ ਪੂਜਾ ਦੇ ਅਧੀਨ ਪੰਡਾਲ ‘ਤ ਕਾਫ਼ੀ ਭੀੜ ਸੀ। ਉਸੇ ਸਮੇਂ ਪਹੁੰਚੇ ਲਗਭਗ ਚਾਰ ਬਦਮਾਸ਼ਾ ਨੇ ਉਥੇ ਮੌਜੂਦ ਇਕ ਹਿਸ਼ਟ੍ਰੀਸ਼ੀਟਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਤੋਂ ਬਾਅਦ ਸਾਰੇ ਬਦਮਾਸ਼ ਆਸਾਨੀ ਨਾਲ ਫ਼ਰਾਰ ਹੋ ਗਏ। ਹਾਲਾਂਕਿ ਇਹ ਦੁਖਦਾਇਕ ਵਾਰਦਾਤ ਪੰਡਾਲ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

Durga PoojaDurga Pooja

ਇਹ ਘਟਨਾ ਮੰਗਲਵਾਰ ਰਾਤ ਨੂੰ ਇਲਾਹਾਬਾਦ ਦੇ ਕੈਂਟ ਖੇਤਰ ਵਿਚ ਆਯੋਜਿਤ ਇਕ ਦੁਰਗਾ ਪੂਜਾ ਪ੍ਰੋਗਰਾਮ ਅਧੀਨ ਹੋਈ। ਇਥੇ ਦੁਰਗਾ ਪੂਜਾ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਇਸ ਪੰਡਾਲ ਵਿਚ ਹੀ ਹਿਸ਼ਟ੍ਰੀਸ਼ੀਟਰ ਨੀਰਜ਼ ਬਾਲਮਿਕੀ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈਕਿ ਉਸ ਨੇ ਖੇਤਰ ‘ਚ ਕਈਂ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਉਹ ਕੈਂਟ ‘ਚ ਹੀ ਅਪਣੇ ਸਹੁਰੇ ਘਰ ਰਹਿ ਰਿਹਾ ਸੀ। ਇਲਾਹਾਬਾਦ ਦੇ ਰੇਡੀਓ ਸਟੇਸ਼ਨ ਚੌਰਾਹੇ ਦੇ ਕੋਲ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਨੀਰਜ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਨੀਰਜ਼ ਵੀ ਉਸੇ ਪੰਡਾਲ ਵਿਚ ਦੁਰਗਾ ਪੂਜੇ ਦੇ ਅਧੀਨ ਫੂਡ ਕਾਰਨਰ ਦੇ ਬਾਹਰ ਬੈਠਾ ਸੀ।

Allahbad Murder CaseAllahbad Murder Case

ਸੀਸੀਟੀਵੀ ਫੁਟੇਜ਼ ‘ਚ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਕਿ ਇਸ ਅਧੀਨ ਉਸਦੇ ਕੋਲ ਚਾਰ ਲੋਕ ਆਏ। ਉਹਨਾਂ ਵਿਚੋਂ ਇਕ ਨੌਜਵਾਨ ਨਿਰਜ਼ ਕੋਲ ਪਹੁੰਚਿਆ ਅਤੇ 3 ਦੂਰ ਖੜ੍ਹੇ ਰਹੇ। ਇਸ ਅਧੀਨ ਇਹਨਾਂ ਚਾਰਾਂ ਬਦਮਾਸ਼ਾ ਨੇ ਫਾਇਰਿੰਗ ਸ਼ੁਰੂ ਕਰ ਦਿਤੀ। ਉਹਨਾਂ ਨੇ ਉਸ ਉਤੇ ਬੰਬ ਵੀ ਸੁੱਟਿਆ। ਦੁਰਗਾ ਪੰਡਾਲ ‘ਚ ਸਰੇਆਮ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਬਦਮਾਸ਼ ਕੈਂਟ ਖੇਤਰ ਵੱਲ ਫ਼ਰਾਰ ਹੋ ਗਏ। ਪੰਡਾਲ ‘ਚ ਮੌਜੂਦ ਲੋਕਾਂ ਨੇ ਨੀਰਜ਼ ਨੂੰ ਨਜ਼ਦੀਕੀ ਹਸਪਤਾਲ ਵਿਚ ਪਹੁੰਚਾਇਆ। ਉਥੇ ਉਸ ਨੂੰ ਐਸਆਰਐਨ ਰੇਫ਼ਰ ਕਰ ਦਿਤਾ ਗਿਆ ਹੈ।

Murder case Murder case

ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਹੈ। ਘਟਨਾ ਦੀ ਸੂਚਨਾ ‘ਤੇ ਐਸਐਸਪੀ ਅਤੇ ਐਸਪੀ ਸਿਟੀ ਨੇ ਵੀ ਹਸਪਤਾਲ ਪਹੁੰਚ ਕੇ ਨੀਰਜ਼ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਵਾਲਿਆਂ ਨੇ ਉਹਨਾਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਵਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement