ਪੁਲਿਸ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ
Published Oct 18, 2019, 3:54 pm IST
Updated Oct 18, 2019, 3:54 pm IST
ਸਿਵਲ ਲਾਈਨ ਕਲੱਬ ਦੇ ਚੱਲ ਰਹੇ ਵਿਵਾਦ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਤੋਂ ਹਿਰਾਸਤ ਵਿਚ ਲੈ ਲਿਆ ਹੈ।
Baljit Singh Daduwal detained
 Baljit Singh Daduwal detained

ਬਠਿੰਡਾ: ਸਿਵਲ ਲਾਈਨ ਕਲੱਬ ਦੇ ਚੱਲ ਰਹੇ ਵਿਵਾਦ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਤੋਂ ਹਿਰਾਸਤ ਵਿਚ ਲੈ ਲਿਆ ਹੈ। ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼ਮੂਲੀਅਤ ਕਰਨ ਆਏ ਸਨ ਤੇ ਇੱਥੋਂ ਵਾਪਸੀ ਮੌਕੇ ਐੱਸ ਪੀ ਬਠਿੰਡਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। 

Baljit Singh Daduwal detainedBaljit Singh Daduwal detained

Advertisement

ਭਾਈ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਉਹਨਾਂ ਦੇ ਸਹਿਯੋਗੀ ਸੇਵਾਦਾਰ ਜਗਮੀਤ ਸਿੰਘ ਨੇ ਕਰ ਦਿੱਤੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਾਦੂਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਸ਼ਾਸਨ ‘ਤੇ ਇਲਜ਼ਾਮ ਲਗਏ ਸਨ ਕਿ ਸਿਵਲ ਲਾਈਨ ਕਲੱਬ ਦੇ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਵਿਚ 20 ਅਕਤੂਬਰ ਨੂੰ ਗੁਰਪੁਰਬ ਮਨਾਇਆ ਜਾਵੇਗਾ ਪਰ ਪ੍ਰਸ਼ਾਸਨ ਅਤੇ ਮਨਪ੍ਰੀਤ ਬਾਦਲ ਦੇ ਨਾਲ ਲੋਕਾਂ ਨੇ ਮਿਲ ਕੇ ਸਿਵਲ ਲਾਈਨ ਕਲੱਬ ਵਿਚ ਧਾਰਾ 145 ਲਾਗੂ ਕਰ ਦਿੱਤੀ ਅਤੇ ਉਹਨਾਂ ਨੂੰ ਗੁਰਪੁਰਬ ਮਨਾਉਣ ਤੋਂ ਰੋਕਿਆ ਸੀ।

Baljeet Singh DaduwalBaljeet Singh Daduwal

ਇਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਪ੍ਰਸ਼ਾਸਨ ਚਾਹੇ ਕੁਝ ਵੀ ਕਰ ਲਵੇ। ਉਹਨਾਂ ਵੱਲੋਂ 20 ਤਰੀਕ ਨੂੰ ਗੁਰਪੁਰਬ ਮਨਾਇਆ ਜਾਵੇਗਾ ਅਤੇ ਸਮੂਹ ਸਿੱਖ ਸੰਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਵਧ ਚੜ੍ਹ ਕੇ 20 ਤਰੀਕ ਨੂੰ ਸਿਵਲ ਲਾਈਨ ਕਲੱਬ ਪਹੁੰਚਣ। ਇਸ ਸਮੇਂ ਸਿਵਲ ਲਾਈਨ ਕਲੱਬ ਵਿਚ ਭਾਰੀ ਗਿਣਤੀ ‘ਚ ਪੁਲਿਸ ਤੈਨਾਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement