
ਕਿਸਾਨਾਂ ਦਾ ਵਿਰੋਧ ਖੱਟ ਕੇ ਇਹ ਸਰਕਾਰ ਕੇਂਦਰ ਵਿਚ ਨਹੀਂ ਰਹਿ ਸਕਦੀ। ਇਸ ਲਈ ਉਨ੍ਹਾਂ ਨੂੰ ਇਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਬਠਿੰਡਾ (ਵਿਕਰਮ ਕੁਮਾਰ) : ਲਖੀਮਪੁਰ ਖੇੜੀ ਵਿਖੇ ਹੋਈ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਬਠਿੰਡਾ ਵਿਚ ਵੀ ਮਾਰਚ ਕੱਢਿਆ ਗਿਆ। ਛੋਟੇ ਛੋਟੇ ਬੱਚੇ ਵੀ ਹੱਥਾਂ ਵਿਚ ਫਲੈਕਸ ਫੜ੍ਹ ਕੇ ਇਸ ਮਾਰਚ ਦਾ ਹਿੱਸਾ ਬਣੇ।
ਇਸ ਮੌਕੇ ਮੁਹੱਲਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੱਛਲੇ ਕਈ ਮਹੀਨਿਆਂ ਤੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਅਤੇ ਲਖੀਮਪੁਰ ਵਿਚ ਨਿਰਦੋਸ਼ ਕਿਸਾਨਾਂ 'ਤੇ ਗੱਡੀਆਂ ਚੜ੍ਹਾਈਆਂ ਗਈਆਂ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।
march
ਇਹ ਵੀ ਪੜ੍ਹੋ : ਸਿੰਘੂ ਘਟਨਾ ਦੀ ਆੜ 'ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ
ਮਾਰਚ ਵਿਚ ਸ਼ਾਮਲ ਲੋਕਾਂ ਨੇ ਮੰਗ ਕੀਤੀ ਕਿ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਪਿਤਾ ਅਜੇ ਮਿਸ਼ਰਾ ਨੂੰ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਜ਼ਿਆਦਾ ਲੱਗ ਰਿਹਾ ਹੈ ਪਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ BJP ਨੂੰ ਖੇਤੀ ਕਾਨੂੰਨਾਂ ਦਾ ਹੱਲ੍ਹ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕਿ ਖੜੇ ਹਾਂ।
march
ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਇਸ ਮਾਰਚ ਵਿਚ ਹਿੱਸਾ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਖੀਮਪੁਰ ਖੇੜੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਹੋਇਆ ਹੈ। ਉਥੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਨੂੰ ਗੱਡੀਆਂ ਨਾਲ ਦਰੜਿਆ ਗਿਆ ਜਿਸ ਵਿਚ ਅਸ਼ੀਸ਼ ਮਿਸ਼ਰਾ ਦੇ ਨਾਲ-ਨਾਲ ਉਸ ਦੇ ਪਿਤਾ ਵੀ ਓਨੇ ਹੀ ਜ਼ਿਮੇਵਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵਿਰੋਧ ਖੱਟ ਕੇ ਇਹ ਸਰਕਾਰ ਕੇਂਦਰ ਵਿਚ ਨਹੀਂ ਰਹਿ ਸਕਦੀ। ਇਸ ਲਈ ਉਨ੍ਹਾਂ ਨੂੰ ਇਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕੇ ਸਮਾਂ ਭਾਵੇ ਕਿੰਨਾ ਮਰਜ਼ੀ ਲੱਗ ਜਾਵੇ ਪਰ ਅਸੀਂ ਇਹ ਕਾਨੂੰਨ ਵੀ ਵਾਪਸ ਕਰਵਾਵਾਂਗੇ ਅਤੇ ਸਰਕਾਰ ਦਾ ਤਾਨਾਸ਼ਾਹੀ ਰਵਈਆ ਵੀ ਬਦਲੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਨੇੜੇ ਮਿਲੀ ਦਰੱਖ਼ਤ ਨਾਲ ਲਟਕਦੀ ਲਾਸ਼
ਉਨ੍ਹਾਂ ਨੇ ਕਿਹਾ ਕੇ ਸਾਨੂੰ ਅਫਸੋਸ ਹੈ ਕੀ ਭਾਰਤ ਦੀ ਜਨਤਾ ਨੇ ਅਜਿਹੀ ਸਰਕਾਰ ਲਿਆਂਦੀ ਜਿਹੜੀ ਵੋਟ ਦੇ ਕੇ ਜਿਤਾਉਣ ਵਾਲੀ ਜਨਤਾ ਦੀ ਹੀ ਪ੍ਰਵਾਹ ਨਹੀਂ ਕਰਦੀ ਸਗੋਂ ਕਾਰਪੋਰੇਟ ਘਰਾਣਿਆਂ ਦੇ ਵਧਣ ਫੁੱਲਣ ਲਈ ਹੀ ਕੰਮ ਕਰ ਰਹੀ ਹੈ ਜੋ ਕੀ ਬਹੁਤ ਹੀ ਨਿੰਦਣਯੋਗ ਹੈ।