ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਖੇੜੀ ਲਈ ਕੂਚ ਕਰਨਗੇ ਪੰਜਾਬ ਦੇ ਸਾਰੇ ਕਾਂਗਰਸੀ ਆਗੂ
Published : Oct 7, 2021, 7:56 am IST
Updated : Oct 7, 2021, 7:56 am IST
SHARE ARTICLE
Navjot Sidhu
Navjot Sidhu

ਲਖੀਮਪੁਰ ਖੇੜੀ ਤੱਕ 640 ਕਿਲੋਮੀਟਰ ਸਫ਼ਰ 11 ਘੰਟੇ ’ਚ ਹੋਵੇਗਾ ਪੂਰਾ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਤਿੰਨ ਦਿਨ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੇੜੀ ’ਚ ਵਾਪਰੀ ਹਿੰਸਕ ਘਟਨਾ ਨੇ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਵਿਰੁਧ ਇਕਮੁਠ ਕਰ ਦਿਤਾ ਹੈ। ਮੁੱਖ ਮਤਰੀ ਚਰਨਜੀਤ ਚੰਨੀ ਪਹਿਲਾਂ ਹੀ ਰਾਹੁਲ ਗਾਂਧੀ, ਛੱਤੀਸਗੜ੍ਹ ਤੋਂ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਸੀਤਾਪੁਰ ਤੇ ਲਖੀਮਪੁਰ ਖੇੜੀ ਪਹੁੰਚੇ ਹੋਏ ਹਨ ਅਤੇ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਅ ਚੁੱਕੇ ਹਨ।

Punjab CM At Lakhimpur KheriPunjab CM At Lakhimpur Kheri

ਹੋਰ ਪੜ੍ਹੋ: ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਢੀਂਡਸਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ’ਚ ਦੂਜਾ ਵੱਡਾ ਗਰੁੱਪ ਜਿਸ ’ਚ ਸਾਰੇ 17 ਮੰਤਰੀ ਸਾਰੇ ਕਾਂਗਰਸੀ ਵਿਧਾਇਕ, ਸੈਂਕੜੇ ਹੋਰ ਨੇਤਾ ਸਵੇਰੇ 11 ਵਜੇ ਦੇ ਕਰੀਬ ਚੰਡੀਗੜ੍ਹ ਏਅਰਪੋਰਟ ਨੇੜੇ ਲਾਈਟਾਂ ਵਾਲੇ ਚੌਕ ’ਤੇ ਕੱਠੇ ਹੋ ਕੇ, ਜ਼ੀਰਕਪੁਰ, ਡੇਰਾਬਸੀ ਰਾਹੀਂ ਕਰਨਾਲ ਜਾਂ ਯਮੁਨਾਨਗਰ, ਸਹਾਰਨਪੁਰ ਵਾਲੇ ਪਾਸਿਉਂ ਲਖੀਮਪੁਰ ਖੇੜੀ, ਹਜ਼ਾਰਾਂ ਗੱਡੀਆਂ ’ਚ ਸੜਕ ਰਸਤੇ ਪਹੁੰਚਣਗੇ। ਪੰਜਾਬ ਕਾਂਗਰਸ ਭਵਨ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ  640 ਕਿਲੋਮੀਟਰ ਦਾ ਸਫ਼ਰ 11-12 ਘੰਟੇ ’ਚ ਤੈਅ ਕੀਤਾ ਜਾਵੇਗਾ।

Navjot SidhuNavjot Sidhu

ਹੋਰ ਪੜ੍ਹੋ: ਮੁਸਲਮਾਨ ਐਕਟਰ ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚਰਸ ਮਿਲਣ 'ਤੇ ਏਨਾ ਵਾਵੇਲਾ ਤੇ ਅਡਾਨੀ ਬੰਦਰਗਾਹ 'ਤੇ 3600 ਕਿਲੋ ਅਫ਼ੀਮ ਬਾਰੇ ਮੁਕੰਮਲ ਚੁੱਪੀ!

ਰੋਜ਼ਾਨਾ ਸਪੋਕਸਮੈਨ ਵਲੋਂ ਨਵਜੋਤ ਸਿੱਧੂ, ਪਰਗਟ ਸਿੰਘ, ਅਮਰਿੰਦਰ ਰਾਜਾ ਵੜਿੰਗ ਤੇ ਹੋਰ ਮੰਤਰੀਆਂ, ਵਿਧਾਇਕਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਮਜ਼ਬੂਤ ਤੇ ਸੱਤਾਧਾਰੀ ਕਾਂਗਰਸ ਨੇ ਕਿਸਾਨੀ ਸੰਘਰਸ਼ ਨਾਲ ਸਿਰਫ਼ ਹਮਦਰਦੀ ਹੀ ਪ੍ਰਗਟ ਨਹੀਂ ਕੀਤੀ ਬਲਕਿ ਅੱਗੇ ਵਧ ਕੇ ਤਨ-ਮਨ ਤੇ ਧੰਨ ਨਾਲ ਮਦਦ ਖੁਲ੍ਹ ਕੇ ਕੀਤੀ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਦੇ ਨੇਤਾਵਾਂ ਰਾਹੁਲ ਗਾਂਧੀ, ਪ੍ਰਿਅੰਕਾ, ਸੋਨੀਆ ਗਾਂਧੀ ਤੇ ਹੋਰਨਾਂ ਨੂੰ ਮਜ਼ਬੂਤੀ ਨਾਲ ਕਿਸਾਨੀ ਸੰਘਰਸ਼ ਨਾਲ ਜੋੜਨ ਵਾਸਤੇ ਉਹ ਦਿਨ-ਰਾਤ ਇਕ ਕਰ ਰਹੇ ਹਨ। ਲਖੀਮਪੁਰ ਖੇੜੀ ਕੂਚ ਕਰਨ ਵਾਲਿਆਂ ’ਚ ਕਈ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ’ਚੋਂ ਵੀ ਹਨ। Lakhimpur Kheri incidentLakhimpur Kheri incident

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (7 ਅਕਤੂਬਰ 2021)

ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਦਸਿਆ ਕਿ ਯੂਥ ਵਿੰਗ ਦੇ ਸੈਂਕੜੇ ਨੇਤਾ, ਵਰਕਰ, ਕਾਂਗਰਸ ਹਮਦਰਦੀ ਵੀ ਯੂ.ਪੀ. ਜਾ ਰਹੇ ਹਨ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਦੇਸ਼ ਦੇ ਕਿਸਾਨ ਨਾਲ ਖੜੀ ਹੈ ਅਤੇ ਕੇਂਦਰੀ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕੁਚਲਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਨੇਤਾਵਾਂ ਨੇ ਸਪਸ਼ਟ ਕਿਹਾ ਕਿ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ, ਵਿਰੋਧੀ ਧਿਰ ਦੇ ਨੇਤਾਵਾਂ ਨੂੰ ਯੂ.ਪੀ. ਜਾਣ ਦੀ ਇਜਾਜ਼ਤ ਦੇਵੇ, ਕੇਂਦਰੀ ਮੰਤਰੀ ਦੇ ਪੁੱਤਰ ਨੂੰ ਜੇਲ੍ਹ ’ਚ ਸੁੱਟੇ ਅਤੇ ਯੋਗੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement