
DSP ਦੇ ਹੱਥ 'ਤੇ ਹੋਇਆ ਫਰੈਕਚਰ, ਗੰਨਮੈਨ ਦੇ ਸਿਰ ਵਿੱਚ ਲੱਗੀ ਸੱਟ
ਮੋਹਾਲੀ: ਡੀਐਸਪੀ ਨਾਭਾ ਮਨਦੀਪ ਕੌਰ ਦੀ ਗੱਡੀ ਮੋਹਾਲੀ ਦੇ ਏਅਰਪੋਰਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੇ ਗੁਜਰਾਤ ਲਈ ਰਵਾਨਾ ਹੋਣਾ ਸੀ, ਜਿੱਥੇ ਉਨ੍ਹਾਂ 31 ਅਕਤੂਬਰ ਨੂੰ ਏਕਤਾ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣਾ ਸੀ। ਹਾਦਸੇ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਦੇ ਗਨਮੈਨ ਦੇ ਸਿਰ ’ਚ ਸੱਟ ਲੱਗੀ ਹੈ ਅਤੇ ਡੀਐਸਪੀ ਦੇ ਹੱਥ ’ਤੇ ਫਰੈਕਚਰ ਹੋਇਆ ਹੈ।