
Mansa Accident News: ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਮਾਰੀ ਟੱਕਰ , ਜਸਪਾਲ ਦਾਸ ਤੇ ਗਗਨ ਸ਼ਰਮਾ ਵਜੋਂ ਹੋਈ ਪਛਾਣ
Mansa Accident News in punjabi : ਮਾਨਸਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਤਾਮਕੋਟ ਕੋਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਮਾਨਸਾ ਵਿਖੇ ਰੈਡੀਮੇਡ ਕੱਪੜੋਂ ਦੀ ਦੁਕਾਨ 'ਤੇ ਕੰਮ ਕਰਦੇ ਸਨ, ਜੋ ਸ਼ਾਮ ਨੂੰ ਆਪਣੇ ਘਰ ਵਾਪਸ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਜਸਪਾਲ ਦਾਸ (30) ਪੁੱਤਰ ਅਮਰਨਾਥ ਵਾਸੀ ਰੱਲਾ, ਗਗਨ ਸ਼ਰਮਾ (32) ਪੁੱਤਰ ਸ਼ਿਵਜੀ ਰਾਮ ਵਾਸੀ ਅਕਲੀਆ ਮਾਨਸਾ ਦੇ ਰੈਡੀਮੇਡ ਦੁਕਾਨ 'ਤੇ ਅਲੱਗ-ਅਲੱਗ ਕੰਮ ਕਰਦੇ ਸਨ ।ਸ਼ਾਮ ਸਮੇਂ ਉਨ੍ਹਾਂ ਨੂੰ ਕਿਸੇ ਦ ਐਕਸੀਡੈਂਟ ਸਬੰਧੀ ਫੋਨ ਆਇਆ ਤਾਂ ਉਹ ਦੁਕਾਨਦਾਰ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਵਾਪਸ ਚੱਲ ਪਏ।
ਪਿੰਡ ਤਾਮਕੋਟ ਲਾਗੇ ਉਨ੍ਹਾਂ ਨੂੰ ਕਿਸੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ, ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੋਵੇਂ ਪਿੰਡਾਂ ਵਿਚ ਸ਼ੋਕ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਜਸਪਾਲ ਦਾਸ ਦਾ ਕਰੀਬ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਜਦੋਂ ਕਿ ਗਗਨ ਸ਼ਰਮਾ ਇਕ ਬੱਚੇ ਦਾ ਪਿਤਾ ਸੀ।