
ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਉਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਨਵਾਂਸ਼ਹਿਰ, 17 ਨਵੰਬਰ (ਅਮਰੀਕ ਢੀਂਡਸਾ): ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਉਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਨਵੀਂ ਦਿੱਲੀ 'ਚ 21 ਨਵੰਬਰ ਨੂੰ ਵਿਆਹ ਹੋਵੇਗਾ। ਦੋ ਦਿਨ ਬਾਅਦ 25 ਨਵੰਬਰ ਨੂੰ ਨਵਾਂਸ਼ਹਿਰ 'ਚ ਰਾਹੋਂ ਰੋਡ ਸਥਿਤ ਦੋਆਬਾ ਆਰੀਆ ਸਕੂਲ ਦੇ ਮੈਦਾਨ 'ਚ ਪਾਰਟੀ ਹੋਵੇਗੀ। ਅੰਗਦ ਅਤੇ ਅਦਿਤੀ 2017 'ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਵਾਰ ਨਾਲ ਸਬੰਧ ਰਖਦੇ ਹਨ।
MLA Aditi Singh
ਅੰਗਦ ਸ਼ਹੀਦ ਭਗਤ ਸਿੰਘ ਨਗਰ ਤੋਂ ਵਿਧਾਇਕ ਹਨ। ਉਥੇ ਹੀ ਅਦਿਤੀ ਉਤਰ ਪ੍ਰਦੇਸ਼ 'ਚ ਸੱਭ ਤੋਂ ਨੌਜਵਾਨ ਵਿਧਾਇਕਾਂ 'ਚੋਂ ਇਕ ਹੈ। ਪਿਛਲੇ ਦਿਨੀਂ ਉਹ ਕਾਂਗਰਸ ‘ਚ ਬਾਗੀ ਤੇਵਰ ਦੇ ਕਾਰਨ ਚਰਚਾ ‘ਚ ਆਈ ਸੀ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ 21 ਨਵੰਬਰ ਨੂੰ ਵਿਆਹ ਵਾਲੇ ਦਿਨ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ ਜਦਕਿ 25 ਨਵੰਬਰ ਨੂੰ ਰੱਖੀ ਗਈ ਪਾਰਟੀ ‘ਚ ਕਾਂਗਰਸ ਦੇ ਛੋਟੇ ਤੋਂ ਲੈ ਕੇ ਵੱਡੇ ਵਰਕਰ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅਜੇ ਕਿਸੇ ਵਰਕਰ ਨੂੰ ਕਾਰਡ ਨਹੀਂ ਪਹੁੰਚਿਆ ਹੈ।
Angad Singh Saini
ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੂੰ ਵੀ ਇਕ ਪਾਰਟੀ ਹੋਵੇਗੀ, ਜੋ ਕਿ ਦਿੱਲੀ ਜਾਂ ਚੰਡੀਗੜ੍ਹ ‘ਚ ਹੋਵੇਗੀ। ਇਸ ਪਾਰਟੀ ‘ਚ ਸੂਬੇ ਦੇ ਵੱਡੇ ਨੇਤਾ ਅਤੇ ਬਿਊਰੋਕ੍ਰੇਟਸ ਨੂੰ ਸੱਦਾ ਦਿੱਤਾ ਜਾਵੇਗਾ ਜਦਕਿ 25 ਨਵੰਬਰ ਦੀ ਪਾਰਟੀ ‘ਚ ਜ਼ਿਲੇ ਦੇ ਸਾਰੇ ਛੋਟੇ ਤੋਂ ਵੱਡੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਅੰਗਦ ਸਿੰਘ ਦੇ ਪਰਿਵਾਰਕ ਮੈਂਬਰ ਵਕੀਲ ਕਲਾਧਰ ਦੀਵਾਨ ਨੇ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।