ਦਿਵਾਕਰੁਣੀ ਦਾ ਨਵਾਂ ਨਾਵਲ ਮਹਾਰਾਣੀ ਜਿੰਦਾਂ ਦੇ ਜੀਵਨ 'ਤੇ ਆਧਾਰਤ
Published : Nov 18, 2020, 12:23 am IST
Updated : Nov 18, 2020, 12:23 am IST
SHARE ARTICLE
image
image

ਦਿਵਾਕਰੁਣੀ ਦਾ ਨਵਾਂ ਨਾਵਲ ਮਹਾਰਾਣੀ ਜਿੰਦਾਂ ਦੇ ਜੀਵਨ 'ਤੇ ਆਧਾਰਤ

'ਦਿ ਲਾਸਟ ਕੁਈਨ' ਸਿਰਲੇਖ ਵਾਲਾ ਨਾਵਲ ਜਨਵਰੀ 'ਚ ਹੋਵੇਗਾ ਰਿਲੀਜ਼

ਨਵੀਂ ਦਿੱਲੀ, 17 ਨਵੰਬਰ : ਭਾਰਤੀ ਅਮਰੀਕੀ ਲੇਖਕ ਚਿਤਰਾ ਬੈਨਰਜੀ ਦਿਵਾਕਰੁਣੀ ਦਾ ਨਵਾਂ ਨਾਵਲ 19 ਵੀਂ ਸਦੀ ਦੀਆਂ ਸੱਭ ਤੋਂ ਨਿਡਰ ਔਰਤਾਂ ਵਿਚੋਂ ਗਿਣੀ ਜਾਣ ਵਾਲੀ ਇਕ ਪ੍ਰਸਿੱਧ ਬਹਾਦਰ ਮਹਾਰਾਣੀ ਜਿੰਦ ਕੌਰ ਦੇ ਜੀਵਨ ਉੱਤੇ ਆਧਾਰਿਤ ਹੋਵੇਗਾ। 'ਦਿ ਲਾਸਟ ਕੁਈਨ' ਸਿਰਲੇਖ ਵਾਲਾ ਨਾਵਲ ਹਰਪਾਰਕੋਲਿੰਸ ਇੰਡੀਆ ਦੁਆਰਾ ਜਨਵਰੀ 2021 'ਚ ਜਾਰੀ ਕੀਤਾ ਜਾਵੇਗਾ। ਪ੍ਰਕਾਸ਼ਕਾਂ ਨੇ ਮੰਗਲਵਾਰ ਨੂੰ ਇਸ ਸਬੰਧ 'ਚ ਐਲਾਨ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਰਾਣੀ ਜਿੰਦਾਂ ਬਹੁਤ ਖ਼ੂਬਸੂਰਤ ਸੀ ਅਤੇ ਜਦੋਂ ਉਸ ਦੇ ਪੁੱਤਰ ਦਲੀਪ ਨੂੰ ਸਿਰਫ਼ ਛੇ ਸਾਲ ਦੀ ਉਮਰ 'ਚ ਰਾਜ ਦਾ ਵਾਰਸ ਬਣਨਾ ਪਿਆ, ਤਾਂ ਮਹਾਰਾਣੀ ਉਨ੍ਹਾਂ ਦੇ ਸਰਪ੍ਰਸਤ ਵਜੋਂ ਅਪਣੇ ਰਾਜ 'ਚ ਸਰਗਰਮ ਹੋ ਗਈ। ਅਪਣੇ ਪੁੱਤਰ ਦੀ ਵਿਰਾਸਤ ਨੂੰ ਬਚਾਉਣ ਲਈ ਵਚਨਬੱਧ ਜਿੰਦਾਂ ਨੇ ਅੰਗਰੇਜ਼ਾਂ 'ਤੇ ਭਰੋਸਾ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ 'ਤੇ ਕਬਜ਼ਾ ਨਾ ਕਰਨ ਦੇਣ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਜਨਤਕ ਤੌਰ 'ਤੇ ਅਹੁਦਾ ਸੰਭਾਲਿਆ ਅਤੇ  ਸੰਮੇਲਨਾਂ ਨੂੰ ਪਿੱਛੇ ਛੱਡ ਦਿਤਾ।
ਪ੍ਰਕਾਸ਼ਕਾਂ ਅਨੁਸਾਰ, 'ਦਿ ਲਾਸਟ ਕੁਈਨ' ਇਕ ਰਾਜੇ ਅਤੇ ਇਕ ਆਮ ਔਰਤ ਦੀ ਅਨੌਖੀ ਪ੍ਰੇਮ ਕਹਾਣੀ ਹੈ, ਵਿਸ਼ਵਾਸ ਅਤੇ ਵਿਸ਼ਵਾਸਘਾਤ ਦੀ ਕਹਾਣੀ ਹੈ ਅਤੇ ਮਾਂ ਤੇ ਪੁੱਤਰ ਵਿਚਕਾਰ ਮਜ਼ਬੂਤ ਸਬੰਧ ਦੀ ਗੱਲ ਵੀ ਕਰਦੀ ਹੈ। ਦਿਵਕਰੁਣੀ ਨੇ ਕਿਹਾ ਕਿ ਉਹ ਭੁਲਾ ਦਿਤੀ ਗਈ ਮਹਾਰਾਣੀ ਜਿੰਦਾਂ ਕੌਰ ਦੀ ਜ਼ਿੰਦਗੀ ਨੂੰ ਪਾਠਕਾਂ ਤਕ ਪਹੁੰਚਾ ਕੇ ਬਹੁਤ ਖੁਸ਼ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement