ਇਨਕਮ ਟੈਕਸ ਦੀ ਰੇਡ ਖ਼ਤਮ :  'ਅਸੀਂ ਕਦੇ ਸਰਕਾਰ ਤੋਂ ਨਹੀਂ ਦੱਬੇ ਤੇ ਹੁਣ ਕੀ ਦੱਬਣਾ' -ਇਆਲੀ 
Published : Nov 18, 2021, 12:32 pm IST
Updated : Nov 18, 2021, 12:37 pm IST
SHARE ARTICLE
manpreet Iali
manpreet Iali

ਸਾਰੇ ਦਸਤਾਵੇਜ਼ ਖੰਗਾਲੇ ਗਏ ਸਨ ਅਤੇ ਸਾਰੇ ਪੁਰਾਣੇ ਰਿਕਾਰਡ ਵੀ ਚੈੱਕ ਕੀਤੇ ਗਏ।

ਚੰਡੀਗੜ੍ਹ : ਇਨਕਮ ਟੈਕਸ ਦੀ ਰੇਡ ਖਤਮ ਹੋਣ ਬਾਅਦ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦਾ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਅਸੀਂ ਕਦੇ ਸਰਕਾਰ ਤੋਂ ਨਹੀਂ ਦੱਬੇ ਤੇ ਹੁਣ ਕੀ ਦੱਬਣਾ'। ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਵਲੋਂ ਮਨਪ੍ਰੀਤ ਇਆਲੀ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਅਤੇ ਕਰੀਬ 36 ਘੰਟੇ ਚੈਕਿੰਗ ਕੀਤੀ ਗਈ।

ਇਸ ਦੌਰਾਨ ਸਾਰੇ ਦਸਤਾਵੇਜ਼ ਖੰਗਾਲੇ ਗਏ ਸਨ ਅਤੇ ਸਾਰੇ ਪੁਰਾਣੇ ਰਿਕਾਰਡ ਵੀ ਚੈੱਕ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਵਿਭਾਗ ਵਲੋਂ ਹੋਰ ਕਈ ਜਗ੍ਹਾ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਇਸ ਦੇ ਤਹਿਤ ਲੁਧਿਆਣਾ ਵਿਚ ਵੀ  17-18 ਜਗ੍ਹਾ 'ਤੇ ਚੈਕਿੰਗ ਕੀਤੀ। ਇਸ ਤੋਂ ਇਲਾਵਾ ਮੁਲਾਂਪੁਰ ਸਥਿਤ ਮਨਪ੍ਰੀਤ ਇਆਲੀ ਦੇ ਦਫ਼ਤਰ ਵਿਚ ਵੀ ਚੈਕਿੰਗ ਕੀਤੀ ਗਈ। 

ਦੱਸਣਯੋਗ ਹੈ ਕਿ ਮਨਪ੍ਰੀਤ ਇਆਲੀ ਹਲਕਾ ਦਾਖਾਂ ਤੋਂ ਵਿਧਾਇਕ ਹਨ। ਇਸ ਚੈਕਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਆਲੀ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਵੀ ਸਮਾਨ ਜ਼ਬਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਭ ਕੁਝ ਵਿਰਾਸਤ ਵਿਚ ਮਿਲਿਆ ਹੈ।

Manpreet IaliManpreet Iali

ਇਨਕਮ ਟੈਕਸ ਵਿਭਾਗ ਨੂੰ ਮੇਰੇ ਘਰ ਤੋਂ ਕੁਝ ਨਹੀਂ ਮਿਲਿਆ। ਪਹਿਲਾਂ ਵੀ ਅਜਿਹੀ ਰੇਡ ਹੋਈ ਸੀ ਅਤੇ ਉਦੋਂ ਵੀ  ਇਨਕਮ ਟੈਕਸ ਵਿਭਾਗ ਨੂੰ ਖਾਲੀ ਹੱਥੀਂ ਜਾਣਾ ਪਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਨਪ੍ਰੀਤ ਇਆਲੀ ਦੇ ਘਰ  ਇਨਕਮ ਟੈਕਸ ਵਿਭਾਗ ਦੀ ਰੇਡ ਹੋਈ ਸੀ ਅਤੇ ਉਦੋਂ ਵੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਦਿਤੀ ਗਈ ਸੀ।

ਇਸ ਮੌਕੇ ਮਨਪ੍ਰੀ ਇਆਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਨਕਮ ਟੈਕਸ ਵਿਭਾਗ ਕੇਂਦਰ ਦੇ ਅਧੀਨ ਹੈ ਅਤੇ ਉਨ੍ਹਾਂ ਵਲੋਂ ਸਵੇਰੇ 6 ਵਜੇ ਤੋਂ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਫ਼ੋਨ ਵੀ ਰੱਖ ਲਏ ਗਏ,ਕਾਗਜ਼ਾਤ, ਸੋਨਾ ਅਤੇ ਬੈਂਕ ਖਾਤੇ ਵੀ ਜਾਂਚੇ ਗਏ ਪਰ ਉਹ ਸਭ ਕੁਝ ਕਾਨੂੰਨ ਦੇ ਦਾਇਰੇ ਵਿਚ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਮਿਲ ਗਿਆ ਹੈ।

Income Tax Department JobsIncome Tax Department Jobs

ਉਨ੍ਹਾਂ ਦੱਸਿਆ ਕਿ ਇਹ ਜਾਇਦਾਦ ਅਤੇ ਵਿਰਾਸਤ ਉਨ੍ਹਾਂ ਦੀ ਸੱਤ ਪੀੜ੍ਹਿਆਂ ਤੋਂ ਚਲਦੀ ਆ ਰਹੀ ਹੈ। ਸਾਰੀ ਜਾਇਦਾਦ ਕਾਗਜ਼ਾਂ ਵਿਚ ਦਰਜ ਹੈ ਅਤੇ ਕਾਨੂੰਨ ਮੁਤਾਬਕ ਜਿੰਨੀ ਹੋਣੀ ਚਾਹੀਦੀ ਹੈ ਉਨ੍ਹੀ ਹੀ ਹੈ, ਉਨ੍ਹਾਂ ਦਾ ਜੋ ਭੁਲੇਖਾ ਸੀ ਉਹ ਦੂਰ ਹੋ ਗਿਆ ਹੈ। 

ਜਾਂਚ ਦੇ ਸਮੇਂ ਬਾਰੇ ਬੋਲਦਿਆਂ ਇਆਲੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1999 ਵਿਚ ਰੇਡ ਹੋਈ ਸੀ ਜੋ ਦਿੱਲੀ ਦੀ ਟੀਮ ਵਲੋਂ ਕੀਤੀ ਗਈ ਸੀ ਅਤੇ ਪੂਰਾ ਇੱਕ ਦਿਨ ਚੱਲੀ ਸੀ। ਉਦੋਂ ਮੋਬਾਈਲ ਨਹੀਂ ਹੁੰਦੇ ਸਨ ਪਰ ਹੁਣ ਮੋਬਾਈਲ ਫ਼ੋਨ ਆਦਿ ਕਾਰਨ ਸਮਾਂ ਜ਼ਿਆਦਾ ਲੱਗਾ ਹੈ ਕਿਉਂਕਿ ਸਾਰਾ ਡਾਟਾ ਡਾਊਨਲੋਡ ਕਰਨ ਨੂੰ ਸਮਾਂ ਲੱਗ ਜਾਂਦਾ ਹੈ।

Manpreet IaliManpreet Iali

ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਕਾਰਨ ਸਾਰਾ ਕਾਰੋਬਾਰ ਠੱਪ ਸੀ ਤੇ ਹੁਣ ਜਦੋਂ ਤੋਂ ਕਾਰੋਬਾਰ ਦੁਬਾਰਾ ਸ਼ੁਰੂ ਹੋਇਆ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅਸੀਂ ਕਿਸਾਨ ਹੋਣ ਦੇ ਨਾਤੇ ਤਰੱਕੀ ਕਰੀਏ। ਬੀਤੇ ਸਮੇਂ ਵਿਚ ਵੱਡੇ ਬਿਜ਼ਨਸਮੈਨਾਂ ਵਲੋਂ ਜ਼ਮੀਨ ਦੇ ਬਿਆਨੇ ਕਰ ਲਏ ਜਾਂਦੇ ਸਨ ਪਰ ਅਸੀਂ ਜਦੋਂ ਤੋਂ ਅਸੀਂ ਇਸ ਖੇਤਰ ਵਿਚ ਪੈਰ ਧਾਰਿਆ ਹੈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।  ਜੇ ਕੋਈ ਜ਼ਿਮੀਂਦਾਰ ਸਾਨੂੰ ਜ਼ਮੀਨ ਵੇਚੇਗਾ ਤਾਂ ਉਹ ਸੁਰੱਖਿਅਤ ਹੱਥਾਂ ਵਿਚ ਹੋਵੇਗੀ। 

ਮਨਪ੍ਰੀਤ ਇਆਲੀ ਨੇ ਕਿਹਾ ਕਿ ਇਹ ਛਾਪੇਮਾਰੀ ਉਨ੍ਹਾਂ ਨਾਲ ਜੁੜੀ ਹਰ ਜਗ੍ਹਾ 'ਤੇ ਕੀਤੀ ਗਈ ਇਥੋਂ ਤੱਕ ਕੇ ਫਾਰਮ 'ਤੇ ਵੀ ਕੀਤੀ ਗਈ। ਜਿਥੇ ਜਾਂਚ ਕਰਨ ਲਈ ਕੁਝ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਥੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਉਹ ਬਿਲਕੁਲ ਗ਼ਲਤ ਸੀ। ਇਆਲੀ ਨੇ ਕਿਹਾ ਕਿ ਇਹੋ ਜਿਹੀਆਂ ਜਾਂਚਾਂ ਅੱਗੇ ਵੀ ਕਈ ਵਾਰ ਹੋ ਚੁਕੀਆਂ ਹਨ, ਉਹ ਤਾਂ ਕਦੇ ਨਾ ਸੂਬਾ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਤੋਂ ਦੱਬੇ ਹਨ ਫਿਰ ਇਸ ਜਾਂਚ ਵਿਚ ਕਿਉਂ ਦੱਬਣਾ ਸੀ। 

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਰੀਬ 20 ਬੰਦੇ ਸਨ ਅਤੇ  50-60 ਸਿਕਿਉਰਿਟੀ ਮੁਲਾਜ਼ਮ ਸਨ ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਅਸੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਉਨ੍ਹਾਂ ਤੋਂ ਦੱਬਾਂਗੇ ਨਹੀਂ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕਿਸਾਨੀ ਖੁਸ਼ਹਾਲ ਹੋਵੇ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਹੋਣ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਬਿਜਨੈੱਸ ਕਰ ਰਹੇ ਹਾਂ ਪਰ ਪਹਿਲਾਂ ਕਿਸਾਨ ਹਾਂ ਅਤੇ ਕਿਸਾਨੀ ਨਾਲ ਜੁੜੇ ਹੋਏ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹੀ ਸਾਡੀ ਪਹਿਲ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement