
ਅਕਾਲੀ ਉਮੀਦਵਾਰ ਨੇ ਕਾਂਗਸੀਆਂ ਤੇ ਲਗਾਏ ਵੱਡੇ ਇਲਜ਼ਾਮ
ਲੁਧਿਆਣਾ: ਦਾਖਾ ਚੋਣ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜਨਮ ਲੈ ਰਿਹਾ ਹੈ ਜਿਥੇ ਕਾਂਗਰਸੀਆਂ ’ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਅਕਾਲੀਆਂ ਵੱਲੋਂ ਦਾਖਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਉਥੇ ਹੀ ਕੁਝ ਸਮੇਂ ਬਾਅਦ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਉ ਵਿਚ ਕੁਝ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਤੇ ਕਾਂਗਰਸੀ ਵਰਕਰ ਬਹਿਸ ਕਰਦੇ ਦਿਖਾਈ ਦੇ ਰਹੇ ਹਨ।
Ludhiana
ਇਸ ਦੌਰਾਨ ਬਹਿਸ ਬਾਜੀ ਵਿਚ ਅਕਾਲੀਆਂ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਮਾਹੌਲ ਬਹੁਤ ਹੀ ਤਣਾਅਪੂਰਨ ਬਣਿਆ ਹੋਇਆ ਸੀ। ਉਧਰ ਕਾਂਗਰਸ ਵਰਕਰਾਂ ਨੇ ਵੀ ਜਮ ਕੇ ਨਾਅਰੇਬਾਜੀ ਕੀਤੀ। ਉਧਰ ਅਕਾਲੀ ਉਮੀਦਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਦੂਸਰੇ ਜਿਲਿਆਂ ਦੀ ਪੁਲਿਸ ਅਤੇ ਕਾਂਗਰਸੀ ਪਿੰਡਾਂ ਵਿਚ ਸਾਡੇ ਵਰਕਰਾਂ ਨੂੰ ਚੱਕਣ ਆਈ ਸੀ।
Ludhiana
ਉਹਨਾਂ ਦਸਿਆ ਕਿ ਉਹਨਾਂ ਨੇ ਗੱਡੀਆਂ ਦਾ ਪਿੱਛਾ ਵੀ ਕੀਤਾ ਤਾਂ ਪੁਲਿਸ ਵੀ ਡਰ ਕੇ ਭੱਜ ਗਈ ਤੇ ਬਦਮਾਸ਼ ਵੀ ਭੱਜ ਗਏ। ਉਹਨਾਂ ਨੇ ਇਖ ਗੱਡੀ ਘੇਰ ਲਈ ਹੈ। ਉਹਨਾਂ ਕਿਹਾ ਕਿ ਪੁਲਿਸ ਵੀ ਡਰ ਕੇ ਭੱਜ ਗਈ ਸੀ। ਉਹਨਾਂ ਕੋਲ ਸਿਰਫ ਦੋ ਗੱਡੀਆਂ ਸਨ ਤੇ ਪੁਲਿਸ ਕੋਲ 10 ਗੱਡੀਆਂ ਸਨ। ਉਹਨਾਂ ਕੋਲ ਸਾਰੀਆਂ ਗੱਡੀਆਂ ਦੀ ਵੀਡੀਉ ਬਣਾਈ ਹੈ ਤੇ ਉਹਨਾਂ ਕੋਲ ਸਾਰੀਆਂ ਗੱਡੀਆਂ ਦੇ ਨੰਬਰ ਵੀ ਹਨ। ਉਹਨਾਂ ਦਸਿਆ ਕਿ ਇਹ ਕਿਤੇ ਹੋਰ ਥਾਂ ਤੇ ਰੇਡ ਕਰ ਕੇ ਆਏ ਸਨ।
ਉੱਥੇ ਹੀ ਐਸਐਚਓ ਨੇ ਆ ਕੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਹਨਾਂ ਫੜੇ ਗਏ ਵਿਅਕਤੀਆਂ ਤੋਂ ਪੁਛ ਗਿੱਛ ਕੀਤੀ। ਉਹਨਾਂ ਦੇ ਲਾਇਸੈਂਸ ਵੀ ਚੈੱਕ ਕੀਤੇ ਗਏ। ਇਥੇ ਤੁਹਾਨੂੰ ਦੱਸ ਦਈਏ ਕਿ ਮੁਲਾਂਪੁਰ ਦਾਖਾ ਦੀ ਸੀਟ ਇੰਨਾਂ ਚੋਣਾਂ ਵਿਚ ਕਾਫੀ ਅਹਿਮ ਮੰਨੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਇਸ ਸੀਟ ਨੂੰ ਜਿੱਤਣ ਲਈ ਪੂਰਾ ਜੋਰ ਲੱਗਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।