ਨਵੇਂ ਵਿਆਹੇ ਜੋੜਿਆਂ ਨੂੰ ਦਿਤੇ 'ਟਾਇਲਟ ਸੀਟਾਂ' ਦੇ ਤੋਹਫ਼ੇ, ਦੇਖ ਲਓ ਯੋਗੀ ਸਰਕਾਰ ਦਾ ਵਿਕਾਸ!
Published : Dec 18, 2018, 6:16 pm IST
Updated : Dec 18, 2018, 6:16 pm IST
SHARE ARTICLE
ਯੋਗੀ ਸਰਕਾਰ ਦਾ ਵਿਕਾਸ
ਯੋਗੀ ਸਰਕਾਰ ਦਾ ਵਿਕਾਸ

ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਵਲੋਂ ਵਿਕਾਸ ਦੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਯੂਪੀ ਵਿਚ ਹਾਲੇ ਤਕ 'ਹਰ....

ਉਤਰ ਪ੍ਰਦੇਸ਼ (ਭਾਸ਼ਾ) : ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਵਲੋਂ ਵਿਕਾਸ ਦੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਯੂਪੀ ਵਿਚ ਹਾਲੇ ਤਕ 'ਹਰ ਘਰ ਟਾਇਲਟ' ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਜਾ ਸਕਿਆ ਜਦਕਿ ਇੱਥੇ ਯੋਗੀ ਦੀ ਅਗਵਾਈ ਭਾਜਪਾ ਸਰਕਾਰ ਨੂੰ ਬਣਿਆਂ ਪੌਣੇ ਦੋ ਸਾਲ ਹੋ ਚੁੱਕੇ ਹਨ। ਹਾਲਾਤ ਇਹ ਹਨ ਕਿ ਇਲਾਹਾਬਾਦ ਵਿਚ ਹੋਏ ਇਕ ਸਮੂਹਿਕ ਵਿਆਹ ਵਿਚ  18 ਜੋੜਿਆਂ ਦੇ ਵਿਆਹ ਹੋਏ, ਜਿੱਥੇ ਪ੍ਰਬੰਧਕਾਂ ਨੇ ਸਾਰੇ ਨਵੇਂ ਵਿਆਹੇ ਜੋੜਿਆਂ ਨੂੰ ਟਾਇਲਟ ਸੀਟਾਂ ਗਿਫ਼ਟ ਕੀਤੀਆਂ। ਜਿਨ੍ਹਾਂ ਨੂੰ ਉਹ ਅਪਣੇ-ਅਪਣੇ ਘਰ ਲਏ ਗਏ। 

ਯੋਗੀ ਸਰਕਾਰ ਨੇ ਦਿੱਤੀਆਂ ਸੀਟਾਂਯੋਗੀ ਸਰਕਾਰ ਨੇ ਦਿੱਤੀਆਂ ਸੀਟਾਂ

ਹਾਲਾਂਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਮਿਸ਼ਨ ਤੋਂ ਪ੍ਰੇਰਿਤ ਹੋ ਕੇ ਹੋਰ ਸਮਾਨ ਸੂਟਕੇਸ, ਸਿਲਾਈ ਮਸ਼ੀਨ ਆਦਿ ਦੇ ਬਦਲੇ ਇਸ ਵਾਰ ਤੋਹਫ਼ੇ ਵਿਚ ਟਾਇਲਟ ਸੀਟ ਦੇਣ ਦਾ ਫ਼ੈਸਲਾ ਕੀਤਾ ਤਾਕਿ ਉਹ ਸਿਹਤਮੰਦ ਤਰੀਕੇ ਨਾਲ ਅਪਣੇ ਜੀਵਨ ਦੀ ਸ਼ੁਰੂਆਤ ਕਰ ਸਕਣ. ਪਰ ਇਸ ਨਾਲ ਭਾਜਪਾ ਸਰਕਾਰ ਦੇ ਵਿਕਾਸ ਸਬੰਧੀ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੈ। ਕਿ ਅਜੇ ਤਕ ਲੋਕਾਂ ਦੇ ਘਰਾਂ ਵਿਚ ਟਾਇਲਟ ਤਕ ਨਹੀਂ ਬਣਾਈਆਂ ਜਾ ਸਕੀਆਂ। ਯੂਪੀ ਵਿਚਲੇ ਇਨ੍ਹਾਂ ਹਾਲਾਤਾਂ 'ਤੇ ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਟਾਇਲਟ।

ਯੋਗੀ ਸਰਕਾਰ ਨੇ ਦਿੱਤੀਆਂ ਸੀਟਾਂਯੋਗੀ ਸਰਕਾਰ ਨੇ ਦਿੱਤੀਆਂ ਸੀਟਾਂ

ਏਕ ਪ੍ਰੇਮ ਕਥਾ' ਵੀ ਆਈ ਸੀ।ਜਿਸ ਵਿਚ ਟਾਇਲਟ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਬਾਰੇ ਦਿਖਾਇਆ ਗਿਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿਤਾ। ਇਥੋਂ ਤਕ ਕਿ ਹੁਣ ਨਵੇਂ ਵਿਆਹੇ ਜੋੜਿਆਂ ਨੂੰ ਵੀ ਟਾਇਲਟ ਸੀਟਾਂ ਦੇ ਤੋਹਫ਼ੇ ਦਿਤੇ ਜਾਣ ਲੱਗੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement