
ਹਨੂਮਾਨ ਨੂੰ ਦਲਿਤ ਦੱਸਣ ਵਾਲੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਬਿਆਨ 'ਤੇ ਚੋਟ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ.........
ਲਖਨਊ : ਹਨੂਮਾਨ ਨੂੰ ਦਲਿਤ ਦੱਸਣ ਵਾਲੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਬਿਆਨ 'ਤੇ ਚੋਟ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇ ਹੋਰ ਭਗਵਾਨਾਂ ਦੀ ਵੀ ਜਾਤ ਦੱਸ ਦੇਂਦੇ ਤਾਂ ਅਸੀਂ ਵੀ ਅਪਣੀ ਜਾਤ ਵਾਲੇ ਭਗਵਾਨ ਕੋਲੋਂ ਕੁੱਝ ਮੰਗਦੇ। ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਜੇ ਤਾਂ ਕੁੱਝ ਭਗਵਾਨਾਂ ਦੀ ਜਾਤ ਦੱਸੀ ਹੈ, ਜੇ ਸਾਰੇ ਭਗਵਾਨਾਂ ਦੀ ਜਾਤ ਦੱਸ ਦੇਣ ਤਾਂ ਚੰਗਾ ਹੋਵੇਗਾ। ਅਸੀਂ ਵੀ ਅਪਣੀ ਜਾਤ ਵਾਲੇ ਭਗਵਾਨ ਕੋਲੋਂ ਕੁੱਝ ਮੰਗ ਲੈਂਦੇ।'
ਜ਼ਿਕਰਯੋਗ ਹੈ ਕਿ ਯੋਗੀ ਨੇ ਹਾਲ ਹੀ ਵਿਚ ਅਵਰ ਵਿਚ ਚੋਣ ਸਭਾ ਨੂੰ ਸੰਬੋਧਤ ਕਰਦਿਆਂ ਭਗਵਾਨ ਹਨੂਮਾਨ ਨੂੰ ਦਲਿਤ ਦਸਿਆ ਸੀ। ਇਸ ਬਿਆਨ ਮਗਰੋਂ ਵਿਵਾਦ ਛਿੜ ਗਿਆ ਸੀ ਅਤੇ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਜਾਤ ਆਧਾਰਤ ਰਾਜਨੀਤੀ ਕਰ ਰਹੀ ਹੈ। ਭਵਿੱਖ ਵਿਚ ਗਠਜੋੜ ਬਾਰੇ ਉਨ੍ਹਾਂ ਕਿਹਾ, 'ਇਸ ਸਮੇਂ ਮੈਂ ਅਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲੱਗਾ ਹਾਂ ਅਤੇ ਇਹ ਤਿਆਰੀ ਬੂਥ ਪੱਧਰ ਤਕ ਕੀਤੀ ਜਾ ਰਹੀ ਹੈ।' (ਏਜੰਸੀ)