ਪੜ੍ਹਨ ਦੀ ਕੋਈ ਉਮਰ ਨੀ ਹੁੰਦੀ, 105 ਸਾਲਾ ਬੇਬੇ ਨੇ ਦਿੱਤੀ ਚੌਥੀ ਦੀ ਪ੍ਰੀਖਿਆ
Published : Nov 20, 2019, 2:14 pm IST
Updated : Nov 20, 2019, 4:05 pm IST
SHARE ARTICLE
Old Women
Old Women

ਕੇਰਲ ਦੀ ਭਾਗੀਰਥੀ ਅੰਮਾ 'ਚ, ਜਿਸ ਨੇ 105 ਸਾਲ ਦੀ ਉਮਰ 'ਚ ਮਿਸਾਲ ਕਾਇਮ ਕਰ ਦਿੱਤੀ ਹੈ...

ਤਿਰੁਅਨੰਤਪੂਰਮ: ਕੇਰਲ ਦੀ ਭਾਗੀਰਥੀ ਅੰਮਾ 'ਚ, ਜਿਸ ਨੇ 105 ਸਾਲ ਦੀ ਉਮਰ 'ਚ ਮਿਸਾਲ ਕਾਇਮ ਕਰ ਦਿੱਤੀ ਹੈ। ਭਾਗੀਰਥੀ ਅੰਮਾ ਨੇ ਸੂਬਾਈ ਸਾਖਰਤਾ ਮਿਸ਼ਨ ਤਹਿਤ ਚੌਥੇ ਵਰਗ ਦੇ ਬਰਾਬਰ ਦੀ ਪ੍ਰੀਖਿਆ 'ਚ ਹਿੱਸਾ ਲਿਆ ਹੈ। ਉਹ ਹਮੇਸ਼ਾ ਤੋਂ ਹੀ ਪੜ੍ਹਨਾ ਚਾਹੁੰਦੀ। ਆਪਣੀ ਮਾਂ ਦੀ ਮੌਤ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਇਹ ਸੁਪਨਾ ਛੱਡਣਾ ਪਿਆ, ਕਿਉਂਕਿ ਇਸ ਤੋਂ ਬਾਅਦ ਭਰਾ-ਭੈਣਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਆ ਗਈ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਜਦੋਂ ਉਹ ਉੱਭਰੀ ਉਦੋਂ ਤਕ 30 ਸਾਲ ਦੀ ਉਮਰ 'ਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਅਤੇ ਫਿਰ 6 ਬੱੱਚਿਆਂ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੀ ਆ ਗਈ।

Old WomenOld Women

ਜ਼ਿੰਦਗੀ ਦੀ ਜੱਦੋ-ਜਹਿਦ ਨੇ ਭਾਵੇਂ ਹੀ ਲਗਾਤਾਰ ਉਨ੍ਹਾਂ ਨੂੰ ਪੜ੍ਹਾਈ ਤੋਂ ਦੂਰ ਰੱਖਿਆ ਪਰ ਉਹ ਆਪਣਾ ਸੁਪਨਾ ਕਿਤੇ ਦਬਾ ਕੇ ਬੈਠੀ ਹੋਈ ਸੀ ਅਤੇ ਜਦੋਂ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਦੀ ਸੋਚੀ। ਜਦੋਂ ਉਹ ਚੌਥੀ ਜਮਾਤ ਦੀ ਪ੍ਰੀਖਿਆ ਦੇ ਰਹੀ ਸੀ ਤਾਂ ਉਹ ਮਹਿਜ ਪ੍ਰੀਖਿਆ ਹੀ ਨਹੀਂ ਦੇ ਰਹੀ ਸੀ, ਸਗੋਂ ਕਿ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਦੁਨੀਆ ਦੇ ਲੋਕਾਂ ਲਈ ਮਿਸਾਲ ਕਾਇਮ ਕਰ ਰਹੀ ਸੀ।

ਸਾਖਰਤਾ ਮਿਸ਼ਨ ਦੇ ਮਾਹਰ ਵਸੰਤ ਕੁਮਾਰ ਨੇ ਦੱਸਿਆ ਕਿ ਭਾਗੀਰਥੀ ਅੰਮਾ ਨੂੰ ਲਿਖਣ 'ਚ ਮੁਸ਼ਕਲ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਵਾਤਾਵਰਣ, ਗਣਿਤ ਅਤੇ ਮਲਿਆਲਮ ਦੇ 3 ਪ੍ਰਸ਼ਨ ਪੱਤਰਾਂ ਦਾ ਹੱਲ 3 ਦਿਨਾਂ 'ਚ ਲਿਖਿਆ ਹੈ ਅਤੇ ਇਸ ਵਿਚ ਉਨ੍ਹਾਂ ਦੀ ਛੋਟੀ ਧੀ ਨੇ ਮਦਦ ਕੀਤੀ ਹੈ। ਕੁਮਾਰ ਨੇ ਦੱਸਿਆ ਕਿ ਅੰਮਾ ਪ੍ਰੀਖਿਆ 'ਚ ਹਿੱਸਾ ਲੈ ਕੇ ਖੁਸ਼ ਹੈ। ਅੰਮਾ ਜਦੋਂ 9 ਸਾਲ ਦੀ ਸੀ ਤਾਂ ਉਹ ਤੀਜੀ ਜਮਾਤ 'ਚ ਪੜ੍ਹਦੀ ਸੀ ਅਤੇ ਇਸ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।  ਸੂਬੇ ਦੇ ਇਸ ਸਾਖਰਤਾ ਮਿਸ਼ਨ ਦਾ ਟੀਚਾ ਅਗਲੇ 4 ਸਾਲਾਂ ਵਿਚ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਸਾਖਰ ਬਣਾਉਣਾ ਹੈ। 2011 ਦੇ ਅੰਕੜੇ ਮੁਤਾਬਕ ਸੂਬੇ 'ਚ 18.5 ਲੱਖ ਲੋਕ ਅਨਪੜ੍ਹ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement