ਭਾਰਤ ਨੇ ਪੋਲਰ ਰਾਕੇਟ ਤੋਂ ਨਵੀਨਤਮ ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਕੀਤਾ ਸਥਾਪਤ
Published : Dec 18, 2020, 7:43 am IST
Updated : Dec 18, 2020, 7:43 am IST
SHARE ARTICLE
image
image

ਭਾਰਤ ਨੇ ਪੋਲਰ ਰਾਕੇਟ ਤੋਂ ਨਵੀਨਤਮ ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਕੀਤਾ ਸਥਾਪਤ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 17 ਦਸੰਬਰ: ਭਾਰਤ ਨੇ ਕੋਵਿਡ-19 ਮਹਾਂਮਾਰੀ ਵਿਚਕਾਰ ਦੂਜੇ ਅਤੇ ਅੰਤਮ ਲਾਂਚ ਮਿਸ਼ਨ ਦੇ ਹਿੱਸੇ ਵਜੋਂ ਵੀਰਵਾਰ ਨੂੰ ਪੁਲਾੜ ਸਟੇਸ਼ਨ ਤੋਂ ਅਪਣੇ ਪੋਲਰ ਰਾਕੇਟ ਰਾਹੀਂ ਨਵੀਨਤਮ ਸੰਚਾਰ ਉਪਗ੍ਰਹਿ ਸੀ.ਐੱਮ.ਐੱਸ .01 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ | ਇਸਰੋ ਦੇ ਭਰੋਸੇਮੰਦ ਧਰੁਵੀ ਉਪਗ੍ਰਹਿ ਲਾਂਚ ਵਾਹਨ ਪੀਐਸਐਲਵੀ-ਸੀ50 ਨੇ ਸੈਟੇਲਾਈਟ ਨੂੰ ਸ੍ਰੀਹਰਿਕੋਟਾ ਦੇ ਪੁਲਾੜ ਕੇਂਦਰ ਤੋਂ ਲਾਂਚ ਕਰਨ ਵਾਲੀ ਥਾਂ ਤੋਂ ਰਵਾਨਾ ਹੋਣ ਤੋਂ 20 ਮਿੰਟ ਬਾਅਦ ਸੈਟੇਲਾਈਟ ਨੂੰ ਮਿਥੀ ਥਾਂ ਵਿਚ ਸਥਾਪਤ ਕਰ ਦਿਤਾ | 
ਸੀਐਮਐਸ-01 ਪੁਲਾੜ ਏਜੰਸੀ ਦਾ 42ਵਾਂ ਸੰਚਾਰ ਉਪਗ੍ਰਹਿ ਹੈ ਅਤੇ ਉਪਗ੍ਰਹਿ ਰਾਹੀਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦਵੀਪ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰੰਬਾਰਤਾ ਸਪੈਕਟ੍ਰਮ ਦੇ ਵਧਾਏ ਸੀ ਬੈਂਡ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਨੁਸਾਰ, ਉਪਗ੍ਰਹਿ ਦੀ ਉਮਰ ਸੱਤ ਸਾਲਾਂ ਤੋਂ ਵੱਧ ਰਹੇਗੀ | (ਪੀਟੀਆਈ)

ਪੀਐਸਐਲਵੀ-ਸੀ50 ਐਕਸਐਲ ਢਾਂਚੇ ਵਿਚ (ਛੇ ਸਟ੍ਰੈਪ-ਆਨ ਮੋਟਰਾਂ ਨਾਲ ਲੈਸ ਹੈ) ਵਿਚ ਪੀਐਸਐਲਵੀ ਦੀ 22ਵੀਂ ਉਡਾਣ ਹੈ ਅਤੇ ਸ੍ਰੀਹਰਿਕੋਟਾ ਤੋਂ 77ਵੀਂ ਲਾਂਚ ਵਾਹਨ ਨੂੰ ਸਥਾਪਤ ਕੀਤਾ ਹੈ | 
ਇਸ ਸਾਲ, ਕੋਵਿਡ-19 ਮਹਾਂਮਾਰੀ ਵਿਚਕਾਰ ਇਸਰੋ ਦੇ ਪਹਿਲੀ ਮੁਹਿੰਮ ਵਿਚ ਪੀਐਸਐਲਵੀ ਸੀ-49 (ਈਓਐਸ) ਧਰਤੀ ਆਬਜਰਵੇਸਨ ਸੈਟੇਲਾਈਟ ਅਤੇ 9 ਹੋਰ ਉਪਗ੍ਰਹਿ ਨੂੰ ਸੱਤ ਨਵੰਬਰ ਨੂੰ ਸਥਾਪਤ ਕੀਤਾ ਸੀ | ਇਸਰੋ ਲਈ ਅੱਜ ਦੀ ਲਾਂਚਿੰਗ 2020 ਦੀ ਅੰਤਮ ਮੁਹਿੰਮ ਹੈ | (ਪੀਟੀਆਈ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement