
Faridkot News:ਹਵਾਲਾਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Two prisoners clashed in the Faridkot jail News in punjabi : ਫਰੀਦਕੋਟ ਜੇਲ 'ਚ ਦੋ ਕੈਦੀ ਆਪਸ 'ਚ ਭਿੜ ਗਏ। ਇਸ ਦੌਰਾਨ ਬਚਾਅ ਲਈ ਆਇਆ ਇਕ ਕੈਦੀ ਜ਼ਖ਼ਮੀ ਹੋ ਗਿਆ। ਜੇਲ ਸੁਪਰਡੈਂਟ ਰਾਜੀਵ ਕੁਮਾਰ ਅਨੁਸਾਰ ਦੋ ਕੈਦੀਆਂ ਵਿਚਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੁਰਮੀਤ ਸਿੰਘ ਨਾਂ ਦਾ ਹਵਾਲਾਤੀ ਡਿੱਗ ਪਿਆ। ਜਿਸ ਕਾਰਨ ਉਸ ਦੇ ਬੁੱਲ੍ਹ 'ਤੇ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ।