
ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸਣ ਵਾਲੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਯੂ-ਟਰਨ ਲੈਂਦਿਆਂ ਮੁਆਫੀ ਮੰਗ ਲਈ ਹੈ...
ਚੰਡੀਗੜ੍ਹ : ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸਣ ਵਾਲੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਯੂ-ਟਰਨ ਲੈਂਦਿਆਂ ਮੁਆਫੀ ਮੰਗ ਲਈ ਹੈ। ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਕੋਲੋਂ ਗਲਤੀ ਨਾਲ ਅਜਿਹੇ ਲਫਜ਼ ਕਹੇ ਗਏ ਸੀ ਅਤੇ ਹੁਣ ਉਹ ਆਪਣੀ ਗ਼ਲਤੀ ਲਈ ਮੁਆਫੀ ਮੰਗਦੇ ਹਨ।
Partap singh Bajwa with Balwinder Singh
ਵਿਧਾਇਕ ਲਾਡੀ ਦਾ ਕਹਿਣਾ ਹੇ ਕਿ ਤਿੰਨ ਮਹੀਨੇ ਬਾਅਦ ਸੀਐਮ ਬਦਲਣ ਵਾਲੀ ਕੋਈ ਗੱਲ ਨਹੀ, ਉਨ੍ਹਾਂ ਦੇ ਬਾਸ ਕੈਪਟਨ ਅਮਰਿੰਦਰ ਸਿੰਘ ਹੀ ਹਨ। ਉਨ੍ਹਾਂ ਕਿਹਾ ਕਿ ਮੁੰਬਈ ‘ਚ ਲੋਕਾਂ ਨੇ ਪ੍ਰਤਾਪ ਬਾਜਵਾ ਦੀ ਬੜੀ ਤਾਰੀਫ ਕੀਤੀ ਸੀ। ਪ੍ਰਤਾਪ ਬਾਜਵਾ ਨੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਉਨ੍ਹਾਂ ਨੂੰ ਜਿਤਾਉਣ ‘ਚ ਵੀ ਬਾਜਵਾ ਦਾ ਵੱਡਾ ਹੱਥ ਸੀ। ਲਾਡੀ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਪ੍ਰਤਾਪ ਬਾਜਵਾ 'ਤੇ ਵੀ ਕ੍ਰਿਪਾ ਹੋਵੇ, ਉਨ੍ਹਾਂ ਨੂੰ ਵੀ ਚੰਗੀ ਥਾਂ ਮਿਲੇ।
Balwinder Singh
ਵਿਧਾਇਕ ਲਾਡੀ ਦੇ ਸੂਰ ਇੱਕਦਮ ਇਨ੍ਹੇ ਬਦਲੇ ਕੀ ਉਨ੍ਹਾਂ ਇਹ ਵੀ ਆਖ ਦਿੱਤਾ ਕਿ ਕੈਪਟਨ ਸਰਕਾਰ ਨੇ ਪੰਜਾਬ ਨੂੰ ਫਿਰ ਪੈਰਾਂ 'ਤੇ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਐਮ ਕੈਪਟਨ ਉਨ੍ਹਾਂ ਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਨ ‘ਤੇ ਉਹ ਸਾਰੇ ਕੈਪਟਨ ਸਰਕਾਰ ਨਾਲ ਖੜੇ ਹੋ ਕੇ ਕੰਮ ਕਰ ਰਹੇ ਹਨ।