
ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਨਸ਼ੇ ਦੇ ਤੌਰ ‘ਤੇ ਪ੍ਰਯੋਗ ਹੋਣ ਵਾਲੇ ਨਸ਼ੀਲੇ ਟੀਕੇ...
ਬਲਾਚੌਰ : ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਨਸ਼ੇ ਦੇ ਤੌਰ ‘ਤੇ ਪ੍ਰਯੋਗ ਹੋਣ ਵਾਲੇ ਨਸ਼ੀਲੇ ਟੀਕੇ ਬਰਾਮਦ ਕੀਤੇ। ਪੁਲਿਸ ਨੇ ਕਥਿਤ ਦੋਸ਼ੀ ਦੋਵਾਂ ਨੌਜਵਾਨਾਂ ਦੇ ਵਿਰੁਧ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਹੀਰਾ ਲਾਲ ਦੀ ਅਗਵਾਹੀ ਵਾਲੀ ਪੁਲਿਸ ਪਾਰਟੀ ਵਲੋਂ ਟੀ ਪੁਆਇੰਟ ਜੱਬੋਵਾਲ ਵਿਚ ਗਸ਼ਤ ਦੇ ਦੌਰਾਨ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਗਈ ਤਾ ਉਨ੍ਹਾਂ ਦੇ ਕੋਲੋਂ 48 ਨਸ਼ੀਲੇ ਟੀਕੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਦਾ ਪਹਿਚਾਣ ਮਨਜਿੰਦਰ ਤੇ ਜਸਵੰਤ ਦੇ ਰੂਪ ਵਿਚ ਹੋਈ।